Punjabi Bujarat with Answer: ਬੁੱਝੋ ਤਾਂ ਜਾਣੀਏ! ''ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ''

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Punjabi Bujarat with Answer:

Punjabi Bujarat with Answer

ਅਸੀਂ ਬੁਝਾਰਤ ਤਾਂ ਤੁਹਾਨੂੰ ਦੇ ਦਿੱਤੀ ਹੈ ਤੇ ਹੁਣ ਅਸੀਂ ਤੁਹਾਨੂੰ ਬੁਝਾਰਤ ਕੀ ਹੁੰਦੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹਾਂ। ਅੱਜ ਦੀ ਭੱਜ ਦੌੜ ਵਾਲੀ ਅਤੇ ਇੰਟਰਨੈੱਟ ਨਾਲ ਭਰੀ  ਜ਼ਿੰਦਗੀ 'ਚ ਅਸੀਂ ਅਪਣੇ ਸੱਭਿਆਚਾਰ ਨੂੰ ਖ਼ਤਮ ਕਰ ਦਿੱਤਾ ਹੈ। ਸੱਭਿਆਚਾਰ ਵਿਚ ਕਈ ਚੀਜ਼ਾਂ ਆਉਂਦੀਆਂ ਹਨ ਜਿਵੇਂ ਕਢਾਈ ਕੱਢਣਾ, ਪੰਜਾਬੀ ਖੇਡਾਂ, ਫੁਲਕਾਰੀ ਕੱਢਣਾ ਤੇ ਬੁਝਾਰਤਾਂ ਆਦਿ। ਜੇ ਬੁਝਾਰਤਾਂ ਦੀ ਗੱਲ ਕਰੀਏ ਤਾਂ ਬੁਝਾਰਤਾਂ ਸਾਡੇ ਪੰਜਾਬੀ ਸੱਭਿਆਚਾਰ ਦੀ ਪਿਟਾਰੀ ਹਨ ਜਿਸ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ, ਇਸ ਵਿਚ ਪੁਰਾਣੇ ਕਿੱਸੇ ਕਹਾਣੀਆਂ, ਦੋਹੇ, ਮੁਹਾਵਰੇ, ਅਖਾਣ ਆਦਿ ਸਭ ਆ ਜਾਂਦੇ ਹਨ।

ਬੁਝਾਰਤਾਂ ਨੂੰ ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਦਾਦਾ-ਦਾਦੀ, ਨਾਨ-ਨਾਨੀ ਤੋਂ ਸੁਣਦੇ ਆਏ ਹਾਂ ਪਰ ਹੁਣ ਅਪਣੇ ਬਜ਼ੁਰਗਾਂ ਕੋਲ ਬੈਠਦੇ ਹੀ ਨਹੀਂ। ਬੁਝਾਰਤਾਂ ਸਾਡੇ ਬਜ਼ੁਰਗ ਆਪ ਵੀ ਬਣਾ ਲੈਂਦੇ ਸਨ। ਸਿਆਣਿਆਂ ਦਾ ਕਹਿਣਾ ਹੈ ਕਿ ਬੁਝਾਰਤਾਂ ਨਾਲ ਸਾਡੇ ਦਿਮਾਗ ਦੀ ਕਸਰਤ ਹੋ ਜਾਂਦੀ ਹੈ ਤੇ ਸਾਨੂੰ ਸਾਡੇ ਬਜ਼ੁਰਗਾਂ ਕੋਲ ਬੈਠਣ ਦਾ ਵੀ ਸਮਾਂ ਮਿਲ ਜਾਂਦਾ ਸੀ। ਇਸ ਸਮੇਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਅੱਜ ਅਸੀਂ  ਬੁਝਾਰਤਾਂ ਦੇ ਸੱਭਿਆਚਾਰ ਨੂੰ ਪਹਿਲਾਂ ਵਾਂਗ ਹੀ ਜਿਉਂਦਾ ਰੱਖਣ ਲਈ ਤੁਹਾਡੇ ਲਈ ਅੱਜ ਇਹ ਬੁਝਾਰਤ ਲੈ ਕੇ ਆਏ ਸੀ। 

ਬੁਝਾਰਤ- ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ  
ਜੇ ਤੁਹਾਨੂੰ ਇਸ ਬੁਝਾਰਤ ਦਾ ਜਵਾਬ ਲੱਭਣ ਵਿਚ ਮੁਸ਼ਕਲ ਆ ਰਹੀ ਹੈ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦਾ ਜਵਾਬ 'ਨਾਰੀਅਲ' ਹੈ।