ਗਰਮੀਆਂ ਵਿਚ ਬਣੀ ਰਹੇਗੀ ਚਿਹਰੇ ਦੀ ਤਾਜ਼ਗੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਖੱਟੇ ਦਹੀਂ ਨਾਲ ਵਾਲ ਧੋਣ ਨਾਲ ਸਿਕਰੀ ਹੁੰਦੀ ਹੈ ਦੂਰ

face

 ਮੁਹਾਲੀ: ਗਰਮੀਆਂ ਦੇ ਮੌਸਮ ਵਿਚ ਅਸੀਂ ਅਪਣੇ ਚਿਹਰੇ ਦੀ ਤਾਜ਼ਗੀ ਗਵਾ ਲੈਂਦੇ ਹਾਂ, ਪਰ ਇਸ ਤੋਂ ਬਚਣ ਲਈ ਕਈ ਘਰੇਲੂ ਨੁਸਖ਼ੇ ਵੀ ਵਰਤੇ ਜਾ ਸਕਦੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖ਼ੁਦ ਨੂੰ ਤਾਜ਼ਾ ਅਤੇ ਖ਼ੂਬਸੂਰਤ ਮਹਿਸੂਸ ਕਰੋਗੇ। ਵਾਲਾਂ ਵਿਚ ਸਿਕਰੀ: ਵਾਲਾਂ ਵਿਚ ਸਿਕਰੀ ਹੋ ਜਾਣਾ ਇਕ ਆਮ ਸਮੱਸਿਆ ਹੈ, ਪਰ ਸਿਕਰੀ ਤੋਂ ਬਚਣ ਲਈ ਤੁਸੀਂ ਕੁੱਝ ਘਰੇਲੂ ਉਪਚਾਰਾਂ ਤੋਂ ਵੀ ਲਾਭ ਲੈ ਸਕਦੇ ਹੋ।

ਮੇਥੀਦਾਣਾ ਪਾਣੀ ਵਿਚ ਰਾਤ ਦੇ ਸਮੇਂ ਭਿਉਂ ਕੇ, ਸਵੇਰੇ ਉਸ ਨੂੰ ਪੀਹ ਕੇ ਸਿਰ ਦੀ ਚਮੜੀ ’ਤੇ ਲਾਉ। 15 ਤੋਂ 20 ਮਿੰਟ ਬਾਅਦ ਸਾਦੇ ਪਾਣੀ ਨਾਲ ਵਾਲ ਧੋਣ ਨਾਲ ਵਾਲਾਂ ਦੀ ਸਿਕਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਹਫ਼ਤੇ ਵਿਚ ਇਕ ਵਾਰ ਖੱਟੇ ਦਹੀਂ ਨਾਲ ਵਾਲ ਧੋਣ ਨਾਲ ਵੀ ਸਿਕਰੀ ਦੂਰ ਹੋ ਜਾਂਦੀ ਹੈ। ਹਫ਼ਤੇ ਵਿਚ ਇਕ ਵਾਰ ਸਿਰ ਦੀ ਚਮੜੀ ’ਤੇ ਤੇਲ ਦੀ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ।

ਫ਼ੇਸਮਾਸਕ: ਚਿਹਰੇ ’ਤੇ ਨਿਖਾਰ ਲਿਆਉਣ ਲਈ ਫ਼ੇਸਮਾਸਕ ਬੇਹੱਦ ਕੰਮ ਦੀ ਚੀਜ਼ ਹੈ ਅਤੇ ਜੇਕਰ ਫ਼ੇਸਮਾਸਕ ਘਰ ਦੇ ਨੁਸਖ਼ਿਆਂ ਨਾਲ ਤਿਆਰ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਹੋਵੇਗਾ, ਕਿਉਂਕਿ ਇਸ ਦੇ ਕੋਈ ਬੁਰੇ ਅਸਰ ਨਹੀਂ ਹੁੰਦੇ। ਕੁੱਝ ਅਜਿਹੇ ਘਰੇਲੂ ਮਾਸਕ ਹੁੰਦੇ ਹਨ, ਜੋ ਅਸਾਨੀ ਨਾਲ ਬਣਾਏ ਜਾ ਸਕਦੇ ਹਨ ਅਤੇ ਚਿਹਰੇ ’ਤੇ ਰੌਣਕ ਲਿਆ ਦਿੰਦੇ ਹਨ। ਇਕ ਕੱਪ ਓਟਮੀਲ ਵਿਚ ਥੋੜਾ ਖੀਰਾ ਅਤੇ ਇਕ ਚਮਚ ਦਹੀਂ ਮਿਲਾ ਲਉ।

ਇਸ ਨੂੰ ਚੰਗੀ ਤਰ੍ਹਾਂ ਰਲਾ ਲਵੋ ਅਤੇ ਮਿਲਾਉਣ ਤੋਂ ਬਾਅਦ ਇਸ ਦੀ ਇਕ ਮੋਟੀ ਪਰਤ ਨੂੰ ਚਿਹਰੇ ’ਤੇ ਲਾਉ। 10 ਮਿੰਟ ਬਾਅਦ ਠੰਢੇ ਪਾਣੀ ਨਾਲ ਚਿਹਰਾ ਧੋ ਲਵੋ। ਇਹ ਹਰ ਤਰ੍ਹਾਂ ਦੀ ਚਮੜੀ ’ਤੇ ਸਹੀ ਬੈਠਦਾ ਹੈ। ਚਿਹਰੇ ਦੇ ਦਾਗ਼: ਚਿਹਰੇ ਦੇ ਦਾਗ਼ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਤਾਜ਼ੀ ਹਲਦੀ, ਇਕ ਚਮਚ ਮਲਾਈ, ਕੁਝ ਬੂੰਦਾਂ ਗੁਲਾਬ ਜਲ ਨੂੰ ਮਿਲਾ ਕੇ ਰੋਜ਼ਾਨਾ ਚਿਹਰੇ ’ਤੇ ਲਾਉਣ ਨਾਲ ਚਿਹਰੇ ਨੂੰ ਦਾਗ਼-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ। ਘਰ ’ਤੇ ਹੀ ਲਉ ਨਮਕ ਸਪਾ: ਨੌਜਵਾਨਾਂ ਵਿਚ ਅੱਜਕਲ੍ਹ ਨਮਕ ਸਪਾ ਦਾ ਜ਼ਿਆਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ, ਤੁਸੀਂ ਘਰ ਵਿਚ ਹੀ ਸਾਲਟ ਸਪਾ ਬਣਾ ਕੇ ਅਪਣੀ ਚਮੜੀ ਨੂੰ ਵਧੀਆ ਬਣਾ ਸਕਦੇ ਹੋ।