ਮੋਟਾਪਾ ਘਟਾਉਣਾ ਲਈ ਪੀਉ ਜੌਂਆਂ ਦਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਰੀਰ ਦਾ ਭਾਰ ਜ਼ਿਆਦਾ ਹੋਣ ਕਾਰਨ ਸਿਹਤ ਸਬੰਧੀ ਕਈ ਸਮੱਸਿਆਵਾਂ ਜਿਵੇਂ ਮੋਟਾਪਾ, ਦਿਲ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Drink barley water to reduce obesity

 

ਸਰੀਰ ਦਾ ਭਾਰ ਜ਼ਿਆਦਾ ਹੋਣ ਕਾਰਨ ਸਿਹਤ ਸਬੰਧੀ ਕਈ ਸਮੱਸਿਆਵਾਂ ਜਿਵੇਂ ਮੋਟਾਪਾ, ਦਿਲ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਜ਼ਨ ਘਟਾਉਣਾ ਆਸਾਨ ਨਹੀਂ, ਲੋਕ ਵਜ਼ਨ ਘਟਾਉਣ ਲਈ ਵੱਖ-ਵੱਖ ਤਰੀਕਿਆਂ ਅਤੇ ਤਕਨੀਕਾਂ ਅਪਣਾਉਂਦੇ ਹਨ। ਉਹ ਫ਼ਾਲਤੂ ਭਾਰ ਘਟਾਉਣ ਲਈ ਮੁਸ਼ਕਲ ਕਸਰਤ ਰੁਟੀਨ ਅਤੇ ਖਾਣ-ਪੀਣ ਦੀ ਯੋਜਨਾ ਦੀ ਪਾਲਣਾ ਕਰਦੇ ਹਨ। ਜੇਕਰ ਤੁਸੀਂ ਆਸਾਨੀ ਨਾਲ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਜੌਂਆਂ ਦਾ ਪਾਣੀ ਤੁਹਾਡੇ ਲਈ ਫ਼ਾਇਦੇਮੰਦ ਹੈ। ਇਹ ਫ਼ਾਈਬਰ ਦਾ ਖ਼ੁਸ਼ਹਾਲ ਸ੍ਰੋਤ ਹੈ ਜੋ ਤੁਹਾਨੂੰ ਜ਼ਿਆਦਾ ਸਮੇਂ ਤਕ ਭਰਿਆ ਰਖਦਾ ਹੈ।

ਜੌਂ ਦਾ ਪਾਣੀ ਤੁਹਾਨੂੰ ਜੰਕ ਫ਼ੂਡ ਤੋਂ ਦੂਰ ਰਖਦਾ ਹੈ, ਪਾਚਨਤੰਤਰ ਬਿਹਤਰ ਬਣਾਉਂਦਾ ਹੈ, ਕੈਲੋਰੀ ਘਟਾਉਂਦਾ ਹੈ, ਜੌਆਂ ਦਾ ਪਾਣੀ ਫ਼ਾਈਬਰ ਦਾ ਵਧੀਆ ਸ੍ਰੋਤ ਹੈ। ਲੋੜੀਂਦਾ ਫ਼ਾਈਬਰ ਤੁਹਾਡੇ ਪੇਟ ਨੂੰ ਜ਼ਿਆਦਾ ਸਮੇਂ ਤਕ ਭਰਿਆ ਰਖਦਾ ਹੈ ਅਤੇ ਜੰਕ ਫ਼ੂਡ ਦੀ ਲਲਕ ਘਟਾਉਂਦਾ ਹੈ। ਇਸ ਤਰ੍ਹਾਂ ਲੰਬੇ ਸਮੇਂ ਤਕ ਭਰਿਆ ਹੋਇਆ ਪੇਟ ਤੁਹਾਨੂੰ ਵਜ਼ਨ ਘਟਾਉਣ ’ਚ ਮਦਦ ਕਰਦਾ ਹੈ। ਬਿਹਤਰ ਨਤੀਜਿਆਂ ਲਈ ਨਿਯਮਤ ਰੂਪ ’ਚ ਜੌਆਂ ਦੇ ਇਕ ਗਲਾਸ ਪਾਣੀ ਦਾ ਸੇਵਨ ਕਰੋ। ਜੌਆਂ ਦੇ ਪਾਣੀ ਦਾ ਸੇਵਨ ਆਸਾਨੀ ਨਾਲ ਮਲ ਤਿਆਗ ਯਕੀਨੀ ਬਣਾਉਂਦਾ ਹੈ ਅਤੇ ਪਾਚਨਤੰਤਰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਇਹ ਕਬਜ਼ ਅਤੇ ਦਸਤ ਵਰਗੀਆਂ ਪੇਟ ਦੀਆਂ ਬੀਮਾਰੀਆਂ ਨੂੰ ਵੀ ਰੋਕਦਾ ਹੈ।

ਜੌਆਂ ਦੇ ਪਾਣੀ ’ਚ ਕੁੱਝ ਕੈਲੋਰੀ ਹੁੰਦੀ ਹੈ। ਜਦੋਂ ਜੌਆਂ ਨੂੰ ਪਾਣੀ ’ਚ ਭਿੱਜਣੇ ਸੁੱਟਿਆ ਜਾਂਦਾ ਹੈ ਤਾਂ ਕੈਲੋਰੀ ਦੀ ਗਿਣਤੀ ਅਪਣੇ-ਆਪ ਡਿੱਗ ਜਾਂਦੀ ਹੈ। ਬਿਹਤਰ ਨਤੀਜਿਆਂ ਲਈ ਸਾਫ਼ਟ ਡਿ੍ਰੰਕਸ ਦੀ ਬਜਾਏ ਇਕ ਗਲਾਸ ਜੌਆਂ ਦੇ ਪਾਣੀ ਦਾ ਸੇਵਨ ਕਰੋ। ਕੁੱਝ ਜੌਂ ਨਰਮ ਹੋਣ ਤਕ ਉਬਾਲੋ। ਹੁਣ ਇਨ੍ਹਾਂ ਨੂੰ ਨਚੋੜ ਕੇ ਪਾਣੀ ਇਕੱਠਾ ਕਰ ਲਉ। ਤੁਹਾਨੂੰ ਦਸ ਦੇਈਏ ਕਿ ਵਜ਼ਨ ਘਟਾਉਣ ਲਈ ਜੌਆਂ ਦਾ ਪਾਣੀ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਫ਼ਾਈਬਰ ਦਾ ਚੰਗਾ ਸ੍ਰੋਤ ਹੈ ਅਤੇ ਇਸ ਵਿਚ ਬਹੁਤ ਘੱਟ ਕੈਲੋਰੀ ਹੁੰਦੀ ਹੈ।

ਭਾਰ ਘਟਾਉਣ ਲਈ ਸੱਭ ਤੋਂ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਕਸਰਤ ਕਰੋ, ਖਾਣ-ਪੀਣ ’ਤੇੇ ਨਜ਼ਰ ਰੱਖੋ, ਫ਼ਾਈਬਰ ਯੁਕਤ ਫ਼ੂਡ ਦਾ ਸੇਵਨ ਕਰੋ, ਜ਼ਿਆਦਾ ਤਲਿਆ-ਭੁੰਨਿਆ ਨਾ ਖਾਉ, ਸਵੇਰੇ ਨਾਸ਼ਤਾ ਜ਼ਰੂਰ ਕਰੋ ਦੁਪਹਿਰ ’ਚ ਲੰਚ ਰੋਜ਼ਾਨਾ ਇਕੋ ਸਮੇਂ ’ਤੇੇ ਕਰੋ ਅਤੇ ਰਾਤ ਦਾ ਭੋਜਨ ਸੌਣ ਤੋਂ 3 ਘੰਟੇ ਪਹਿਲਾਂ ਖਾਉ।