ਵਿਆਹ 'ਚ ਪੀਜ਼ਾ ਦਾ ਚਲਣ ਕਿਉਂ ਹੋਇਆ ਆਮ
ਅੱਜਕਲ ਵਿਆਹ ਦੇ ਮੈਨਿਊ ਨੂੰ ਲੈ ਕੇ ਸਾਰੇ ਪਰੇਸ਼ਾਨ ਹੋ ਜਾਂਦੇ ਹਨ। ਵਿਆਹ 'ਚ ਬਰਾਤੀਆਂ ਦੀਆਂ ਮਨ ਪਸੰਦ ਚੀਜ਼ਾਂ ਹੋਣ, ਇਹ ਸੋਚ ਕੇ ਆਰਡਰ 'ਤੇ ਵੱਖ ਵੱਖ ਚੀਜ਼ਾਂ ਬਣਵਾਈ..
ਅੱਜਕਲ ਵਿਆਹ ਦੇ ਮੈਨਿਊ ਨੂੰ ਲੈ ਕੇ ਸਾਰੇ ਪਰੇਸ਼ਾਨ ਹੋ ਜਾਂਦੇ ਹਨ। ਵਿਆਹ 'ਚ ਬਰਾਤੀਆਂ ਦੀਆਂ ਮਨ ਪਸੰਦ ਚੀਜ਼ਾਂ ਹੋਣ, ਇਹ ਸੋਚ ਕੇ ਆਰਡਰ 'ਤੇ ਵੱਖ ਵੱਖ ਚੀਜ਼ਾਂ ਬਣਵਾਈਆਂ ਜਾਂਦੀਆਂ ਹਨ। ਅਜਕਲ ਪੀਜ਼ਾ ਚਲਣ 'ਚ ਹੈ, ਜਿਸ ਨੂੰ ਵੱਖ-ਵੱਖ ਅੰਦਾਜ਼ ਨਾਲ ਪਰੋਸਿਆ ਜਾ ਸਕਦਾ ਹੈ।
1. ਪਰੋਸਣ 'ਚ ਆਸਾਨ : ਤੁਹਾਨੂੰ ਹਰ ਇਕ ਮਹਿਮਾਨ ਦੇ ਨਿੱਜੀ ਭੋਜਨ ਨੂੰ ਨਿਸ਼ਚਿਤ ਕਰਨ ਦੀ ਚਿੰਤਾ ਦੀ ਜ਼ਰੂਰਤ ਨਹੀਂ ਹੈ - ਉਹ ਘੱਟ ਜਾਂ ਜ਼ਿਆਦਾ ਅਪਣੇ ਮੁਤਾਬਕ ਲੈ ਸਕਦੇ ਹਨ।
2. ਖਾਣੇ ਦੀ ਸਾਰੀਆਂ ਜ਼ਰੂਰਤਾਂ ਪੂਰੀ ਕਰ ਸਕਦੇ ਹਨ : ਜੇਕਰ ਤੁਹਾਨੂੰ ਲੈਕਟੋਜ਼ ਨਹੀਂ ਚਾਹੀਦਾ, ਗਲੂਟਨ ਨਹੀਂ ਚਾਹੀਦਾ ਜਾਂ ਤੁਹਾਡੇ ਵਿਆਹ 'ਚ ਸ਼ਾਕਾਹਾਰੀ ਮਹਿਮਾਨ ਆ ਰਹੇ ਹਨ ਤਾਂ ਪੀਜ਼ਾ ਸਾਰਿਆਂ ਲਈ ਅਨੁਕੂਲ ਹੋਵੇਗਾ।
3. ਵੱਖ - ਵੱਖ ਕਿਸਮ ਦੇ ਪੀਜ਼ਾ : ਤੁਸੀਂ ਵੱਖ - ਵੱਖ ਤਰ੍ਹਾਂ ਦੇ ਸੁਆਦ ਰੱਖ ਸਕਦੇ ਹੋ ਤਾਕਿ ਮਹਿਮਾਨ ਸਿਰਫ਼ ਇਕ - ਦੋ ਤਰ੍ਹਾਂ ਦੇ ਪੀਜ਼ਾ ਦੇ ਸੁਆਦ ਤਕ ਹੀ ਸੀਮਤ ਨਾ ਰਹਿਣ।
4 . ਰਵਾਇਤੀ ਭੋਜਨ ਨਾਲੋਂ ਸਸਤਾ : ਰਵਾਇਤੀ ਭੋਜਨ ਮਹਿੰਗਾ ਹੋ ਸਕਦਾ ਹੈ ਪਰ ਆਮ ਤੌਰ 'ਤੇ ਪੀਜ਼ਾ ਸਸਤਾ ਹੁੰਦਾ ਹੈ ਅਤੇ ਵਿਆਹ 'ਚ ਇਸ ਨੂੰ ਪਰੋਸਣ ਨਾਲ ਤੁਹਾਡੀ ਜੇਬ ਵੀ ਢਿੱਲੀ ਨਹੀਂ ਹੋਵੇਗੀ।
5 . ਇਸ ਨੂੰ ਕੇਕ ਨਾਲ ਵੀ ਰੱਖ ਸਕਦੇ ਹਨ : ਕੁੱਝ ਜੋਡ਼ੇ ਅਪਣੇ ਇਸ ਖ਼ਾਸ ਦਿਨ 'ਤੇ ਪੀਜ਼ਾ ਨੂੰ ਵਿਆਹ ਦੇ ਕੇਕ ਦਾ ਵਿਕਲਪ ਰਖਦੇ ਹਨ।
6 . ਪੀਜ਼ਾ ਸੱਭ ਦੀ ਪਸੰਦ : ਪੀਜ਼ਾ ਕਈ ਘਰਾਂ 'ਚ ਇਕ ਹਫ਼ਤਾਵਾਰ ਭੋਜਨ ਦਾ ਮੁੱਖ ਭੋਜਨ ਹੈ - ਹਰ ਕਿਸੇ ਨੂੰ ਇਹ ਵਧੀਆ ਲਗਦਾ ਹੈ ਇਸਲਈ ਇਹ ਇਸ ਗੱਲ ਦੀ ਗਰੰਟੀ ਹੈ ਕਿ ਤੁਹਾਡੇ ਮਹਿਮਾਨ ਇਸ ਨਾਲ ਖ਼ੁਸ਼ ਹੋਣਗੇ।