ਕੰਮ ਦੀਆਂ ਗੱਲਾਂ
ਸੱਚ ਦੇ ਰਾਹ ਤੋਂ ਭਟਕ ਝੂਠ ਦੇ ਭੁਲੇਖਿਆਂ ਵਿਚ ਅਸੀਂ ਜ਼ਿੰਦਗੀ ਬਰਬਾਦ ਕਰਦੇ ਜਾ ਰਹੇ ਹਾਂ।
ਸੱਚ ਦੇ ਰਾਹ ਤੋਂ ਭਟਕ ਝੂਠ ਦੇ ਭੁਲੇਖਿਆਂ ਵਿਚ ਅਸੀਂ ਜ਼ਿੰਦਗੀ ਬਰਬਾਦ ਕਰਦੇ ਜਾ ਰਹੇ ਹਾਂ।
ਕਦੋਂ ਸਾਥ ਨਿਭਾਂਦੇ ਹਨ ਲੋਕ, ਹੰਝੂਆਂ ਵਾਂਗ ਬਦਲ ਜਾਂਦੇ ਹਨ ਲੋਕ, ਉਹ ਜ਼ਮਾਨਾ ਹੋਰ ਸੀ ਜਦੋਂ ਲੋਕ ਗ਼ੈਰਾਂ ਲਈ ਰੋਂਦੇ ਸੀ ਪਰ ਅੰਜ ਤਾਂ ਅਪਣਿਆਂ ਨੂੰ ਰੁਆ ਕੇ ਮੁਸਕੁਰਾਂਦੇ ਨੇ ਲੋਕ।
ਛੋਟੀਆ ਛੋਟੀਆਂ ਗੱਲਾਂ ਦਿਲ ਵਿਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਹਨ।
ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਹਨ, ਜਿਹੜੇ ਅਨੇਕ ਵਾਰ ਲਿੱਪਣੇ ਪੈਂਦੇ ਹਨ। ਜੇ ਲਿੱਪਣਾ ਛੱਡ ਦੇਈਏ ਤਾਂ ਹੌਲੀ-ਹੌਲੀ ਮਿੱਟੀ ਬਣ ਢੇਰ ਹੋ ਜਾਂਦੇ ਹਨ।
ਤਕਦੀਰ ਨੇ ਲਿਖੇ ਪਰ ਕਭੀ ਸ਼ਿਕਵਾ ਨਾ ਕੀਆ ਕਰ ਏ ਬੰਦੇ ਤੂੰ ਇਤਨਾ ਅਕਲਮੰਦ ਨਹੀਂ ਜੋ ਖ਼ੁਦਾ ਕੇ ਇਰਾਦੇ ਸਮਝ ਸਕੇ।
ਨਿੰਦਾ ਉਸੇ ਦੀ ਹੁੰਦੀ ਹੈ ਜੋ ਜ਼ਿੰਦਾ ਹੈ, ਮਰਨ ਤੋਂ ਬਾਅਦ ਤਾਂ ਸਿਰਫ਼ ਤਾਰੀਫ਼ ਹੀ ਕੀਤੀ ਜਾਂਦੀ ਹੈ।
ਬੱਸ ਇੰਝ ਹੀ ਜ਼ਿੰਦਗੀ ਗੁਜ਼ਾਰ ਲਈ ਕਦੇ ਉਹਦੀ ਰਜ਼ਾ ਸਮਝ ਕ ਤੇ ਕਦੇ ਆਪਣੇ ਗੁਨਾਹਾਂ ਦੀ ਸਜ਼ਾ ਸਮਝ ਕੇ।
ਜਗਜੀਤ ਸਿੰਘ ਭਾਟੀਆ
ਸੰਪਰਕ : 80545-49898