LifeStyle: ਠੰਢ ਵਿਚ ਸਰੀਰ ਨੂੰ ਗਰਮੀ ਪਹੁੰਚਾਉਣਗੇ ਇਹ ਸੁਪਰ ਫ਼ੂਡਜ਼

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਮੌਸਮ ਚਾਹੇ ਕੋਈ ਵੀ ਹੋਵੇ ਉਸ ਵਿਚ ਪੌਸ਼ਟਿਕ ਗੁਣਾਂ ਨਾਲ ਭਰਪੂਰ ਆਂਡਾ ਖਾਣਾ ਫ਼ਾਇਦੇਮੰਦ ਹੁੰਦਾ ਹੈ

File Photo

LifeStyle:  ਸਰਦੀਆਂ ਵਿਚ ਬੀਮਾਰੀਆਂ ਦੀ ਚਪੇਟ ਵਿਚ ਆਉਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੇ ਵਿਚ ਠੰਢੀਆਂ ਹਵਾਵਾਂ ਤੋਂ ਬਚਣ ਲਈ ਗਰਮ ਕਪੜਿਆਂ ਦੇ ਨਾਲ ਡਾਈਟ ਵਿਚ ਗਰਮ ਚੀਜ਼ਾਂ ਨੂੰ ਵੀ ਸ਼ਾਮਲ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਸਰਦੀ, ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਣ ਨਾਲ ਇਮਿਊਨਿਟੀ ਵਧਾਉਣ ਵਿਚ ਸਹਾਇਤਾ ਮਿਲਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦਸਦੇ ਹਾਂ ਜਿਨ੍ਹਾਂ ਦੀ ਸਹਾਇਤਾ ਨਾਲ ਤੁਹਾਡੇ ਸਰੀਰ ਨੂੰ ਗਰਮਾਹਟ ਮਿਲਣ ਨਾਲ ਸਹੀ ਮਾਤਰਾ ਵਿਚ ਪੋਸ਼ਣ ਮਿਲੇਗਾ…।

- ਮੌਸਮ ਚਾਹੇ ਕੋਈ ਵੀ ਹੋਵੇ ਉਸ ਵਿਚ ਪੌਸ਼ਟਿਕ ਗੁਣਾਂ ਨਾਲ ਭਰਪੂਰ ਆਂਡਾ ਖਾਣਾ ਫ਼ਾਇਦੇਮੰਦ ਹੁੰਦਾ ਹੈ। ਖ਼ਾਸ ਤੌਰ ’ਤੇ ਸਰਦੀਆਂ ਵਿਚ ਰੋਜ਼ਾਨਾ ਸਵੇਰੇ 2 ਆਂਡੇ ਖਾਣ ਨਾਲ ਠੰਢ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਇਮਿਊਨਿਟੀ ਮਜ਼ਬੂਤ ਹੋ ਕੇ ਬੀਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।
- ਗੁੜ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਗਰਮਾਹਟ ਮਿਲਣ ਨਾਲ ਖੰਘ, ਜ਼ੁਕਾਮ, ਬੁਖ਼ਾਰ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

- ਹਲਦੀ ਐਂਟੀ-ਆਕਸੀਡੈਂਟ, ਐਂਟੀ-ਇਨਫਲਾਮੇਟਰੀ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ। ਨਾਲ ਹੀ ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ ਨੂੰ ਸਬਜ਼ੀ ਜਾਂ ਦੁੱਧ ਵਿਚ ਮਿਲਾ ਕੇ ਪੀਣ ਨਾਲ ਸਰੀਰ ਵਿਚ ਗਰਮਾਹਟ ਪੈਦਾ ਹੁੰਦੀ ਹੈ। ਇਸ ਨਾਲ ਹੀ ਮੌਸਮੀ ਸਰਦੀ-ਜ਼ੁਕਾਮ ਅਤੇ ਹੋਰ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਠੰਢ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਆ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਲੱਸਣ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਗਰਮਾਹਟ ਮਿਲਣ ਨਾਲ ਬੀਮਾਰੀਆਂ ਦਾ ਖ਼ਤਰਾ ਘੱਟ ਰਹਿੰਦਾ ਹੈ। ਤੁਸੀਂ ਇਸ ਨੂੰ ਸਬਜ਼ੀ, ਦਾਲ ਜਾਂ ਇਸ ਦੀ ਚਟਣੀ ਬਣਾ ਕੇ ਖਾ ਸਕਦੇ ਹੋ।

- ਮੇਥੀ ਵਿਚ ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ ਆਦਿ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਠੰਢ ਤੋਂ ਬਚਾਅ ਹੋਣ ਦੇ ਨਾਲ ਖ਼ੂਨ ਨੂੰ ਵਧਾਉਣ ਵਿਚ ਮਦਦ ਮਿਲਦੀ ਹੈ। ਤੁਸੀਂ ਇਸ ਨੂੰ ਸਬਜ਼ੀ, ਪਰਾਂਠੇ ਅਤੇ ਜੂਸ ਦੇ ਰੂਪ ਵਿਚ ਅਪਣੀ ਡਾਇਟ ਵਿਚ ਸ਼ਾਮਲ ਕਰ ਸਕਦੇ ਹੋ। ਨਾਲ ਹੀ ਮੇਥੀ ਦੇ ਬੀਜਾਂ ਤੋਂ ਤਿਆਰ ਲੱਡੂ ਖਾਣਾ ਵੀ ਸੱਭ ਤੋਂ ਵਧੀਆ ਤਰੀਕਾ ਹੈ। 

- ਸਰਦੀਆਂ ਵਿਚ ਬੀਮਾਰੀਆਂ ਨਾਲ ਲੜਨ ਅਤੇ ਠੰਢ ਤੋਂ ਬਚਣ ਲਈ ਸ਼ਹਿਦ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਹਲਕੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਵਜ਼ਨ ਘੱਟ ਹੋ ਕੇ ਸਰੀਰ ਵਿਚ ਚੁਸਤੀ-ਫੁਰਤੀ ਆਉਂਦੀ ਹੈ।
- ਸੁੱਕੇ ਮੇਵਿਆਂ ਵਿਚ ਮੌਜੂਦ ਪੌਸ਼ਟਿਕ ਤੱਤ ਸਰੀਰ ਵਿਚ ਗਰਮਾਹਟ ਪੈਦਾ ਕਰਨ ਨਾਲ ਇਮਿਊਨਿਟੀ ਲੈਵਲ ਠੀਕ ਕਰਨ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਤੁਸੀਂ ਇਨ੍ਹਾਂ ਨੂੰ ਭਿਉਂ ਕੇ, ਦੁੱਧ, ਕੇਕ, ਹਲਵੇ ਵਿਚ ਮਿਲਾ ਕੇ ਜਾਂ ਗੁੜ ਅਤੇ ਦੇਸੀ ਘਿਉ ਨਾਲ ਲੱਡੂ ਬਣਾ ਕੇ ਖਾ ਸਕਦੇ ਹੋ।

(For more news apart from Lifestyle News, stay tuned to Rozana Spokesman)