Trending News : 1979 ਦਾ ਅਖ਼ਬਾਰ ਆਇਆ ਸਾਹਮਣੇ ,ਜਦੋਂ ਵਿਦੇਸ਼ ਜਾਣ ਵਾਲਾ ਭਾਰਤੀ ਵਿਅਕਤੀ ਅਖ਼ਬਾਰਾਂ ਵਿੱਚ ਛਪਵਾਉਂਦਾ ਸੀ ਆਪਣੀ ਫ਼ੋਟੋ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਅੰਗਰੇਜ਼ੀ ਅਖਬਾਰ ਵਿੱਚ ਛੱਪਦੀ ਸੀ ਵਿਦੇਸ਼ ਯਾਤਰਾ

1979 Newspaper

Trending News : ਵੈਸਟਰਨ ਦੇਸ਼ਾਂ ਵਿੱਚ ਜਿੱਥੇ ਅਖ਼ਬਾਰਾਂ ਨੂੰ ਛਾਪਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ,ਓਥੇ ਹੀ ਭਾਰਤ ਵਿੱਚ ਅਖਬਾਰਾਂ ਦਾ ਕਾਰੋਬਾਰ ਅੱਜ ਵੀ ਵਧ ਰਿਹਾ ਹੈ। ਇਹ ਪਰੰਪਰਾ 1780 ਦੀ ਹੈ ,ਜਦੋਂ ਜੇਮਸ ਔਗਸਟਸ ਹਿਕੀ ਨੇ ਭਾਰਤ ਦਾ ਪਹਿਲਾ ਅਖਬਾਰ ਸ਼ੁਰੂ ਕੀਤਾ ਸੀ।

 

Old Newspaper Ad : ਅੱਜ ਕੱਲ੍ਹ ਵੈਸਟਰਨ ਦੇਸ਼ਾਂ ਵਿੱਚ ਅਖਬਾਰਾਂ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਭਾਰਤ ਵਿੱਚ ਛਪੀ ਰਹੀਆਂ ਅਖਬਾਰਾਂ ਦਾ ਕਾਰੋਬਾਰ ਅੱਜ ਵੀ ਵਧ ਰਿਹਾ ਹੈ। ਇਹ ਪਰੰਪਰਾ 1780 ਦੀ ਹੈ। ਅੱਜ ਵੀ ਭਾਰਤੀ ਘਰਾਂ ਵਿੱਚ ਅਖਬਾਰਾਂ ਦਾ ਚਲਣ ਕਾਫੀ ਹੈ। 

 

ਇਹ ਨਾ ਸਿਰਫ਼ ਸਥਾਨਕ ਅਤੇ ਦੁਨੀਆ ਭਰ ਦੀਆਂ ਖ਼ਬਰਾਂ ਦਾ ਸਰੋਤ ਹੈ। ਸਗੋਂ ਇਸ਼ਤਿਹਾਰਬਾਜ਼ੀ ਦੇਣ ਦਾ ਇੱਕ ਮੰਚ ਵੀ ਹੈ। ਅੱਜ ਕੱਲ੍ਹ ਦੇ ਅਖ਼ਬਾਰਾਂ ਵਿੱਚ ਜ਼ਿਆਦਾਤਰ ਵਿਕਰੀ, ਬ੍ਰਾਂਡ ਪ੍ਰਮੋਸ਼ਨ ਜਾਂ ਮੌਤ ਦੀਆਂ ਖ਼ਬਰਾਂ ਛੱਪਦੀਆਂ ਹਨ ਪਰ ਪੁਰਾਣੇ ਸਮਿਆਂ ਵਿੱਚ ਅਖ਼ਬਾਰਾਂ ਵਿੱਚ ਲੋਕਾਂ ਦੇ ਵਿਦੇਸ਼ ਜਾਣ ਦੀ ਵਧਾਈ ਵੀ ਦਿੱਤੀ ਜਾਂਦੀ ਸੀ।

 

ਅੰਗਰੇਜ਼ੀ ਅਖਬਾਰ ਵਿੱਚ ਛੱਪਦੀ ਸੀ ਵਿਦੇਸ਼ ਯਾਤਰਾ  

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਵਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ ਜੋ ਇਕ ਪੁਰਾਣੀ ਪਰੰਪਰਾ ਨੂੰ ਦਰਸਾਉਂਦੀ ਹੈ। ਇਹ ਤਸਵੀਰ ਇੱਕ ਅੰਗਰੇਜ਼ੀ ਅਖਬਾਰ ਦਾ ਇੱਕ ਟੁਕੜਾ ਹੈ, ਜਿਸ ਵਿੱਚ ਇੱਕ ਭਾਰਤੀ ਵਿਅਕਤੀ ਦੀ ਫੋਟੋ, ਉਸ ਦੀ ਜਾਣਕਾਰੀ ਅਤੇ ਵਿਦੇਸ਼ ਯਾਤਰਾ 'ਤੇ ਜਾਣ ਲਈ ਵਧਾਈ ਸੰਦੇਸ਼ ਵੀ ਛਪਿਆ ਹੈ। ਇਹ 70 ਦੇ ਦਹਾਕੇ ਦਾ ਸਮਾਂ ਸੀ ਜਦੋਂ ਵਿਦੇਸ਼ ਜਾਣ ਵਾਲੇ ਭਾਰਤੀਆਂ ਨੂੰ ਵਧਾਈ ਦੇਣ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਛਪਦੇ ਸਨ।

 

ਇੱਕ ਯੂਜਰ ਨੇ ਇੱਕ ਅੰਗਰੇਜ਼ੀ ਅਖਬਾਰ ਦੀ ਕਟਿੰਗ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ, ਜਿਸ ਵਿੱਚ "ਕੋਹਿਨੂਰ ਰੋਲਿੰਗ ਸ਼ਟਰਸ ਐਂਡ ਇੰਜੀਨੀਅਰਿੰਗ ਵਰਕਸ ਪ੍ਰਾਈਵੇਟ ਲਿਮਟਿਡ" ਦੇ ਨਿਰਦੇਸ਼ਕ ਪ੍ਰਹਲਾਦ ਸ਼ੈਟੀ ਨੂੰ ਯੂਨਾਈਟਿਡ ਕਿੰਗਡਮ ,ਵੈਸਟ ਜਰਮਨੀ, ਸਵਿਟਜ਼ਰਲੈਂਡ ਅਤੇ ਹੋਰ ਯੂਰਪੀ ਦੇਸ਼ਾਂ ਦੇ ਵਪਾਰਕ ਦੌਰਿਆਂ 'ਤੇ ਵਧਾਈਆਂ ਦਿੱਤੀਆਂ ਗਈਆਂ ਸੀ।

 

ਪੋਸਟ 'ਤੇ ਆਈ ਮਿਲੀਜੁਲੀ ਪ੍ਰਤੀਕਿਰਿਆ


ਸੋਸ਼ਲ ਮੀਡੀਆ ਦੇ ਇਸ ਯੁੱਗ 'ਚ ਹੁਣ ਲੋਕਾਂ ਦੀ ਇਸ ਪੋਸਟ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 100 ਸਾਲਾਂ ਵਿੱਚ ਭਾਰਤੀ ਅਖਬਾਰਾਂ ਵਿੱਚ ਬਹੁਤ ਬਦਲਾਅ ਆਇਆ ਹੈ। ਕੁਝ ਲੋਕ ਕਹਿੰਦੇ ਹਨ ਕਿ ਉਹ ਪੁਰਾਣੇ ਸਮੇਂ ਦੀ ਯਾਦ ਦਿਵਾਉਂਦੇ ਹਨ. ਇਸ ਸੋਸ਼ਲ ਮੀਡੀਆ ਪੋਸਟ 'ਤੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

 

ਇੱਕ ਯੂਜ਼ਰ ਨੇ ਲਿਖਿਆ, “ਸ਼ਾਇਦ ਪਹਿਲਾਂ ਵੀਜ਼ਾ ਲਈ ਬਹੁਤ ਸਾਰੇ ਦਸਤਾਵੇਜ਼ਾਂ ਦੀ ਲੋੜ ਨਹੀਂ ਹੁੰਦੀ ਸੀ, ਇਸ ਲਈ ਵਿਦੇਸ਼ ਜਾਣ ਦਾ ਇਰਾਦਾ ਦਿਖਾਉਣ ਲਈ ਅਖਬਾਰ ਵਿੱਚ ਇਸ਼ਤਿਹਾਰ ਦੇਣਾ ਜ਼ਰੂਰੀ ਹੁੰਦਾ ਸੀ। ਹੁਣ ਤਾਂ ਪਤਾ ਨਹੀਂ।” ਇੱਕ ਹੋਰ ਉਪਭੋਗਤਾ ਨੇ ਕਿਹਾ, "ਪਿਛਲੇ ਪੰਜਾਹ ਸਾਲਾਂ ਵਿੱਚ ਵਾਕਈ ਬਹੁਤ ਤਰੱਕੀ ਕੀਤੀ ਹੈ।"