ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਚਾਕਲੇਟ ਕੇਕ
255 ਮਿ.ਲੀ, ਚੀਨੀ -240 ਗ੍ਰਾਮ, ਤੇਲ- 120 ਮਿ.ਲੀ, ਵੇਨਿਲਾ ਐਕਸਟਰੇਕਟ-1 ਚਮਚ, ਮੈਦਾ-185 ਗ੍ਰਾਮ, ਕੋਕੋ ਪਾਊਡਰ-30 ਗ੍ਰਾਮ,
ਸਮੱਗਰੀ : ਬਟਰ ਮਿਲਕ: 255 ਮਿ.ਲੀ, ਚੀਨੀ -240 ਗ੍ਰਾਮ, ਤੇਲ- 120 ਮਿ.ਲੀ, ਵੇਨਿਲਾ ਐਕਸਟਰੇਕਟ-1 ਚਮਚ, ਮੈਦਾ-185 ਗ੍ਰਾਮ, ਕੋਕੋ ਪਾਊਡਰ-30 ਗ੍ਰਾਮ, ਬੇਕਿੰਗ ਪਾਊਡਰ-1 ਚਮਚ, ਬੇਕਿੰਗ ਸੋਡਾ 1/4 ਚਮਚ, ਕੱਪ ਕੇਕ ਲਾਇਨਰ ਟ੍ਰੇ ਚਾਕਲੇਟ ਬਟਰ ਕਰੀਮ ਲਈ- ਮੱਖਣ -140 ਗ੍ਰਾਮ, ਚੀਨੀ ਪਾਊਡਰ-300 ਗ੍ਰਾਮ
ਢੰਗ : ਸੱਭ ਤੋਂ ਪਹਿਲਾਂ ਕਟੋਰੀ ਵਿਚ ਬਟਰ ਮਿਲਕ, ਚੀਨੀ, ਤੇਲ, ਵੇਨਿਲਾ ਐਕਸਟ੍ਰੇਕਟ ਪਾ ਕੇ ਚੰਗੀ ਤਰ੍ਹਾਂ ਮਿਲਾਉ। ਜਦੋਂ ਤਕ ਚੀਨੀ ਘੁਲ ਨਾ ਜਾਵੇ। ਫਿਰ ਛਾਣਨੀ ਵਿਚ ਮੈਦਾ, ਕੋਕੋ ਪਾਊਡਰ, ਬੇਕਿੰਗ ਪਾਊਡਰ ਅਤੇ ਬੇਕਿੰਗ ਸੋਡਾ ਲੈ ਕੇ ਤਿਆਰ ਕੀਤੇ ਹੋਏ ਬਟਰ ਮਿਲਕ ਮਿਸ਼ਰਣ ਵਿਚ ਛਾਣ ਲਉ।
ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਮਿਸ਼ਰਣ ਤਿਆਰ ਕਰ ਲਉ। ਕੱਪ ਕੇਕ ਲਾਇਨਰ ਟਰੇਅ ਲੈ ਕੇ ਉਸ ਵਿਚ ਮਫਿਨ ਕੱਪ ਟਿਕਾਉ ਅਤੇ ਉਸ ਵਿਚ ਤਿਆਰ ਕੀਤਾ ਹੋਇਆ ਕੇਕ ਬੈਟਰ ਪਾਉ। ਇਸ ਨੂੰ ਓਵਨ ਵਿਚ 180 ਡਿਗਰੀ ਸੀ ਤੇ 30 ਮਿੰਟ ਲਈ ਬੇਕ ਕਰੋ। ਕਟੋਰੀ ਵਿਚ ਮੱਖਣ ਲੈ ਕੇ 3 ਮਿੰਟ ਤਕ ਬਲੇਂਡ ਕਰ ਕੇ ਸਾਫਟ ਮਿਸ਼ਰਣ ਤਿਆਰ ਕਰ ਲਉ।
ਫਿਰ ਇਸ ਵਿਚ 150 ਗ੍ਰਾਮ ਚੀਨੀ ਪਾਊਡਰ ਪਾ ਕੇ ਬਲੇਂਡਰ ਨਾਲ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਇਸ ਵਿਚ ਵੇਨਿਲਾ ਐਕਸਟ੍ਰੇਕਟ ਅਤੇ ਦੋ ਚਮਚ ਦੁੱਧ ਪਾ ਕੇ 3 ਮਿੰਟ ਤਕ ਬਲੇਂਡ ਕਰੋ। ਹੁਣ 150 ਗ੍ਰਾਮ ਚੀਨੀ ਪਾਊਡਰ, ਕੋਕੋ ਪਾਊਡਰ ਅਤੇ ਬਾਕੀ ਦਾ ਦੁੱਧ ਪਾ ਕੇ ਸਮੂਦ ਬਟਰ ਕਰੀਮ ਤਿਆਰ ਕਰ ਲਉ। ਤੁਹਾਡਾ ਚਾਕਲੇਟ ਕੱਪ ਕੇਕ ਬਣ ਕੇ ਤਿਆਰ ਹੈ।