ਸਿਰਫ਼ 24 ਫ਼ੀ ਸਦੀ ਔਰਤਾਂ ਚਾਹੁੰਦੀਆਂ ਹਨ ਦੂਜਾ ਬੱਚਾ : ਸਰਵੇਖਣ
ਇਕ ਸਰਵੇਖਣ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਸਿਰਫ਼ 24 ਫ਼ੀ ਸਦੀ ਵਿਆਹੁਤਾ ਔਰਤਾਂ ਦੂਜਾ ਬੱਚਾ ਚਾਹੁੰਦੀਆਂ ਹਨ। ਸਰਕਾਰੀ ਡਾਟਾ ਮੁਤਾਬਕ ਇਸ 'ਚ 10 ..
ਇਕ ਸਰਵੇਖਣ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਸਿਰਫ਼ 24 ਫ਼ੀ ਸਦੀ ਵਿਆਹੁਤਾ ਔਰਤਾਂ ਦੂਜਾ ਬੱਚਾ ਚਾਹੁੰਦੀਆਂ ਹਨ। ਸਰਕਾਰੀ ਡਾਟਾ ਮੁਤਾਬਕ ਇਸ 'ਚ 10 ਸਾਲ 'ਚ 68 ਫ਼ੀ ਸਦੀ ਤਕ ਦੀ ਗਿਰਾਵਟ ਦੇਖੀ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਰਾਸ਼ਟਰੀ ਪਰਵਾਰ ਸਿਹਤ ਸਰਵੇਖਣ ਦੁਆਰਾ ਇਸ ਗੱਲ ਦਾ ਖੁਲਾਸਾ ਹੋਇਆ ਹੈ। 15 ਤੋਂ 49 ਸਾਲ ਦੇ ਵਿਚ ਦੀ ਵਿਆਹੁਤਾ ਔਰਤਾਂ 'ਤੇ ਸਰਵੇਖਣ ਕੀਤਾ ਗਿਆ ਜਿਸ 'ਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਸਿਰਫ਼ 24 ਫ਼ੀ ਸਦੀ ਔਰਤਾਂ ਦੂਜਾ ਬੱਚਾ ਚਾਹੁੰਦੀਆਂ ਸਨ। ਉਥੇ ਹੀ ਮਰਦਾਂ 'ਚ ਇਹ ਗਿਣਤੀ 27 ਫ਼ੀ ਸਦੀ ਸੀ।
ਮਾਹਰਾਂ ਨੇ ਦਸਿਆ ਕਿ ਇਸ ਦਾ ਕਾਰਨ ਵਧੀਆ ਕਰੀਅਰ, ਉੱਚ ਪੱਧਰ ਦਾ ਜੀਵਨ ਜੀਉਣਾ ਅਤੇ ਦੇਰੀ ਨਾਲ ਮਾਂ ਬਣਨਾ ਹੈ। ਉਥੇ ਹੀ ਸ਼ਹਿਰ 'ਚ ਰਹਿਣ ਵਾਲੇ ਪੜ੍ਹੇ ਲਿਖੇ ਜੋਡ਼ੇ ਅਪਣੇ ਉਮਰ ਦੇ 30s ਅਤੇ ਸ਼ੁਰੂਆਤੀ 40s 'ਚ ਡਾਕਟਰ ਦੇ ਕੋਲ ਪਹਿਲਾਂ ਬੱਚੇ ਦੀ ਯੋਜਨਾ ਕਰਨ ਲਈ ਆਉਂਦੇ ਹਨ।
ਦਿੱਲੀ ਦੀ ਗਾਇਨਾਕਲੋਜਿਸਟ ਮੁਤਾਬਕ ਜ਼ਿਆਦਾਤਰ ਜੋਡ਼ੇ ਦੇਰੀ ਨਾਲ ਬੱਚਾ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਅਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ ਜਾਂ ਉਹ ਵਿਆਹ ਹੀ ਦੇਰ ਨਾਲ ਕਰਦੇ ਹਨ। ਉਥੇ ਹੀ ਕੁੱਝ ਜੋਡ਼ੇ ਇਕ ਹੀ ਬੱਚੇ ਤੋਂ ਖੁਸ਼ ਹਨ।
2011 ਦੀ ਜਨ ਗਣਨਾ ਮੁਤਾਬਕ ਭਾਰਤ 'ਚ 54 ਫ਼ੀ ਸਦੀ ਔਰਤਾਂ ਦੇ ਦੋ ਬੱਚੇ ਸਨ। ਉਥੇ ਹੀ 25 ਤੋਂ 29 ਸਾਲ ਦੇ 'ਚ ਦੀ 16 ਫ਼ੀ ਸਦੀ ਔਰਤਾਂ ਦੇ ਇਕ ਵੀ ਬੱਚਾ ਨਹੀਂ ਸੀ। ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੀ ਡਾਇਰੈਕਟਰ ਪੂਨਮ ਮੁਟਰੇਜਾ ਦਾ ਕਹਿਣਾ ਹੈ ਕਿ ਰੋਜ਼ ਬਦਲਦੀ ਜੀਵਨਸ਼ੈਲੀ ਨੂੰ ਦੇਖਦੇ ਹੋਏ ਲੋਕਾਂ 'ਚ ਬੱਚਿਆਂ ਨੂੰ ਚੰਗੀ ਪੜ੍ਹਾਈ, ਚੰਗੇ ਕਪੜੇ, ਗੈਜੇਟਸ ਅਤੇ ਹਰ ਤਰ੍ਹਾਂ ਦੀ ਲਗਜ਼ਰੀ ਦੇਣ ਲਈ ਉਹ ਦੂਜਾ ਬੱਚਾ ਕਰਨ ਲਈ ਸੋਚਦੇ ਹਨ।