ਚਮੜੀ ਰੋਗਾਂ ਨੂੰ ਦੂਰ ਕਰਨ ਲਈ ਇੰਝ ਕਰੋ ਵੇਸਣ ਦੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਚਿਹਰੇ ’ਤੇ ਵੇਸਣ ਲਗਾਉਣ ਨਾਲ ਚਿਹਰੇ ਦੀ ਚਮੜੀ ਸਾਫ਼ ਤੇ ਕੋਮਲ ਹੁੰਦੀ ਹੈ। ਆਉ ਜਾਣਦੇ ਹਾਂ ਵੇਸਣ ਦੇ ਫ਼ਾਇਦੇ :

Amazing Skin Benefits of Besan

 

ਕੁੱਝ ਲੋਕਾਂ ਦੇ ਚਿਹਰੇ ਦੀ ਚਮੜੀ ਬਹੁਤ ਤੇਲ ਵਾਲੀ ਹੁੰਦੀ ਹੈ ਜਿਸ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੇਸਣ ਨਾਲ ਚਿਹਰੇ ਦੀ ਚਮੜੀ ਵਿਚੋਂ ਵਾਧੂ ਤੇਲ ਨਿਕਲ ਜਾਂਦਾ ਹੈ। ਵੇਸਣ ਹਰ ਘਰ ਵਿਚ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਨਾਲ ਪਕੌੜੇ, ਸਬਜ਼ੀ ਤੇ ਮਠਿਆਈ ਆਦਿ ਬਣਾਈ ਜਾਂਦੀ ਹੈ। ਇਸ ਦੀ ਖਾਣੇ ਵਿਚ ਹੀ ਨਹੀਂ ਸਗੋਂ ਸੁੰਦਰਤਾ ਲਈ ਵੀ ਵਰਤੋਂ ਕੀਤੀ ਜਾਂਦੀ ਹੈ। ਚਿਹਰੇ ’ਤੇ ਵੇਸਣ ਲਗਾਉਣ ਨਾਲ ਚਿਹਰੇ ਦੀ ਚਮੜੀ ਸਾਫ਼ ਤੇ ਕੋਮਲ ਹੁੰਦੀ ਹੈ। ਆਉ ਜਾਣਦੇ ਹਾਂ ਵੇਸਣ ਦੇ ਫ਼ਾਇਦੇ :

ਤੇਲ ਯੁਕਤ ਚਮੜੀ : ਕੁੱਝ ਲੋਕਾਂ ਦੇ ਚਿਹਰੇ ਦੀ ਚਮੜੀ ਬਹੁਤ ਤੇਲ ਵਾਲੀ ਹੁੰਦੀ ਹੈ ਜਿਸ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ ਕਦੇ ਉਹ ਬਾਹਰ ਜਾਂਦੇ ਹਨ ਤਾਂ ਤੇਲ ਵਾਲੀ ਚਮੜੀ ਕਾਰਨ ਚਿਹਰੇ ਉਪਰ ਧੂੜ-ਮਿੱਟੀ ਜੰਮ ਜਾਂਦੀ ਹੈ, ਚਮੜੀ ਕਾਲੀ ਲਗਦੀ ਹੈ। ਵੇਸਣ ਨਾਲ ਚਿਹਰੇ ਦੀ ਚਮੜੀ ਵਿਚੋਂ ਵਾਧੂ ਤੇਲ ਨਿਕਲ ਜਾਂਦਾ ਹੈ।

ਦਾਗ਼-ਧੱਬੇ : ਕਈ ਵਾਰ ਚਿਹਰੇ ’ਤੇ ਫਿਨਸੀਆਂ ਹੋਣ ਕਾਰਨ ਮੂੰਹ ’ਤੇ ਦਾਗ਼-ਧੱਬੇ ਪੈ ਜਾਂਦੇ ਹਨ। ਉਨ੍ਹਾਂ ਨੂੰ ਖ਼ਤਮ ਕਰਨ ਲਈ ਵੇਸਣ ਵਿਚ ਦਹੀਂ ਮਿਲਾ ਕੇ ਲੇਪ ਬਣਾ ਕੇ ਲਗਾਉ। ਇਸ ਨਾਲ ਦਾਗ਼ ਸਾਫ਼ ਹੋ ਜਾਣਗੇ ਤੇ ਚਿਹਰੇ ’ਤੇ ਨਿਖਾਰ ਆਵੇਗਾ।

ਗਰਦਨ ਦਾ ਕਾਲਾਪਨ : ਗਰਦਨ ਦੇ ਕਾਲੇਪਨ ਨੂੰ ਦੂਰ ਕਰਨ ਲਈ ਵੇਸਣ ਵਿਚ ਹਲਦੀ ਤੇ ਨਾਰੀਅਲ ਦਾ ਤੇਲ ਮਿਲਾ ਕੇ ਲਗਾਉ। ਹਫ਼ਤੇ ਵਿਚ 2-3 ਵਾਰ ਇਸਤੇਮਾਲ ਕਰਨ ਨਾਲ ਕਾਲਾਪਨ ਦੂਰ ਹੋ ਜਾਵੇਗਾ।

ਝੁਰੜੀਆਂ : ਉਮਰ ਵਧਣ ਨਾਲ ਚਿਹਰੇ ’ਤੇ ਝੁਰੜੀਆਂ ਪੈਣ ਲਗਦੀਆਂ ਹਨ। ਤੁਸੀਂ ਵੇਸਣ ਦਾ ਤੇਲ ਮਿਲਾ ਕੇ ਲਗਾ ਸਕਦੇ ਹੋ। ਵੇਸਣ ਵਿਚ ਸ਼ਹਿਦ ਤੇ ਹਲਦੀ ਮਿਲਾ ਕੇ ਲੇਪ ਚਿਹਰੇ ’ਤੇ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ।