ਜ਼ਿਆਦਾ ਦੇਰ ਤਕ ਸੌਣਾ ਵੀ ਬਣ ਸਕਦਾ ਹੈ ਕਈ ਬੀਮਾਰੀਆਂ ਦਾ ਕਾਰਨ, ਜਾਣੋ ਕਿਵੇਂ?
ਮਾਹਰਾਂ ਮੁਤਾਬਕ 8 ਘੰਟੇ ਤੋਂ ਜ਼ਿਆਦਾ ਨੀਂਦ ਲੈਣ ਨਾਲ ਤੁਸੀਂ ਸਰੀਰ ਵਿਚ ਕਈ ਬੀਮਾਰੀਆਂ ਨੂੰ ਵਧਾ ਸਕਦੇ ਹੋ।
ਸਰੀਰ ਦੀ ਥਕਾਵਟ ਨੂੰ ਦੂਰ ਕਰਨ ਲਈ ਹਰ ਕੋਈ ਸੌਣਾ ਪਸੰਦ ਕਰਦਾ ਹੈ। ਪਰ ਬਹੁਤ ਜ਼ਿਆਦਾ ਸੌਣਾ ਵੀ ਤੁਹਾਡੀਆਂ ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਮਾਹਰਾਂ ਮੁਤਾਬਕ 8 ਘੰਟੇ ਤੋਂ ਜ਼ਿਆਦਾ ਨੀਂਦ ਲੈਣ ਨਾਲ ਤੁਸੀਂ ਸਰੀਰ ਵਿਚ ਕਈ ਬੀਮਾਰੀਆਂ ਨੂੰ ਵਧਾ ਸਕਦੇ ਹੋ। ਇਥੇ ਚੰਗੀ ਸਿਹਤ ਲਈ ਲੋੜੀਂਦੀ ਨੀਂਦ ਜ਼ਰੂਰੀ ਹੈ ਉਥੇ ਹੀ ਜ਼ਿਆਦਾ ਨੀਂਦ ਵੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਆਉ ਤੁਹਾਨੂੰ ਦਸਦੇ ਹਾਂ ਜ਼ਿਆਦਾ ਸੌਣ ਨਾਲ ਕਿਹੜੀਆਂ ਬੀਮਾਰੀਆਂ ਹੁੰਦੀਆਂ ਹਨ।
- ਬਹੁਤ ਜ਼ਿਆਦਾ ਸੌਣ ਨਾਲ ਕਮਰ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਮੋਢਿਆਂ ਅਤੇ ਗਰਦਨ ਵਿਚ ਦਰਦ ਵੀ ਵਧ ਸਕਦਾ ਹੈ। ਜੇਕਰ ਤੁਸੀਂ ਗਰਦਨ, ਮੋਢੇ ਅਤੇ ਪਿੱਠ ਦੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਦਿਨ ਵਿਚ 7-8 ਘੰਟੇ ਦੀ ਨੀਂਦ ਲਉ। ਨੀਂਦ ਦੇ ਕਾਰਨ ਸਰੀਰ ’ਚ ਸਰੀਰਕ ਗਤੀਵਿਧੀਆਂ ਨਹੀਂ ਹੁੰਦੀਆਂ ਜਿਸ ਕਾਰਨ ਕਮਰ ਦਰਦ ਵਧ ਸਕਦਾ ਹੈ।
-ਜ਼ਿਆਦਾ ਸੌਣਾ ਵੀ ਤੁਹਾਨੂੰ ਡਿਪ੍ਰੈਸ਼ਨ ਦਾ ਸ਼ਿਕਾਰ ਬਣਾ ਸਕਦਾ ਹੈ। ਇਸ ਤੋਂ ਇਲਾਵਾ ਸਰੀਰ ਵਿਚ ਆਲਸ ਅਤੇ ਸੁਸਤੀ ਵੀ ਆਉਂਦੀ ਹੈ ਜਿਸ ਕਾਰਨ ਵਿਅਕਤੀ ਕਿਸੇ ਵੀ ਕੰਮ ਵਿਚ ਇਕਾਗਰ ਨਹੀਂ ਹੋ ਪਾਉਂਦਾ ਅਤੇ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ। ਇਸ ਲਈ ਜ਼ਿਆਦਾ ਸੌਣ ਦੀ ਆਦਤ ਤੋਂ ਸਾਵਧਾਨ ਰਹੋ।
-7-8 ਘੰਟੇ ਤੋਂ ਜ਼ਿਆਦਾ ਨੀਂਦ ਲੈਣ ਨਾਲ ਸਰੀਰ ਨੂੰ ਸ਼ੂਗਰ ਦੀ ਸਮੱਸਿਆ ਵੀ ਘੇਰ ਸਕਦੀ ਹੈ। ਮਾਹਰਾਂ ਮੁਤਾਬਕ ਜੇਕਰ ਕੋਈ ਵਿਅਕਤੀ ਜ਼ਿਆਦਾ ਦੇਰ ਤਕ ਸੌਂਦਾ ਹੈ ਤਾਂ ਉਸ ਦਾ ਸ਼ੂਗਰ ਲੈਵਲ ਵਧਣ ਲਗਦਾ ਹੈ। ਲੰਬੇ ਸਮੇਂ ਤਕ ਸੌਣ ਨਾਲ ਸਰੀਰ ਵਿਚ ਕੋਈ ਕਿਰਿਆ ਨਹੀਂ ਹੁੰਦੀ ਤਾਂ ਜੋ ਤੁਸੀਂ ਵੀ ਸ਼ੂਗਰ ਦੇ ਸ਼ਿਕਾਰ ਹੋ ਸਕੋ।
-ਜ਼ਿਆਦਾ ਨੀਂਦ ਲੈਣ ਨਾਲ ਵੀ ਸਿਰਦਰਦ ਹੋ ਸਕਦਾ ਹੈ। ਲੰਬੇ ਸਮੇਂ ਤਕ ਸੌਣ ਦੇ ਕਾਰਨ ਸਰੀਰਕ ਕਸਰਤ ਨਹੀਂ ਹੁੰਦੀ ਅਤੇ ਤੁਸੀਂ ਕੱੁਝ ਵੀ ਨਹੀਂ ਖਾ ਸਕਦੇ ਹੋ ਜਿਸ ਕਾਰਨ ਤੁਹਾਨੂੰ ਸਿਰਦਰਦ ਵੀ ਹੋ ਸਕਦਾ ਹੈ।
-ਜ਼ਿਆਦਾ ਸੌਣ ਨਾਲ ਤੁਸੀਂ ਅਪਣੇ ਆਪ ਵਿਚ ਤਾਜ਼ਗੀ ਮਹਿਸੂਸ ਨਹੀਂ ਕਰਦੇ ਜਿਸ ਕਾਰਨ ਤੁਹਾਡਾ ਸਰੀਰ ਥੱਕਿਆ ਰਹਿ ਸਕਦਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤਕ ਸੌਣ ਨਾਲ ਖਾਣਾ ਖਾਣ ਵਿਚ ਵੀ ਜ਼ਿਆਦਾ ਸਮਾਂ ਲਗਦਾ ਹੈ ਜਿਸ ਕਾਰਨ ਤੁਹਾਡਾ ਸਰੀਰ ਥਕਿਆ ਰਹਿ ਸਕਦਾ ਹੈ। ਇਸ ਲਈ ਜੇਕਰ ਤੁਸੀਂ ਅਪਣੇ ਸਰੀਰ ਨੂੰ ਸਿਹਤਮੰਦ ਰਖਣਾ ਚਾਹੁੰਦੇ ਹੋ ਤਾਂ ਸਿਰਫ਼ 7-8 ਘੰਟੇ ਦੀ ਨੀਂਦ ਲਉ।