ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਦੇ ਕੀ ਹਨ ਫ਼ਾਇਦੇ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਲਾਰ ਮੂੰਹ ’ਚ ਬਣਨ ਵਾਲਾ ਤਰਲ ਹੈ ਜੋ ਐਂਟੀਸੈਪਟਿਕ ਵਾਂਗ ਕੰਮ ਕਰ ਕੇ ਕਈ ਰੋਗਾਂ ਤੋਂ ਬਚਾਉਂਦਾ ਹੈ

File Photo

ਲਾਰ ਮੂੰਹ ’ਚ ਬਣਨ ਵਾਲਾ ਤਰਲ ਹੈ ਜੋ ਐਂਟੀਸੈਪਟਿਕ ਵਾਂਗ ਕੰਮ ਕਰ ਕੇ ਕਈ ਰੋਗਾਂ ਤੋਂ ਬਚਾਉਂਦਾ ਹੈ। ਲਾਰ ’ਚ ਮੌਜੂਦ ਐਂਜ਼ਾਈਮ ਭੋਜਨ ਨੂੰ ਪਚਾਉਂਦੇ ਹਨ। ਇਹ ਦੰਦਾਂ ਦਰਮਿਆਨ ਫਸੇ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਬਚਾਉਂਦੀ ਵੀ ਹੈ। ਇਹ ਦੰਦਾਂ, ਜੀਭ ਅਤੇ ਮੂੰਹ ਦੇ ਕੋਮਲ ਟਿਸ਼ੂਆਂ ਨੂੰ ਚਿਕਨਾਈ ਦੇ ਕੇ ਸੁਰੱਖਿਅਤ ਰਖਦੀ ਹੈ।

ਮਨੁੱਖੀ ਲਾਰ 98 ਫ਼ੀ ਸਦੀ ਪਾਣੀ ਤੋਂ ਬਣਦੀ ਹੈ ਜਦਕਿ ਇਸ ਦੇ ਬਾਕੀ 2 ਫ਼ੀ ਸਦੀ ਹਿੱਸੇ ’ਚ ਐਂਜ਼ਾਈਮ, ਬਲਗਮ, ਇਲੈਕਟ੍ਰੋਲਾਈਟ ਅਤੇ ਜੀਵਾਣੂ ਰੋਧੀ ਯੋਗਿਕ ਵਰਗੇ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਲਾਰ ਪੇਟ ’ਚ ਜਾ ਕੇ ਰੋਗਾਂ ਤੋਂ ਬਚਾਵੇਗੀ। ਆਉ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ:-

ਐਗਜ਼ੀਮਾ ਰੋਗ ’ਚ ਸਵੇਰੇ ਉੱਠ ਕੇ ਲਗਭਗ 1 ਮਹੀਨੇ ਤਕ ਲਾਰ ਲਾਉਣ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਸੋਰਾਇਸਿਸ ’ਚ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਦੀ ਲਾਰ 6 ਮਹੀਨਿਆਂ ਤੋਂ 1 ਸਾਲ ਤਕ, ਜਲਣ ਦੇ ਨਿਸ਼ਾਨ ’ਤੇ 1-2 ਮਹੀਨੇ ਅਤੇ ਸੱਟ ’ਤੇ 5-10 ਦਿਨ ਤਕ ਲਾਉ।
ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚਾਲੇ ਹੋਣ ਵਾਲੀ ਫ਼ੰਗਲ ਇਨਫ਼ੈਕਸ਼ਨ ’ਤੇ ਇਸ ਨੂੰ ਰੋਜ਼ਾਨਾ ਲਾਉ।
ਅੱਖ ਆਉਣ ’ਤੇ ਦੋ ਦਿਨ ਤਕ ਅਤੇ ਐਲਰਜੀ ਹੋਣ ’ਤੇ 2-3 ਮਹੀਨਿਆਂ ਤਕ ਅੱਖਾਂ ’ਚ ਲਾਰ ਨੂੰ ਕੱਜਲ ਵਾਂਗ ਲਾਉ।

ਪੇਟ ਦੀ ਸਮੱਸਿਆ ਜਾਂ ਕੀੜੇ ਹੋਣ ’ਤੇ ਸਵੇਰੇ ਉੱਠ ਕੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਉ।
ਸਿਗਰਟਨੋਸ਼ੀ ਨਾਲ ਲਾਰ ਦੇ ਦੂਸ਼ਿਤ ਹੋਣ ਜਾਂ ਤਮਾਕੂ, ਖੈਣੀ, ਪਾਨ ਅਤੇ ਜਰਦਾ ਖਾਣ ਅਤੇ ਵਾਰ-ਵਾਰ ਥੁੱਕਣ ਦੀ ਆਦਤ ਨਾਲ ਮੂੰਹ ਸੁੱਕਣ ਲਗਦਾ ਹੈ, ਜਿਸ ਨਾਲ ਲਾਰ ਖ਼ਤਮ ਹੋ ਜਾਂਦੀ ਹੈ। ਅਜਿਹੇ ’ਚ ਲੋੜ ਤੋਂ ਜ਼ਿਆਦਾ ਲਾਰ ਬਾਹਰ ਨਿਕਲ ਜਾਂਦੀ ਹੈ। ਦਵਾਈਆਂ ਜਾਂ ਡਰੱਗ ਆਦਿ ਦੇ ਪ੍ਰਯੋਗ ਨਾਲ ਵੀ ਮੂੰਹ ਸੁਕ ਜਾਂਦਾ ਹੈ ਅਤੇ ਲਾਰ ਨਾਂਹ ਦੇ ਬਰਾਬਰ ਰਹਿ ਜਾਂਦੀ ਹੈ। 

ਜਦਕਿ ਕੈਂਸਰ ਅਤੇ ਦੌਰੇ ਦਾ ਪਤਾ ਲਾਉਣ ਅਤੇ ਡੀ.ਐਨ.ਏ. ਮੈਪਿੰਗ ਆਦਿ ਲਾਰ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ। ਇਸ ਦਾ ਵੱਧ ਬਣਨਾ ਪੇਟ, ਲਿਵਰ ਅਤੇ ਪੇਟ ਦੇ ਕੀੜੇ ਹੋਣ ਦਾ ਸੰਕੇਤ ਹੁੰਦਾ ਹੈ।