ਘਰੇਲੂ ਤਰੀਕਿਆਂ ਨਾਲ ਦੂਰ ਕਰੋ ਸਰੀਰ ਦੀ ਬਦਬੂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਬਦਬੂ ਤੋਂ ਛੁਟਕਾਰਾ ਪਾਉਣ ਲਈ ਲੋਕ ਕਰਦੇ ਪਰਫ਼ਿਊਮ ਦੀ ਵਰਤੋਂ

Smell

ਮੁਹਾਲੀ: ਬਾਰਸ਼ ਦੇ ਮੌਸਮ ਵਿਚ ਜਿਥੇ ਇਕ ਪਾਸੇ ਰਾਹਤ ਮਿਲਦੀ ਹੈ ਉਥੇ ਹੀ ਸਿਹਤ ਅਤੇ ਚਮੜੀ ਸਬੰਧੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਬਾਰਸ਼ ਦੇ ਮੌਸਮ ਵਿਚ ਲੋਕਾਂ ਦੇ ਸਰੀਰ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ

ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਦੂਜਿਆਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਬਦਬੂ ਤੋਂ ਛੁਟਕਾਰਾ ਪਾਉਣ ਲਈ ਲੋਕ ਪਰਫ਼ਿਊਮ ਦੀ ਵਰਤੋਂ ਕਰਦੇ ਹਨ। ਸਰੀਰ ਦੀ ਬਦਬੂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:

ਨਿੰਬੂ ਦਾ ਰਸ: ਨਿੰਬੂ ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਨਹਾਉਣ ਤੋਂ 10 ਮਿੰਟ ਪਹਿਲਾਂ ਸਰੀਰ 'ਤੇ ਨਿੰਬੂ ਦਾ ਰਸ ਲਗਾਉ। ਇਸ ਨਾਲ ਬਦਬੂ ਦੂਰ ਹੋਵੇਗੀ।

ਮਸੂਰ ਦੀ ਦਾਲ: ਮਸੂਰ ਦੀ ਦਾਲ ਨੂੰ ਪੀਸ ਕੇ ਪੇਸਟ ਤਿਆਰ ਕਰ ਲਉ। ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਸਰੀਰ 'ਤੇ ਲਗਾਓ। ਸੁੱਕਣ ਤੋਂ ਬਾਅਦ ਨਹਾ ਲਉ।

ਟਮਾਟਰ ਦਾ ਰਸ: ਨਹਾਉਣ ਦੇ ਪਾਣੀ ਵਿਚ ਟਮਾਟਰ ਦਾ ਰਸ ਪਾ ਕੇ ਨਹਾਉ। ਧਿਆਨ ਰੱਖੋ ਕਿ ਟਮਾਟਰ ਦਾ ਰਸ ਛਾਣ ਕੇ ਪਾਣੀ ਵਿਚ ਪਾਉਣਾ ਹੈ।
ਫਟਕੜੀ: ਬਦਬੂ ਦੂਰ ਕਰਨ ਲਈ ਫਟਕੜੀ  ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਨਹਾਉਣ ਦੇ ਪਾਣੀ  ਵਿੱਚ ਇੱਕ ਚੁਟਕੀ  ਫਟਕੜੀ  ਮਿਲਾ ਕੇ ਨਹਾਉ।