ਭੋਜਨ ਖਾਣ ਦਾ ਲਾਭ ਤਦ ਹੀ ਹੈ ਜੇ ਉਹ ਪਚ ਜਾਵੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜਿਊਂਦੇ ਰਹਿਣ ਲਈ ਖਾਣਾ ਜ਼ਰੂਰੀ ਹੈ ਪਰ ਖਾਧਾ ਹੋਇਆ ਖਾਣਾ ਹਜ਼ਮ ਹੋਣਾ ਉਸ ਤੋਂ ਵੀ ਜ਼ਰੂਰੀ ਹੈ

File Photo

ਜਿਊਂਦੇ ਰਹਿਣ ਲਈ ਖਾਣਾ ਜ਼ਰੂਰੀ ਹੈ ਪਰ ਖਾਧਾ ਹੋਇਆ ਖਾਣਾ ਹਜ਼ਮ ਹੋਣਾ ਉਸ ਤੋਂ ਵੀ ਜ਼ਰੂਰੀ ਹੈ। ਜੇਕਰ ਖਾਧਾ ਹੋਇਆ ਖਾਣਾ ਹਜ਼ਮ ਹੋ ਜਾਂਦਾ ਹੈ ਤਾਂ ਹੀ ਉਸ ਤੋਂ ਰਸ ਬਣਦਾ ਹੈ, ਵਸਾ ਬਣਦੀ ਹੈ, ਮਜਾ ਬਣਦੀ ਹੈ, ਵੀਰਜ ਬਣਦਾ ਹੈ, ਰਕਤ ਬਣਦਾ ਹੈ, ਓਜ ਬਣਦੀ ਹੈ। ਪਰ ਇਹ ਸੱਭ ਰਾਜਮਕ ਰਸ, ਜੋ ਮੂੰਹ ਵਿਚ ਪੈਦਾ ਹੁੰਦਾ ਹੈ, ਨਾਲ ਮਿਲ ਕੇ ਹੀ ਹੁੰਦਾ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਖਾਣਾ ਖ਼ੂਬ ਚਬਾ ਕੇ ਖਾਉ, ਜਦੋਂ ਤਕ ਉਸ ਵਿਚੋਂ ਸਵਾਦ ਆਉਣਾ ਬੰਦ ਨਾ ਹੋ ਜਾਵੇ। ਇੰਜ ਖਾਧਾ ਭੋਜਨ ਤਾਂ ਮੂੰਹ ਵਿਚ ਹੀ ਹਜ਼ਮ ਹੋ ਜਾਂਦਾ ਹੈ।

ਜੇਕਰ ਖਾਣਾ ਹਜ਼ਮ ਨਾ ਹੋਵੇ ਤਾਂ ਕੀ ਹੁੰਦਾ ਹੈ? ਇਹ ਤਾਂ ਸਾਰੇ ਜਾਣਦੇ ਹੀ ਹਨ-ਬਦਹਜ਼ਮੀ, ਪੇਟ ਗੈਸ, ਖੱਟੇ ਡਕਾਰ, ਪੇਟ 'ਚ ਜਲਣ, ਪੇਟ ਦਰਦ, ਸਿਰਦਰਦ ਤੇ ਕਬਜ਼। ਇਨ੍ਹਾਂ ਤੋਂ ਬਚਣ ਲਈ ਖਾਣਾ ਸਿਰਫ਼ ਭੁੱਖ ਲੱਗਣ 'ਤੇ ਹੀ ਖਾਉ ਅਤੇ ਲੋੜ ਅਨੁਸਾਰ ਖਾਉ। ਹਲਕਾ ਖਾਉ, ਖੱਟਾ, ਤਲਿਆ ਅਤੇ ਮੁਲਾਇਮ ਖਾਣਾ ਨਾ ਖਾਉ। ਖਾਣੇ ਤੋਂ ਬਾਅਦ ਗੁੜ ਜ਼ਰੂਰ ਖਾਉ।

ਇਹ ਕਾਹੜਾ ਜ਼ਰੂਰ ਪੀਉ: ਦੋ ਚਮਚ ਸੌਂਫ਼, ਇਕ ਚਮਚ ਤੋਂ ਥੋੜ੍ਹਾ ਘੱਟ ਜਵੈਣ, ਇਕ ਚਮਚਾ ਜ਼ੀਰਾ, ਇਕ ਗਲਾਸ ਪਾਣੀ 'ਚ ਪਾ ਕੇ ਚੰਗੀ ਤਰ੍ਹਾਂ ਉਬਾਲੋ ਫਿਰ ਪੁਣ ਲਉ। ਇਕ ਨਿੰਬੂ ਦਾ ਰਸ ਅਤੇ ਇਕ ਚਮਚਾ ਤੋਂ ਘੱਟ ਸੇਂਧਾ ਨਮਕ ਪਾ ਕੇ ਕੋਸਾ ਕੋਸਾ ਪੀਉ। ਕੁੱਝ ਹੀ ਸਮੇਂ ਬਾਅਦ ਇਹ ਕਾਹੜਾ ਅਪਣਾ ਪ੍ਰਭਾਵ ਦੱਸ ਦੇਵੇਗਾ। ਸੇਂਧਾ ਨਮਕ ਪਾ ਕੇ ਕੋਸਾ ਕੋਸਾ ਪੀਉ। ਕੁੱਝ ਹੀ ਸਮੇ ਬਾਅਦ ਇਹ ਕਾਹੜਾ ਅਪਣਾ ਪ੍ਰਭਾਵ ਦੱਸ ਦੇਵੇਗਾ।

ਅੰਮ੍ਰਿਤਧਾਰਾ 2-3 ਬੂੰਦਾਂ ਪਾਣੀ 'ਚ ਜਾਂ ਪਤਾਸੇ ਪਾ ਕੇ ਪੀਉ।
ਜਵੈਣ 200 ਗ੍ਰਾਮ, ਹਿੰਗ 4 ਗ੍ਰਾਮ, ਕਾਲਾ ਨਮਕ 20 ਗ੍ਰਾਮ। ਸੱਭ ਨੂੰ ਪੀਹ ਕੇ ਪਾਊਡਰ ਬਣਾਉ। ਰੋਟੀ ਤੋਂ ਬਾਅਦ ਸਵੇਰੇ ਸ਼ਾਮ ਖਾਉ। ਜਦੋਂ ਪੇਟ 'ਚ ਬਦਹਜ਼ਮੀ ਵੱਧ ਜਾਂਦੀ ਹੈ ਤਾਂ ਆਂਦਰਾਂ 'ਚੋਂ ਮਲ ਤਿਆਗ ਮੁਸ਼ਕਲ ਹੋ ਜਾਂਦਾ ਹੈ। ਪੇਟ ਭਾਰੀ ਹੋ ਜਾਂਦਾ ਹੈ ਅਤੇ ਪੇਟ ਦਰਦ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ। ਇਸ ਲਈ ਪਿਆਜ਼ ਉਤੇ ਨਿੰਬੂ ਕਾਲਾ ਨਮਕ ਛਿੜਕ ਕੇ ਭੋਜਨ ਨਾਲ ਢੱਕੋ। ਕੁੱਝ ਹੀ ਦਿਨਾਂ ਵਿਚ ਅਪਚਣ ਦੀ ਸ਼ਿਕਾਇਤ ਦੂਰ ਹੋ ਜਾਵੇਗੀ।

ਅੰਤ ਵਿਚ ਮੈਂ ਆਪ ਜੀ ਖ਼ਿਦਮਤ 'ਚ ਇਕ ਸੁਝਾਅ ਦਿਆਂਗਾ। ਕੋਈ ਵੀ ਦੇਸੀ ਦਵਾਈ ਲੈਣ ਤੋਂ ਪਹਿਲਾਂ ਅਪਣੇ ਪੇਟ ਦਾ ਸ਼ੁੱਧੀਕਰਨ ਜ਼ਰੂਰ ਕਰੋ। ਵਰਤ ਰੱਖੋ। ਜੁਲਾਬ ਲੈ ਕੇ ਪੇਟ ਸਾਫ਼ ਕਰੋ ਜਾਂ ਫਿਰ ਕਣਕ ਦਾ ਆਹਾਰ ਤਿਆਗ ਕੇ ਕੁੱਝ ਦਿਨ ਸਲਾਦ, ਫੱਲ, ਫੁੱਲਾਂ ਦੇ ਜੂਸ ਦਾ ਸਵਨ ਕਰੋ। ਇਸ ਤੋਂ ਬਾਅਦ ਦਵਾਈ ਸ਼ੁਰੂ ਕਰੋ। ਨਤੀਜੇ ਬਹੁਤ ਵਧੀਆ ਨਿਕਲਣਗੇ।

-ਵੈਦ ਭਾਈ ਸ਼ਿਵ ਸਿੰਘ (ਰਜਿ.)
ਸੰਪਰਕ : 90411-66897