Cherry Tomatoes Benefits: ਦਿਲ ਲਈ ਬੇਹੱਦ ਫ਼ਾਇਦੇਮੰਦ ਹਨ ਚੈਰੀ ਟਮਾਟਰ, ਆਉ ਜਾਣਦੇ ਹਾਂ ਕਿਵੇਂ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ

Cherry Tomatoes Benefits

 

Cherry Tomatoes Benefits:  ਸਬਜ਼ੀ ਬਣਾਉਣ ਵੇਲੇ ਟਮਾਟਰ ਦੀ ਵਰਤੋਂ ਮੁੱਖ ਸਮੱਗਰੀ ਵਜੋਂ ਕੀਤੀ ਜਾਂਦੀ ਹੈ। ਦਰਅਸਲ ਟਮਾਟਰ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜਿਸ ਕਾਰਨ ਤੁਹਾਨੂੰ ਬੀਮਾਰੀਆਂ ਲੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅੱਜ ਅਸੀਂ ਚੈਰੀ ਟਮਾਟਰ ਨਾਲ ਦਿਲ ਦੀ ਸਿਹਤ ਨੂੰ ਸੁਧਾਰਨ ਬਾਰੇ ਗੱਲ ਕਰਾਂਗੇ। ਮਾਹਰਾਂ ਅਨੁਸਾਰ ਚੈਰੀ ਟਮਾਟਰ ’ਚ ਖੰਡ, ਫ਼ਾਈਬਰ, ਸੋਡੀਅਮ, ਕਾਰਬੋਹਾਈਡਰੇਟ, ਪ੍ਰੋਟੀਨ, ਕੈਲਰੀ, ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ ਤੇ ਆਇਰਨ ਲੋੜੀਂਦੀ ਮਾਤਰਾ ’ਚ ਮਿਲ ਜਾਂਦਾ ਹੈ।

ਇਸ ਨਾਲ ਤੁਹਾਡੀਆਂ ਹੱਡੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ ਤੁਹਾਡਾ ਦਿਲ ਵੀ ਠੀਕ ਰਹਿੰਦਾ ਹੈ। ਆਉ ਜਾਣਦੇ ਹਾਂ ਚੈਰੀ ਟਮਾਟਰ ਦਿਲ ਦੀ ਸਿਹਤ ਲਈ ਕਿਵੇਂ ਫ਼ਾਇਦੇਮੰਦ ਹਨ:

ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਉਥੇ ਹੀ ਜੇਕਰ ਤੁਸੀਂ ਚੈਰੀ ਟਮਾਟਰ ਨੂੰ ਅਪਣੀ ਡਾਈਟ ’ਚ ਸ਼ਾਮਲ ਕਰਦੇ ਹੋ ਤਾਂ ਇਸ ’ਚ ਮੌਜੂਦ ਪੋਟਾਸ਼ੀਅਮ ਸਰੀਰ ’ਚ ਸੋਡੀਅਮ ਦੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਇਸ ਨਾਲ ਪੋਟਾਸ਼ੀਅਮ ਨਾੜੀਆਂ ਦੇ ਦਬਾਅ ਨੂੰ ਘੱਟ ਕਰਦਾ ਹੈ ਜਿਸ ਨਾਲ ਦਿਲ ਦੇ ਕੰਮ ’ਚ ਸੁਧਾਰ ਹੁੰਦਾ ਹੈ।

ਮਾਹਰਾਂ ਅਨੁਸਾਰ ਚੈਰੀ ਟਮਾਟਰ ’ਚ ਲਾਇਕੋਪੀਨ ਮਿਲ ਜਾਂਦਾ ਹੈ। ਲਾਇਕੋਪੀਨ ਇਕ ਐਂਟੀ-ਆਕਸੀਡੈਂਟ ਹੈ, ਜੋ ਦਿਲ ਦੇ ਕੰਮ ’ਚ ਸੁਧਾਰ ਕਰਦਾ ਹੈ। ਕਈ ਖੋਜਾਂ ਨੇ ਦਿਖਾਇਆ ਹੈ ਕਿ ਲਾਇਕੋਪੀਨ ਬਲੱਡ ਪ੍ਰੈਸ਼ਰ ਨੂੰ ਘਟਾਉਣ, ਐਲ. ਡੀ. ਐਲ. ਕੈਲੇਸਟਰੋਲ ਦੇ ਆਕਸੀਕਰਨ ਨੂੰ ਰੋਕਣ ਤੇ ਸੋਜ ਨੂੰ ਘਟਾਉਣ ’ਚ ਮਦਦਗਾਰ ਹੈ।

ਦਿਲ ਦੀ ਸਿਹਤ ਲਈ ਕੈਲੇਸਟਰੋਲ ਦੇ ਪੱਧਰ ਨੂੰ ਸਾਧਾਰਨ ਬਣਾਈ ਰਖਣਾ ਬਹੁਤ ਜ਼ਰੂਰੀ ਹੈ। ਚੈਰੀ ਟਮਾਟਰ ’ਚ ਫ਼ਾਈਬਰ ਹੁੰਦਾ ਹੈ ਜਿਸ ਨੂੰ ਖ਼ੁਰਾਕ ’ਚ ਸ਼ਾਮਲ ਕਰਨ ’ਤੇ ਮਾੜੇ ਕੈਲੇਸਟਰੋਲ ਨੂੰ ਘਟਾਉਣ ’ਚ ਮਦਦ ਮਿਲਦੀ ਹੈ। ਇਹ ਐਥੇਰੋਸਕੇਲੇਰੋਸਿਸ ਦੇ ਜੋਖ਼ਮ ਨੂੰ ਵਧਾਉਂਦਾ ਹੈ। ਐਥੇਰੋਸਕੇਲੇਰੋਸਿਸ ’ਚ ਕੈਲੇਸਟਰੋਲ ਨਾੜੀਆਂ ’ਚ ਜਮ੍ਹਾਂ ਹੋ ਜਾਂਦਾ ਹੈ ਤੇ ਦਿਲ ’ਤੇ ਦਬਾਅ ਪੈਦਾ ਕਰਦਾ ਹੈ।