ਸੋਇਆ ਦੁੱਧ ਵਿਚ ਕੈਲਸ਼ੀਅਮ, ਆਇਰਨ, ਸੋਡੀਅਮ, ਪੋਟਾਸ਼ੀਅਮ, ਫ਼ਾਸਫ਼ੋਰਸ, ਮੈਗਨੀਸ਼ੀਅਮ, ਵਿਟਾਮਿਨ-ਬੀ 12, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਜੇਕਰ ਤੁਸੀਂ ਇਸ ਦਾ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਸੋਇਆ ਦੇ ਦੁੱਧ ਨਾਲ ਬਣਿਆ ਡੋਸਾ ਵੀ ਖਾ ਸਕਦੇ ਹੋ। ਤੁਸੀਂ ਇਸ ਨੂੰ ਸਵੇਰ ਜਾਂ ਸ਼ਾਮ ਦੇ ਸਮੇਂ ਬਣਾ ਕੇ ਖਾ ਸਕਦੇ ਹੋ, ਕਿਉਂਕਿ ਇਸ ਨੂੰ ਬਣਾਉਣਾ ਬਹੁਤ ਸੌਖਾ ਹੈ।
ਸਮੱਗਰੀ: ਸੋਇਆ ਦੁੱਧ -1 ਕੱਪ, ਕਣਕ ਦਾ ਆਟਾ-1/4 ਕੱਪ, ਹਰੀ ਮਿਰਚ-1 (ਬਾਰੀਕ ਕੱਟੀ ਹੋਈ), ਪਿਆਜ਼-1/2 ਕੱਪ (ਕੱਟੀ ਹੋਈ), ਧਨੀਆ - 1 ਚਮਚ (ਕੱਟਿਆ ਹੋਇਆ), ਪਕਾਉਣਾ ਸੋਡਾ - 1/4 ਕੱਪ, ਤੇਲ-1, 1/2 ਚਮਚ, ਲੂਣ-ਸਵਾਦ ਅਨੁਸਾਰ
ਬਣਾਉਣ ਦੀ ਵਿਧੀ: ਉਕਤ ਸਾਰੀਆਂ ਚੀਜ਼ ਨੂੰ ਇਕ ਕਟੋਰੇ ਵਿਚ ਮਿਲਾ ਲਉ। ਫਿਰ ਇਕ ਨਾਨਸਟਿਕ ਫ਼ਰਾਈਪੈਨ ਨੂੰ ਤੇਲ ਲਗਾ ਕੇ ਗਰਮ ਕਰੋ। ਹੁਣ ਤਿਆਰ ਹੋਏ ਬੈਟਰ ਨੂੰ ਦੋ ਵੱਡੇ ਫ਼ਰਾਈਪੈਨ ’ਤੇ ਪਾ ਕੇ ਪਤਲਾ ਗੋਲਾਕਾਰ ਡੋਸਾ ਬਣਾਉ। ਡੋਸੇ ਨੂੰ ਦੋਵੇਂ ਪਾਸਿਆਂ ਤੋਂ ਸੁਨਹਿਰੀ ਭੂਰਾ ਹੋਣ ਤਕ ਪਕਾਉ। ਡੋਸਾ ਬਣ ਜਾਣ ਤੋਂ ਬਾਅਦ ਉਸ ਨੂੰ ਤੁਸੀਂ ਕਿਸੇ ਵੀ ਚਟਣੀ ਜਾਂ ਸਾਬਰ ਨਾਲ ਖਾ ਸਕਦੇ ਹੋ।