ਜੇਕਰ ਤੁਹਾਨੂੰ ਲੱਗ ਜਾਵੇ ਸੱਟ ਤਾਂ ਕਰੋ ਲੱੱਸਣ ਅਤੇ ਹਲਦੀ ਦੀ ਵਰਤੋਂ, ਜਲਦੀ ਠੀਕ ਹੋਣਗੇ ਜ਼ਖ਼ਮ
ਤੁਸੀਂ ਜ਼ਖ਼ਮ ਭਰਨ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ|
ਮੁਹਾਲੀ: ਘਰ ਦਾ ਵੱਡਾ ਹੋਵੇ ਜਾਂ ਬੱਚੇ ਨੂੰ ਸੱਟ ਲਗਣਾ ਹਰ ਕਿਸੇ ਨੂੰ ਬਹੁਤ ਹੀ ਆਮ ਗੱਲ ਹੈ| ਡਿੱਗ ਕੇ ਸੱਟ ਲਗਣਾ ਅਤੇ ਫਿਰ ਠੀਕ ਹੋ ਜਾਣਾ ਇਹ ਸਿਲਸਿਲਾ ਚਲਦਾ ਹੀ ਰਹਿੰਦਾ ਹੈ| ਕਈ ਵਾਰ ਇਹ ਸੱਟ ਅਣਜਾਣੇ ਵਿਚ ਲੱਗ ਜਾਂਦੀ ਹੈ ਅਤੇ ਕਈ ਵਾਰ ਇਹ ਤਣਾਅ ਭਰੀ ਜ਼ਿੰਦਗੀ ਕਾਰਨ ਵੀ ਸੱਟ ਲੱਗ ਸਕਦੀ ਹੈ ਪਰ ਇਹ ਬਹੁਤ ਹੀ ਆਮ ਗੱਲ ਹੈ ਕਿ ਕਈ ਵਾਰ ਕਿਸੇ ਕਾਰਨ ਸੱਟ ਲੱਗ ਸਕਦੀ ਹੈ| ਕਈ ਵਾਰ ਫ਼ਸਟ ਏਡ ਨਾਲ ਜ਼ਖ਼ਮ ਠੀਕ ਹੋ ਜਾਂਦੇ ਹਨ ਪਰ ਕਈ ਵਾਰ ਡਾਕਟਰਾਂ ਅਤੇ ਦਵਾਈਆਂ ਦੀ ਵੀ ਲੋੜ ਪੈਂਦੀ ਹੈ| ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਕੇ ਵੀ ਜ਼ਖ਼ਮਾਂ ਨੂੰ ਜਲਦੀ ਠੀਕ ਕਰ ਸਕਦੇ ਹੋ|
ਹਲਦੀ ਦੀ ਵਰਤੋਂ ਸਵਾਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਇਸ ਵਿਚ ਮੌਜੂਦ ਐਂਟੀਸੈਪਟਿਕ ਅਤੇ ਐਂਟੀਬਾਇਉਟਿਕ ਗੁਣਾਂ ਕਾਰਨ ਤੁਸੀਂ ਜ਼ਖ਼ਮ ਭਰਨ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ| ਤੁਸੀਂ ਹਲਦੀ ਨੂੰ ਥੋੜ੍ਹੇ ਜਿਹੇ ਦਹੀਂ ਵਿਚ ਮਿਲਾ ਸਕਦੇ ਹੋ ਅਤੇ ਮਿਸ਼ਰਣ ਨੂੰ ਜ਼ਖ਼ਮ ਵਾਲੀ ਥਾਂ ’ਤੇ ਲਗਾ ਸਕਦੇ ਹੋ| ਹਲਦੀ ਅਤੇ ਦਹੀਂ ਵਿਚ ਮਿਲਣ ਵਾਲੇ ਪੋਸ਼ਕ ਤੱਤ ਜ਼ਖ਼ਮ ਨੂੰ ਜਲਦੀ ਭਰਨ ਵਿਚ ਮਦਦ ਕਰਦੇ ਹਨ| ਇਸ ਤੋਂ ਇਲਾਵਾ ਜੇਕਰ ਤੁਹਾਡੇ ਹੱਥ-ਪੈਰ ਕੱਟੇ ਹੋਏ ਹਨ ਤਾਂ ਤੁਸੀਂ ਸਰ੍ਹੋਂ ਦੇ ਤੇਲ ਦੀਆਂ 2 ਬੂੰਦਾਂ ਵਿਚ ਹਲਦੀ ਮਿਲਾ ਕੇ ਲਗਾ ਸਕਦੇ ਹੋ| ਇਸ ਨਾਲ ਸੱਟ ਤੋਂ ਖ਼ੂਨ ਨਿਕਲਣਾ ਬੰਦ ਹੋ ਜਾਵੇਗਾ|
ਤੁਸੀਂ ਜ਼ਖ਼ਮ ਭਰਨ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ| ਇਸ ਵਿਚ ਐਨਾਲਜਿਕ, ਐਂਟੀ-ਇਨਫ਼ਲੇਮੇਟਰੀ ਅਤੇ ਐਂਟੀਬਾਇਉਟਿਕ ਗੁਣ ਹੁੰਦੇ ਹਨ ਜੋ ਜ਼ਖ਼ਮ ਨੂੰ ਚੰਗਾ ਕਰਨ ਵਿਚ ਮਦਦ ਕਰਦੇ ਹਨ| ਜ਼ਖ਼ਮ ’ਤੇ ਐਲੋਵੇਰਾ ਜੈੱਲ ਨੂੰ ਕੁਝ ਦੇਰ ਤਕ ਲਗਾਉ| ਐਲੋਵੇਰਾ ਜੈੱਲ ਨੂੰ ਜ਼ਖ਼ਮ ’ਤੇ 30 ਮਿੰਟ ਤਕ ਲੱਗਾ ਰਹਿਣ ਦਿਉ| ਨਿਰਧਾਰਤ ਸਮੇਂ ਤੋਂ ਬਾਅਦ ਚਮੜੀ ਨੂੰ ਕੋਸੇ ਪਾਣੀ ਨਾਲ ਧੋਵੋ| ਰੋਜ਼ਾਨਾ ਐਲੋਵੇਰਾ ਜੈੱਲ ਲਗਾਉਣ ਨਾਲ ਜ਼ਖ਼ਮ ਜਲਦੀ ਠੀਕ ਹੋ ਜਾਵੇਗਾ| ਤੁਸੀਂ ਜ਼ਖ਼ਮ ’ਤੇ ਨਿੰਮ ਦਾ ਪੇਸਟ ਲਗਾ ਸਕਦੇ ਹੋ| ਨਿੰਮ ਵਿਚ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਤੱਤ ਮਿਲ ਜਾਂਦੇ ਹਨ| ਇਹ ਵਿਸ਼ੇਸ਼ਤਾ ਜ਼ਖ਼ਮਾਂ ਨੂੰ ਜਲਦੀ ਭਰਨ ਵਿਚ ਮਦਦ ਕਰਦੀ ਹੈ| ਨਿੰਮ ਦੇ ਪੱਤਿਆਂ ਨੂੰ ਪੀਸ ਲਉ| ਇਸ ਤੋਂ ਬਾਅਦ ਪਾਊਡਰ ਵਿਚ ਥੋੜ੍ਹਾ ਜਿਹਾ ਪਾਣੀ ਅਤੇ ਹਲਦੀ ਮਿਲਾ ਲਉ| ਤਿਆਰ ਪੇਸਟ ਨੂੰ ਜ਼ਖ਼ਮ ’ਤੇ ਚੰਗੀ ਤਰ੍ਹਾਂ ਲਗਾਉ| ਤੁਹਾਨੂੰ ਕੁਝ ਹੀ ਦਿਨਾਂ ਵਿਚ ਫ਼ਰਕ ਦਿਖਾਈ ਦੇਵੇਗਾ|
ਲੱਸਣ ਵਿਚ ਐਂਟੀ-ਮਾਈਕ੍ਰੋਬਾਇਲ ਅਤੇ ਐਂਟੀਬਾਇਉਟਿਕ ਗੁਣ ਹੁੰਦੇ ਹਨ| ਜ਼ਖ਼ਮਾਂ ਤੋਂ ਰਾਹਤ ਪਾਉਣ ਲਈ ਤੁਸੀਂ ਲੱਸਣ ਦੀ ਵਰਤੋਂ ਕਰ ਸਕਦੇ ਹੋ| ਲੱਸਣ ਦੀ ਵਰਤੋਂ ਜ਼ਖ਼ਮਾਂ ਅਤੇ ਸੱਟਾਂ ਨੂੰ ਠੀਕ ਕਰਨ ਵਿਚ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ| ਇਹ ਇੰਫ਼ੈਕਸ਼ਨ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ| ਲੱਸਣ ਨੂੰ ਪੀਸ ਕੇ ਸਰੀਰ ਦੇ ਉਸ ਹਿੱਸੇ ’ਤੇ ਲਗਾਉ ਜਿਸ ’ਤੇ ਜ਼ਖ਼ਮ ਹੋਇਆ ਹੈ| ਜ਼ਖ਼ਮ ਨੂੰ ਆਰਾਮ ਮਿਲੇਗਾ|