Noodles : ਨੂਡਲਜ਼ 'ਚੋਂ ਨਿਕਲੇ ਕੀੜੇ ਮਕੌੜੇ ,ਰੈਸਟੋਰੈਂਟ 'ਚ ਮਚਿਆ ਹੜਕੰਪ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਰੈਸਟੋਰੈਂਟ ਤੋਂ ਨੂਡਲਜ਼ ਦਾ ਸੈਂਪਲ ਜਾਂਚ ਲਈ ਭੋਪਾਲ ਲੈਬ ਨੂੰ ਭੇਜਿਆ ਗਿ

Noodles

Madhya Pradesh News : ਮੱਧ ਪ੍ਰਦੇਸ਼ ਦੇ ਸਿਹੋਰ ਵਿੱਚ ਇੱਕ ਰੈਸਟੋਰੈਂਟ ਵਿੱਚ ਨੂਡਲਜ਼ 'ਚੋਂ ਕੀੜੇ ਮਕੌੜੇ ਨਿਕਲਣ ਤੋਂ ਬਾਅਦ ਹੜਕੰਪ ਮਚ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਾਮਲਾ ਮੰਡੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਫੂਡ ਵਿਭਾਗ ਦੀ ਟੀਮ ਰੈਸਟੋਰੈਂਟ 'ਚ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੈਸਟੋਰੈਂਟ ਤੋਂ ਨੂਡਲਜ਼ ਦਾ ਸੈਂਪਲ ਜਾਂਚ ਲਈ ਭੋਪਾਲ ਲੈਬ ਨੂੰ ਭੇਜਿਆ ਗਿਆ ਹੈ।


ਜਾਣਕਾਰੀ ਮੁਤਾਬਕ ਸ਼ਹਿਰ ਦੇ ਮੰਡੀ ਇਲਾਕੇ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਰੈਸਟੋਰੈਂਟ ਦੇ ਨੂਡਲਜ਼ 'ਚੋਂ ਕੀੜੇ-ਮਕੌੜੇ ਨਜ਼ਰ ਆਏ। ਇੱਥੇ ਇੱਕ ਪਰਿਵਾਰ ਆਪਣੇ ਬੱਚਿਆਂ ਨਾਲ ਖਾਣਾ ਖਾਣ ਆਇਆ ਹੋਇਆ ਸੀ। ਨੂਡਲਜ਼ ਦੀ ਹਾਲਤ ਦੇਖ ਕੇ ਪਰਿਵਾਰ ਨੇ ਇਸ ਦੀ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਸ ਮਾਮਲੇ ਸਬੰਧੀ ਫੂਡ ਵਿਭਾਗ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਮਾਮਲੇ ਦਾ ਨੋਟਿਸ ਲੈਂਦਿਆਂ ਫੂਡ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਸ਼ਾਮ ਮੌਕੇ 'ਤੇ ਪਹੁੰਚ ਕੇ ਰੈਸਟੋਰੈਂਟ ਦੀ ਜਾਂਚ ਕੀਤੀ ਅਤੇ ਖਾਣੇ ਦੇ ਨਿਯਮਾਂ ਅਨੁਸਾਰ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਨਾਲ ਹੀ, ਖੁਰਾਕ ਵਿਭਾਗ ਨੇ ਨੂਡਲਜ਼ ਦੇ ਸੈਂਪਲ ਲੈ ਕੇ ਜਾਂਚ ਲਈ ਭੋਪਾਲ ਲੈਬ ਨੂੰ ਭੇਜ ਦਿੱਤੇ ਹਨ।

ਇਸ ਦੇ ਨਾਲ ਹੀ ਜਾਂਚ ਦੌਰਾਨ ਫੂਡ ਵਿਭਾਗ ਦੀ ਟੀਮ ਰੈਸਟੋਰੈਂਟ ਦੇ ਪ੍ਰਬੰਧਾਂ ਅਤੇ ਸਫ਼ਾਈ ਤੋਂ ਅਸੰਤੁਸ਼ਟ ਨਜ਼ਰ ਆਈ। ਇਸ ਮਾਮਲੇ ਸਬੰਧੀ ਫੂਡ ਵਿਭਾਗ ਦੀ ਅਧਿਕਾਰੀ ਸਾਰਿਕਾ ਗੁਪਤਾ ਨੇ ਦੱਸਿਆ ਕਿ ਰੈਸਟੋਰੈਂਟ ਵਿੱਚ ਨੂਡਲਜ਼ ਵਿੱਚੋਂ ਕੀੜੇ ਨਿਕਲਣ ਦੀ ਸ਼ਿਕਾਇਤ ਮਿਲੀ ਸੀ। ਨੂਡਲਜ਼ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਰੈਸਟੋਰੈਂਟ ਦੀ ਜਾਂਚ ਕੀਤੀ ਗਈ ਹੈ। ਜਾਂਚ ਤੋਂ ਬਾਅਦ ਜੇਕਰ ਨੂਡਲਜ਼ ਵਿੱਚ ਕੋਈ ਨੁਕਸ ਪਾਇਆ ਗਿਆ ਤਾਂ ਦੁਕਾਨ ਸੰਚਾਲਕ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।