LifeStyle: ਜੇਕਰ ਊਨੀ ਕਪੜੇ ਪਾਉਣ ਨਾਲ ਹੁੰਦੀ ਹੈ ਐਲਰਜੀ ਤਾਂ ਅਪਣਾਉ ਇਹ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਚਿਹਰੇ ’ਤੇ ਲਾਲੀ, ਸੋਜ, ਖ਼ੁਰਕ, ਨੱਕ ਬੰਦ ਹੋਣਾ, ਖਾਰਸ਼ ਅਤੇ ਚਮੜੀ ’ਤੇ ਧੱਫੜ ਨਜ਼ਰ ਆਉਣ ਲਗਦੇ ਹਨ। ਇਹ ਸਮੱਸਿਆ ਹੱਥਾਂ-ਪੈਰਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ

LifeStyle: If you are allergic to wearing woolen clothes then follow this recipe

ਦਸੰਬਰ ਦੇ ਮਹੀਨੇ ਵਿਚ ਠੰਢ ਦਿਨੋਂ ਦਿਨ ਵੱਧ ਰਹੀ ਹੈ ਜਿਸ ਕਰ ਕੇ ਲੋਕ ਹੁਣ ਸ਼ਾਲ, ਸਵੈਟਰ, ਟੋਪੀਆਂ ਦੀ ਵਰਤੋਂ ਕਰ ਰਹੇ ਹਨ। ਠੰਢ ਵਿਚ ਊਨੀ ਕਪੜੇ ਪਾਉਣ ਦਾ ਅਪਣਾ ਹੀ ਮਜ਼ਾ ਹੈ, ਇਹ ਸਰੀਰ ਨੂੰ ਗਰਮ ਰਖਦੇ ਹਨ। ਹਾਲਾਂਕਿ ਇਹ ਮੌਸਮ ਕਈ ਲੋਕਾਂ ਲਈ ਮੁਸ਼ਕਲਾਂ ਵਧਾ ਸਕਦਾ ਹੈ ਕਿਉਂਕਿ ਇਨ੍ਹਾਂ ਨੂੰ ਪਾਉਣ ਤੋਂ ਬਾਅਦ ਕਈ ਲੋਕਾਂ ਨੂੰ ਚਮੜੀ ਦੀ ਐਲਰਜੀ ਹੋ ਜਾਂਦੀ ਹੈ।

ਇਸ ਕਾਰਨ ਚਿਹਰੇ ’ਤੇ ਲਾਲੀ, ਸੋਜ, ਖ਼ੁਰਕ, ਨੱਕ ਬੰਦ ਹੋਣਾ, ਖਾਰਸ਼ ਅਤੇ ਚਮੜੀ ’ਤੇ ਧੱਫੜ ਨਜ਼ਰ ਆਉਣ ਲਗਦੇ ਹਨ। ਇਹ ਸਮੱਸਿਆ ਹੱਥਾਂ-ਪੈਰਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਊਨੀ ਕਪੜਿਆਂ ਦੀਆਂ ਕਈ ਕਿਸਮਾਂ ਹਨ। ਅਜਿਹੀ ਸਥਿਤੀ ਵਿਚ, ਨਰਮ ਉਨ ਖ਼ਰੀਦੋ। ਇਸ ਤੋਂ ਇਲਾਵਾ ਊਨੀ ਕਪੜੇ ਪਾਉਣ ਤੋਂ ਪਹਿਲਾਂ ਚਮੜੀ ’ਤੇ ਕੋਲਡ ਕਰੀਮ ਜ਼ਰੂਰ ਲਗਾਉ।

ਨਾਲ ਹੀ, ਉੂਨ ਦੀ ਐਲਰਜੀ ਤੋਂ ਬਚਣ ਲਈ, ਮਾਇਸਚਰਾਈਜ਼ਰ ਦੀ ਨਿਯਮਤ ਵਰਤੋਂ ਕਰਨੀ ਚਾਹੀਦੀ ਹੈ। ਸਰਦੀਆਂ ਵਿਚ ਨਹਾਉਣ ਤੋਂ ਬਾਅਦ ਪੂਰੇ ਸਰੀਰ ’ਤੇ ਮਾਇਸਚਰਾਈਜ਼ਰ ਜਾਂ ਫਿਰ ਨਾਰੀਅਲ ਦਾ ਤੇਲ ਲਗਾਉਣ ਨਾਲ ਕਾਫ਼ੀ ਰਾਹਤ ਮਿਲਦੀ ਹੈ। ਜੈਤੂਨ ਦੇ ਤੇਲ ਦੀ ਮਾਲਿਸ਼ ਐਲਰਜੀ ਵਾਲੀ ਚਮੜੀ ’ਤੇ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਫਲ ਅਤੇ ਸਬਜ਼ੀਆਂ ਦਾ ਭਰਪੂਰ ਸੇਵਨ ਕਰੋ। ਇਸ ਤੋਂ ਇਲਾਵਾ ਵਿਟਾਮਿਨ ਈ ਵਾਲੀ ਨਾਈਟ ਕ੍ਰੀਮ ਲਉ ਅਤੇ ਇਸ ਨਾਲ ਅਪਣੇ ਸਰੀਰ ਅਤੇ ਚਿਹਰੇ ਨੂੰ ਮੋਇਸਚਰਾਈਜ਼ ਕਰੋ।

ਖ਼ੁਸ਼ਕ ਚਮੜੀ ਲਈ, ਤੁਸੀਂ ਗਲਿਸਰੀਨ ਅਤੇ ਗੁਲਾਬ ਜਲ ਨੂੰ ਮਿਕਸ ਕਰ ਸਕਦੇ ਹੋ ਅਤੇ ਇਸ ਨੂੰ ਮਾਇਸਚਰਾਈਜ਼ਰ ਦੇ ਰੂਪ ਵਿਚ ਲਗਾ ਸਕਦੇ ਹੋ। ਸਰਦ ਰੁੱਤ ਵਿਚ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਜਿਸ ਕਰ ਕੇ ਵੀ ਚਮੜੀ ਖ਼ੁਸ਼ਕ ਹੋ ਜਾਂਦੀ ਹੈ। ਸੋ ਜਦੋਂ ਵੀ ਸਮੇਂ ਲੱਗੇ ਤਾਂ ਜ਼ਰੂਰ 10 ਮਿੰਟ ਧੁੱਪ ਸੇਕਣੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਫ਼ਾਇਦਾ ਮਿਲਦਾ ਹੈ।