ਏ.ਸੀ. ਅਤੇ ਕੂਲਰ ਤੋਂ ਬਿਨਾਂ ਜੇਕਰ ਘਰ ਨੂੰ ਰਖਣਾ ਹੈ ਠੰਢਾ ਤਾਂ ਅਪਣਾਉ ਇਹ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਘਰ ਦੇ ਮਾਹੌਲ ਨੂੰ ਹਲਕਾ ਅਤੇ ਠੰਢਾ ਰੱਖਣ ਲਈ ਬਿਸਤਰੇ ’ਤੇ ਸਿਰਫ਼ ਕਾਟਨ ਦੀ ਚਿੱਟੀ ਚਾਦਰ ਵਿਛਾ

Photo

 

ਮੁਹਾਲੀ : ਗਰਮੀਆਂ ਦੇ ਮੌਸਮ ਵਿਚ ਲੋਕ ਤੇਜ਼ ਗਰਮੀ ਤੋਂ ਬਚਣ ਲਈ ਅਕਸਰ ਘਰ ਅੰਦਰ ਹੀ ਰਹਿਣ ਨੂੰ ਤਰਜੀਹ ਦਿੰਦੇ ਹਨ। ਕਮਰੇ ਦੇ ਅੰਦਰ ਏ.ਸੀ. ਅਤੇ ਕੂਲਰ ਦੀ ਠੰਢੀ ਹਵਾ ਖਾਣਾ ਅਪਣੇ ਆਪ ਵਿਚ ਬਹੁਤ ਆਰਾਮਦਾਇਕ ਅਹਿਸਾਸ ਹੁੰਦਾ ਹੈ। ਹਾਲਾਂਕਿ, ਹਰ ਸਮੇਂ ਕੂਲਰ ਅਤੇ ਏਸੀ ਵਿਚ ਰਹਿਣਾ ਹਰ ਕਿਸੇ ਲਈ ਸੰਭਵ ਨਹੀਂ ਹੈ। ਕੁੱਝ ਲੋਕ ਬਿਜਲੀ ਦੀ ਬੱਚਤ ਲਈ ਘੱਟੋ-ਘੱਟ ਕੂਲਰ ਅਤੇ ਏਸੀ ਦੀ ਵਰਤੋਂ ਕਰਦੇ ਹਨ, ਜਦੋਂ ਕਿ ਕਈ ਲੋਕਾਂ ਦੇ ਘਰ ਵਿਚ ਏਸੀ ਜਾਂ ਕੂਲਰ ਹੀ ਨਹੀਂ ਹੁੰਦਾ। ਅਜਿਹੇ ਵਿਚ ਕੁੱਝ ਨੁਸਖ਼ੇ ਤੁਹਾਡੇ ਘਰ ਨੂੰ ਠੰਢਾ ਰੱਖਣ ਵਿਚ ਮਦਦ ਕਰ ਸਕਦੇ ਹਨ। ਗਰਮੀਆਂ ਦੇ ਮੌਸਮ ਵਿਚ ਕੁੱਝ ਛੋਟੀਆਂ-ਛੋਟੀਆਂ ਚੀਜ਼ਾਂ ਦੀ ਮਦਦ ਨਾਲ ਤੁਸੀਂ ਘਰ ਨੂੰ ਠੰਢਾ ਰੱਖ ਕੇ ਗਰਮੀ ਤੋਂ ਕਾਫ਼ੀ ਹੱਦ ਤਕ ਰਾਹਤ ਪਾ ਸਕਦੇ ਹੋ। 

 

ਕਮਰੇ ਨੂੰ ਠੰਢਾ ਰੱਖਣ ਲਈ ਇਨਕੈਂਡੀਸੈਂਟ ਬਲਬ ਦੀ ਵਰਤੋਂ ਕਰਨਾ ਨਾ ਭੁੱਲੋ। ਇਸ ਤੋਂ ਨਿਕਲਣ ਵਾਲੀ ਗਰਮੀ ਕਮਰੇ ਨੂੰ ਗਰਮ ਕਰ ਸਕਦੀ ਹੈ। ਵੈਸੇ, ਕਮਰੇ ਨੂੰ ਠੰਢਾ ਰੱਖਣ ਲਈ ਲਾਈਟਾਂ ਬੰਦ ਰੱਖਣਾ ਬਿਹਤਰ ਹੈ। ਅਕਸਰ ਸੂਰਜ ਦੀ ਰੌਸ਼ਨੀ ਘਰ ਦੀਆਂ ਖਿੜਕੀਆਂ ਤੋਂ ਸਿੱਧੀ ਅੰਦਰ ਆਉਂਦੀ ਹੈ ਜਿਸ ਕਾਰਨ ਤੁਹਾਡਾ ਘਰ ਵੀ ਹੌਲੀ-ਹੌਲੀ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਤੁਹਾਡਾ ਦਮ ਘੁਟਣ ਲਗਦਾ ਹੈ। ਪਰ ਖਿੜਕੀਆਂ ’ਤੇ ਬਲਾਈਂਡਜ਼ ਲਗਾ ਕੇ, ਸੂਰਜ ਦੀ ਰੌਸ਼ਨੀ ਦੇ ਘਰ ਵਿਚ ਦਾਖ਼ਲ ਹੋਣ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਇਸ ਨਾਲ ਹੀ ਬਾਂਸ ਦੇ ਬਲਾਈਂਡਜ਼ ਵੀ ਧੁੱਪ ’ਤੇ ਜ਼ਿਆਦਾ ਅਸਰਦਾਰ ਹੁੰਦੇ ਹਨ। ਇਹ ਤੁਹਾਡੇ ਘਰ ਨੂੰ ਗਰਮ ਹੋਣ ਤੋਂ ਰੋਕ ਸਕਦਾ ਹੈ।

ਘਰ ਦੇ ਮਾਹੌਲ ਨੂੰ ਹਲਕਾ ਅਤੇ ਠੰਢਾ ਰੱਖਣ ਲਈ ਬਿਸਤਰੇ ’ਤੇ ਸਿਰਫ਼ ਕਾਟਨ ਦੀ ਚਿੱਟੀ ਚਾਦਰ ਵਿਛਾਉ। ਨਾਲ ਹੀ ਸਿਰਹਾਣੇ ’ਤੇ ਵੀ ਚਿੱਟੇ ਕਵਰ ਪਾਉ। ਗਰਮੀ ਨੂੰ ਰੋਕਣ ਦੀ ਬਜਾਏ ਚਿੱਟਾ ਰੰਗ ਇਸ ਨੂੰ ਲੰਘਣ ਦਿੰਦਾ ਹੈ ਜਿਸ ਕਾਰਨ ਕਮਰੇ ਦੀ ਹਵਾ ਠੀਕ ਰਹਿੰਦੀ ਹੈ।  ਗਰਮੀਆਂ ਵਿਚ ਘਰ ਨੂੰ ਕੁਦਰਤੀ ਤੌਰ ’ਤੇ ਠੰਢਾ ਕਰਨ ਲਈ ਇਹ ਸੱਭ ਤੋਂ ਕਾਰਗਰ ਨੁਸਖ਼ਾ ਹੈ। ਇਸ ਲਈ ਇਕ ਕਟੋਰੀ ਵਿਚ ਕੁੱਝ ਬਰਫ ਦੇ ਕਿਊਬ ਭਰ ਕੇ ਟੇਬਲ ਫ਼ੈਨ ਦੇ ਸਾਹਮਣੇ ਰੱਖੋ।

ਜਦੋਂ ਪੱਖਾ ਚਲਦਾ ਹੈ, ਜਿਵੇਂ ਬਰਫ ਪਿਘਲਦੀ ਹੈ, ਬਰਫ ਦੇ ਸਾਹਮਣੇ ਤੋਂ ਲੰਘਦੀ ਹਵਾ ਠੰਢੀ ਹੋ ਕੇ ਕਮਰੇ ਵਿਚ ਫੈਲ ਜਾਂਦੀ ਹੈ ਅਤੇ ਤੁਹਾਡਾ ਕਮਰਾ ਕੁੱਝ ਸਮੇਂ ਵਿਚ ਪੂਰੀ ਤਰ੍ਹਾਂ ਠੰਢਾ ਹੋ ਜਾਵੇਗਾ। ਤੁਸੀਂ ਚਾਹੋ ਤਾਂ ਛੱਤ ’ਤੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਘਰ ਦੇ ਕੋਨੇ ਵਿਚ ਜਿਥੇ ਜ਼ਿਆਦਾ ਸਾਮਾਨ ਹੁੰਦਾ ਹੈ, ਉੱਥੇ ਅਕਸਰ ਗਰਮੀ ਜ਼ਿਆਦਾ ਹੁੰਦੀ ਹੈ। ਅਜਿਹੀ ਸਥਿਤੀ ਵਿਚ, ਘਰ ਨੂੰ ਠੰਢਾ ਰੱਖਣ ਲਈ ਥਾਂ ਦੀ ਸਾਂਭ-ਸੰਭਾਲ ਕਰਨਾ ਨਾ ਭੁੱਲੋ। ਘਰ ਦੇ ਕੁੱਝ ਹਿੱਸਿਆਂ ਵਿਚ ਘੱਟ ਸਾਮਾਨ ਰੱਖ ਕੇ ਇਸ ਨੂੰ ਖੁਲ੍ਹਾ ਰੱਖਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਨੂੰ ਗਰਮੀ ਨਹੀਂ ਲੱਗੇਗੀ।