Tele Manus Helpline News: ਭਾਰਤੀਆਂ ਨੂੰ ਨਹੀਂ ਆ ਰਹੀ ਨੀਂਦ, ਟੈਲੀ-ਮਾਨਸ ਹੈਲਪਲਾਈਨ ਦਾ ਹੈਰਾਨ ਕਰਨ ਵਾਲਾ ਖੁਲਾਸਾ
Tele Manus Helpline News: ਨੀਂਦ ਨਾ ਆਉਣ ਕਾਰਨ ਲੋਕ ਮਾਨਸਿਕ ਤਣਾਅ ਦਾ ਹੋ ਰਹੇ ਸ਼ਿਕਾਰ ਵੱਧ ਰਿਹਾ ਹੈ
Indians are not getting sleep, shocking revelation of tele-manus helpline: ਭਾਰਤ ਦੀ ਟੋਲ-ਫ੍ਰੀ ਮਾਨਸਿਕ ਸਿਹਤ ਹੈਲਪਲਾਈਨ ਟੈਲੀ-ਮਾਨਸ 'ਤੇ ਪ੍ਰਾਪਤ ਕਾਲਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਲੋਕ ਪੂਰੀ ਨੀਂਦ ਨਾ ਆਉਣ ਕਾਰਨ ਸਬੰਧਤ ਸ਼ਿਕਾਇਤਾਂ ਲਈ ਕਾਲ ਕਰਦੇ ਹਨ। ਅਕਤੂਬਰ 2022 ਵਿੱਚ ਇਸਦੀ ਸ਼ੁਰੂਆਤ ਤੋਂ ਬਾਅਦ, ਟੈਲੀ-ਮਾਨਸ ਨੇ ਦੇਸ਼ ਭਰ ਵਿੱਚ ਲੋਕਾਂ ਦੀਆਂ 3.5 ਲੱਖ ਤੋਂ ਵੱਧ ਕਾਲਾਂ ਦਾ ਜਵਾਬ ਦਿੱਤਾ ਹੈ।
ਹਾਲੀ 'ਚ ਸਰਕਾਰ ਨੇ ਇੱਕ ਰਿਪੋਰਟ ਵੀ ਜਾਰੀ ਕੀਤੀ, ਜਿਸ 'ਚ ਹੈਰਨੀਜਨਕ ਖੁਲਾਸਾ ਹੋਇਆ ਹੈ। ਜਾਰੀ ਟੈਲੀ-ਮਾਨਸ 'ਤੇ ਮੁਲਾਂਕਣ ਰਿਪੋਰਟ ਦੇ ਅਨੁਸਾਰ, ਸ਼ਿਕਾਇਤਾਂ ਦੀਆਂ ਕਿਸਮਾਂ ਦੀ ਇੱਕ ਸੰਖੇਪ ਜਾਣਕਾਰੀ ਦਰਸਾਉਂਦੀ ਹੈ ਕਿ ਚੋਟੀ ਦੀਆਂ ਚਾਰ ਸ਼ਿਕਾਇਤਾਂ ਨੀਂਦ ਵਿੱਚ ਵਿਘਨ (14%), ਮੂਡ ਡਿਪਰੈਸ਼ਨ (14%), ਤਣਾਅ ਸੰਬੰਧੀ (11%) ਅਤੇ ਚਿੰਤਾ (9%) ਨਾਲ ਸਬੰਧਤ ਹਨ...ਅਤੇ ਕਾਲ ਕਰਨ ਵਾਲੇ ਜ਼ਿਆਦਾਤਰ 18 ਤੋਂ 45 ਸਾਲ ਦੀ ਉਮਰ ਦੇ ਪੁਰਸ਼ ਹਨ।
ਦੱਸ ਦੇਈਏ ਕੁੱਲ ਮਿਲਾ ਕੇ, ਸਾਰੀਆਂ ਸ਼ਿਕਾਇਤਾਂ ਵਿੱਚੋਂ 3 ਫੀਸਦੀ ਤੋਂ ਘੱਟ ਦੀ ਪਛਾਣ ਖ਼ੁਦਕੁਸ਼ੀ ਨਾਲ ਸਬੰਧਤ ਮਾਮਲਿਆਂ ਵਜੋਂ ਕੀਤੀ ਗਈ ਹੈ। ਟੈਲੀ-ਮਾਨਸ ਹੈਲਪਲਾਈਨ 'ਤੇ ਕਾਲ ਕਰਨ ਵਾਲੇ ਜ਼ਿਆਦਾਤਰ ਪੁਰਸ਼ (56%) ਅਤੇ 18-45 ਸਾਲ ਦੀ ਉਮਰ ਦੇ (72%) ਹਨ।
ਇੱਕ 20 ਸਾਲ ਦੀ ਨੌਜਵਾਨ ਵਿਦਿਆਰਥਣ ਨੇ ਟੈਲੀ-ਮਾਨਸ ਦਾ ਰੁੱਖ ਕੀਤਾ ਸੀ। ਸਰਕਾਰੀ ਰਿਪੋਰਟ ਦੇ ਮੁਤਾਬਿਕ ਇਹ ਸਾਹਮਣੇ ਆਇਆ ਕਿ ਕੁਝ ਦੋਸਤਾਂ ਨਾਲ ਹੋਸਟਲ ਵਿੱਚ ਰਹਿੰਦਿਆਂ ਮੁਬਾਇਲ ਫ਼ੋਨ ਅਤੇ ਲੈਪਟਾਪ ਦੀ ਜ਼ਿਆਦਾ ਵਰਤੋਂ ਕਾਰਨ ਉਸ ਦੀ ਨੀਂਦ ਦਾ ਚੱਕਰ ਵਿਗੜ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਵਰਤੋਂ ਦੀ ਸਮੁੱਚੀ ਪ੍ਰੋਫਾਈਲ ਦਰਸਾਉਂਦੀ ਹੈ ਕਿ ਟੈਲੀ-ਮਾਨਸ 'ਤੇ ਪ੍ਰਾਪਤ ਹੋਈਆਂ ਜ਼ਿਆਦਾਤਰ ਸ਼ਿਕਾਇਤਾਂ ਆਮ ਮਾਨਸਿਕ ਪਰੇਸ਼ਾਨੀਆਂ ਨਾਲ ਸਬੰਧਤ ਹਨ।