LifeStyle: ਜੇਕਰ ਤੁਸੀਂ ਵੀ ਕਰਦੇ ਹੋ ਰੋਜ਼ ਮੇਕਅਪ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਔਰਤਾਂ ਅਪਣੀ ਖ਼ੂਬਸੂਰਤੀ ਨਿਖ਼ਾਰਣ ਲਈ ਹਰ ਰੋਜ਼ ਮੇਕਅਪ ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਦੇ ਚਿਹਰੇ ਦਾ ਨਿਖ਼ਾਰ ਬਣਿਆ ਰਹਿੰਦਾ ਹੈ। ਹਮੇਸ਼ਾ ਵੱਖ - ਵੱਖ ਤਰ੍ਹਾਂ ਦੇ ਬਿਊਟੀ...

If you also do daily makeup, keep these things in mind

 

LifeStyle: ਔਰਤਾਂ ਅਪਣੀ ਖ਼ੂਬਸੂਰਤੀ ਨਿਖ਼ਾਰਣ ਲਈ ਹਰ ਰੋਜ਼ ਮੇਕਅਪ ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਦੇ ਚਿਹਰੇ ਦਾ ਨਿਖ਼ਾਰ ਬਣਿਆ ਰਹਿੰਦਾ ਹੈ। ਹਮੇਸ਼ਾ ਵੱਖ - ਵੱਖ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਚਿਹਰੇ ਦੀ ਕੁਦਰਤੀ ਚਮਕ ਘੱਟ ਹੋ ਜਾਂਦੀ ਹੈ। ਜਿਸ ਨਾਲ ਸਾਡੀ ਚਮੜੀ ਦਾ ਨਿਖ਼ਾਰ ਹੌਲੀ - ਹੌਲੀ ਖ਼ਤਮ ਹੋ ਜਾਂਦਾ ਹੈ। ਜਿਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ।

ਅੱਖ ਦੀ ਲਾਗ -  ਜੇਕਰ ਤੁਸੀਂ ਹਰ ਦਿਨ ਅੱਖ 'ਤੇ ਮੇਕਅਪ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਡ੍ਰਾਈ ਹੋ ਜਾਂਦੀਆਂ ਹਨ। ਕੱਜਲ ਅਤੇ ਆਈਲਾਈਨਰ ਦੇ ਜ਼ਿਆਦਾ ਇਸਤੇਮਾਲ ਕਰਨ ਨਾਲ ਅੱਖਾਂ 'ਚ ਹਰ ਸਮੇਂ ਜਲਨ, ਖ਼ੁਰਕ ਅਤੇ ਭਾਰਾਪਣ ਰਹਿੰਦਾ ਹੈ। ਰੋਜ਼ ਕੱਜਲ ਨਾਲ ਅੱਖਾਂ ਵਿਚ ਫਿੰਸੀ ਵੀ ਹੋ ਜਾਂਦੀ ਹੈ ਇਸ ਲਈ ਜਿਨ੍ਹਾਂ ਹੋ ਸਕੇ ਕੱਜਲ ਲਗਾਉਣ ਤੋਂ ਬਚਣਾ ਚਾਹਿਦਾ ਹੈ। 

ਚਮੜੀ ਐਲਰਜੀ - ਹਰ ਦਿਨ ਦੇ ਮੇਕਅਪ ਨਾਲ ਕਈ ਤਰ੍ਹਾਂ ਦੀ ਚਮੜੀ ਐਲਰਜੀ ਹੋ ਜਾਂਦੀ ਹੈ। ਇਸ ਦੀ ਵਜ੍ਹਾ ਚਿਹਰੇ 'ਤੇ ਲਾਲੀਪਣ ਹੋਣ ਲਗਦੀ ਹੈ। ਜਿਸ ਨਾਲ ਸਾਡੀ ਚਮੜੀ 'ਤੇ ਮਾੜਾ ਅਸਰ ਪੈਂਦਾ ਹੈ। 

ਡ੍ਰਾਈ ਅਤੇ ਕਾਲੇ ਬੁਲ੍ਹ - ਲੰਮੇ ਸਮੇਂ ਤਕ ਲਿਪਸਟਿਕ ਲਗਾਉਣ ਨਾਲ ਚਮੜੀ 'ਚ ਸੋਜ ਅਤੇ ਪਿਲੱਤਣ ਵੀ ਆ ਸਕਦੀ ਹੈ। ਜ਼ਿਆਦਾ ਲਿਪਸਟਿਕ ਨੂੰ ਲਗਾਉਣ ਨਾਲ ਬੁਲ੍ਹਾਂ ਦਾ ਕਾਲਾਪਣ ਵਧ ਸਕਦਾ ਹੈ। ਇਸਲਈ ਜਿਨ੍ਹਾਂ ਹੋ ਸਕੇ ਇਸ ਤੋਂ ਬਚੋ।