ਜਾਣੋ ਪਾਣੀ ਪੀਣ ਤੋਂ ਬਾਅਦ ਵੀ ਕਿਉਂ ਨਹੀਂ ਬੁਝਦੀ ਪਿਆਸ 

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਕਈ ਵਾਰ ਤੁਸੀਂ ਵੀ ਦੇਖਿਆ ਹੋਵੇਗਾ ਕਿ ਮਸਾਲੇਦਾਰ ਖਾਣਾ ਖਾਣ ਜਾਂ ਫਿਰ ਕਸਰਤ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਪਿਆਸ ਲਗਦੀ ਹੈ

Water

ਕਈ ਵਾਰ ਤੁਸੀਂ ਵੀ ਦੇਖਿਆ ਹੋਵੇਗਾ ਕਿ ਮਸਾਲੇਦਾਰ ਖਾਣਾ ਖਾਣ ਜਾਂ ਫਿਰ ਕਸਰਤ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਪਿਆਸ ਲਗਦੀ ਹੈ, ਪਰ ਕਈ ਵਾਰ ਪਿਆਸ ਹੱਦ ਤੋਂ ਜ਼ਿਆਦਾ ਲੱਗਦੀ ਹੈ ਅਤੇ ਪਾਣੀ ਪੀਣ ਤੋਂ ਬਾਅਦ ਵੀ ਪਿਆਸ ਨਹੀਂ ਬੁਝਦੀ। ਇਸ ਤਰ੍ਹਾਂ ਵਾਰ ਵਾਰ ਪਿਆਸ ਲੱਗਣਾ ਅਤੇ ਪਾਣੀ ਪੀਣ ਤੋਂ ਬਾਅਦ ਵੀ ਪਿਆਸ ਦਾ ਨਾ ਬੁਝਣਾ ਕਈ ਗੰਭੀਰ ਰੋਗਾਂ ਦਾ ਸੰਕੇਤ ਹੋ ਸਕਦਾ ਹੈ।

ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਡੀਹਾਈਡ੍ਰੇਸ਼ਨ ਇਨਸਾਨ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ। ਡੀ ਹਾਈਡ੍ਰੇਸ਼ਨ ਦੀ ਸਮੱਸਿਆ ਕਿਸੇ ਬਿਮਾਰੀ , ਜ਼ਿਆਦਾ ਪਸੀਨਾ ਆਉਣਾ , ਜ਼ਿਆਦਾ ਪਿਸ਼ਾਬ ਆਉਣਾ , ਉਲਟੀ ਜਾਂ ਦਸਤ ਦੇ ਕਾਰਨ ਹੋ ਸਕਦਾ ਹੈ। ਜਿਸ ਕਾਰਨ ਸਰੀਰ ਨੂੰ ਵਾਰ ਵਾਰ ਪਿਆਸ ਲੱਗਦੀ ਹੈ।

ਇਹੀ ਨਹੀਂ ਡਾਇਬਿਟੀਜ਼ ਦੇ ਸ਼ੁਰੂ ‘ਚ ਵੀ ਇਹ ਸਮੱਸਿਆ ਆਉਂਦੀ ਹੈ, ਜਾਂ ਫਿਰ ਵਾਰ ਵਾਰ ਮੂੰਹ ਸੁਕਦਾ ਹੈ। ਡਾਇਬਟੀਜ਼ ਵਿਚ ਜ਼ਿਆਦਾ ਪਿਆਸ ਲੱਗਣ ਦੇ ਨਾਲ ਨਾਲ ਜ਼ਿਆਦਾ ਪੇਸ਼ਾਬ ਆਉਣਾ ਅਤੇ ਧੁੰਦਲਾ ਦਿਖਾਈ ਦੇਣ ਦੀ ਸਮੱਸਿਆ ਵੀ ਹੁੰਦੀ ਹੈ। ਇਸ ਲਈ ਜਦੋਂ ਵੀ ਜ਼ਿਆਦਾ ਪਿਆਸ ਲੱਗਣ ਦੇ ਨਾਲ ਨਾਲ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਤੋਂ ਸ਼ੂਗਰ ਦਾ ਟੈਸਟ ਕਰਵਾਓ।