Fashion: ਫ਼ੈਸ਼ਨ ਦੇ ਨਜ਼ਰੀਏ ਨਾਲ ਅਨੋਖਾ ਹੈ ਚਸ਼ਮਾ
Fashion: ਸਹੀ ਫ਼ਰੇਮ, ਕਪੜਿਆਂ ਦੇ ਰੰਗ ਅਤੇ ਡਾਕਟਰ ਦੀ ਸਹੀ ਸਲਾਹ ਨਾਲ ਲੈਂਜ਼ਾਂ ਦੇ ਰੰਗ, ਚਸ਼ਮੇ ਨਾਲ ਵੀ ਤੁਹਾਡੀ ਦਿੱਖ ਨੂੰ ਆਕਰਸ਼ਕ ਬਣਾ ਸਕਦੇ ਹਨ।
Fashion: ਐਨਕਾਂ ਲਾਉਣ ਵਾਲਿਆਂ ’ਚ ਹਮੇਸ਼ਾ ਡਰ ਰਹਿੰਦਾ ਹੈ ਕਿ ਇਹ ਉਨ੍ਹਾਂ ਦੀ ਖ਼ੂਬਸੂਰਤੀ ’ਚ ਰੁਕਾਵਟ ਪਾਉਂਦੀ ਹੈ, ਇਸ ਨਾਲ ਉਨ੍ਹਾਂ ਦੀ ਉਮਰ ਜ਼ਿਆਦਾ ਲਗਦੀ ਹੈ ਜਾਂ ਅੱਖਾਂ ਸੋਹਣੀਆਂ ਨਹੀਂ ਦਿਸਦੀਆਂ ਆਦਿ। ਪਰ ਨਹੀਂ ਅਸਲ ’ਚ ਚਸ਼ਮਾ ਵੀ ਫ਼ੈਸ਼ਨੇਬਲ ਹੋ ਸਕਦਾ ਹੈ, ਜੇਕਰ ਤੁਸੀਂ ਕੁੱਝ ਸਜਾਵਟ ਦੇ ਨਿਯਮਾਂ ਦੀ ਪਾਲਣਾ ਕਰੋ। ਸਹੀ ਫ਼ਰੇਮ, ਕਪੜਿਆਂ ਦੇ ਰੰਗ ਅਤੇ ਡਾਕਟਰ ਦੀ ਸਹੀ ਸਲਾਹ ਨਾਲ ਲੈਂਜ਼ਾਂ ਦੇ ਰੰਗ, ਚਸ਼ਮੇ ਨਾਲ ਵੀ ਤੁਹਾਡੀ ਦਿੱਖ ਨੂੰ ਆਕਰਸ਼ਕ ਬਣਾ ਸਕਦੇ ਹਨ।
ਜੇਕਰ ਤੁਹਾਡੇ ਕੋਲ ਮੋਟੇ ਫ਼ਰੇਮ ਵਾਲੇ ਚਸ਼ਮੇ ਹਨ ਤਾਂ ਗੂੜ੍ਹੇ ਰੰਗਾਂ ਦੀ ਲਿਪਸਟਿਕ ਚੰਗੀ ਤਰ੍ਹਾਂ ਫ਼ਿੱਟ ਬੈਠਦੀ ਹੈ। ਬੁੱਲ੍ਹਾਂ ਉਤੇ ਗੂੜ੍ਹੇ ਰੰਗ ਦੀ ਲਿਪਸਟਿਕ ਲਾਉਣ ਤੋਂ ਬਾਅਦ ਹਲਕੇ ਰੰਗ ਦੀਆਂ ਅੱਖਾਂ ਵਾਲੇ ਮੋਟੇ ਫ਼ਰੇਮ ਦੇ ਚਸ਼ਮੇ ਕਿਸੇ ਤਰ੍ਹਾਂ ਵੀ ਘੱਟ ਆਕਰਸ਼ਕ ਨਹੀਂ ਦਿਸਦੇ।
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਅੱਖਾਂ ’ਤੇ ਚਸ਼ਮਾ ਸਿਰਫ਼ ਪੜ੍ਹਨ ਲਈ ਲਾਉਣਾ ਚਾਹੀਦਾ ਹੈ। ਪਰ ਜਾਣਕਾਰਾਂ ਮੁਤਾਬਕ ਚਸ਼ਮੇ ਨਾਲ ਅੱਖਾਂ ਦਾ ਮੇਕਅਪ ਕਾਫ਼ੀ ਬਿਹਤਰ ਲਗਦਾ ਹੈ। ਖ਼ਾਸ ਕਰ ਕੇ ਚਸ਼ਮੇ ਨਾਲ ਵੱਡੀਆਂ ਪਲਕਾਂ ਅੱਖਾਂ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਦੇਂਦੀਆਂ ਹਨ। ਚਸ਼ਮਾ ਅੱਖਾਂ ਵਲ ਬਹੁਤ ਆਸਾਨੀ ਨਾਲ ਧਿਆਨ ਆਕਰਸ਼ਿਤ ਕਰਦਾ ਹੈ। ਇਸ ਲਈ ਅੱਖਾਂ ਦੇ ਆਸਪਾਸ ਦੇ ਖੇਤਰਾਂ ਵਲ ਧਿਆਨ ਦੇਣਾ ਚਾਹੀਦਾ ਹੈ। ਕੰਸੀਲਰ ਸੁੱਜੀਆਂ ਅੱਖਾਂ, ਕਾਲੇ ਘੇਰੇ, ਜਾਂ ਅੱਖਾਂ ਦੇ ਆਸ-ਪਾਸ ਲਾਲ ਧੱਬੇ ਨੂੰ ਢਕਣ ਲਈ ਮਹੱਤਵਪੂਰਨ ਹਨ।
ਹਾਲਾਂਕਿ ਚਸ਼ਮੇ ਦੇ ਫ਼ਰੇਮ ਬਾਹਰ ਆਈਸ਼ੈਡੋ ਦਾ ਇਸਤੇਮਾਲ ਕਰਨਾ ਠੀਕ ਨਹੀਂ ਹੈ। ਚਸ਼ਮੇ ਦੇ ਫ਼ਰੇਮ ਦੀ ਸਾਵਧਾਨੀ ਨਾਲ ਚੋਣ ਕਰੋ ਅਤੇ ਮੇਕਅਪ ਕਰੋ ਤਾਕਿ ਆਇਸ਼ੈਡੋ ਨਾ ਦਿਸੇ।
ਚਸ਼ਮੇ ਨਾਲ ਰਗੜ ਹੋ ਕੇ ਅਕਸਰ ਮੇਕਅੱਪ ਉਤਰ ਜਾਂਦਾ ਹੈ। ਇਸ ਲਈ ਤੁਹਾਨੂੰ ਸਹੀ ਫ਼ਾਊਂਡੇਸ਼ਨ ਦੀ ਚੋਣ ਕਰਨੀ ਪਵੇਗੀ। ਕੁੱਝ ਵੀ ਜ਼ਿਆਦਾ ਪ੍ਰਯੋਗ ਨਹੀਂ ਕਰਨਾ। ਮੇਕਅਪ ਦੇ ਅਖ਼ੀਰ ’ਚ ਫ਼ਾਲਤੂ ਮੇਕਅਪ ਅਤੇ ਤੇਲ ਨੂੰ ਬਲਾਟਿੰਗ ਪੇਪਰ ਨਾਲ ਹਟਾ ਦਿਉ।