ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ‘ਨਿੰਬੂ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅਸੀ ਸਵੇਰੇ ਉੱਠ ਕੇ ਇਕ ਗਲਾਸ ਨਿੰਬੂ ਪਾਣੀ ਪੀ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰ ਕੇ ਸਾਰੇ ਦਿਨ ਲਈ ਐਨਰਜੀ ਦਿੰਦਾ ਹੈ।

Lemon water

ਗਰਮੀਆਂ ਵਿਚ ਨਿੰਬੂ ਪਾਣੀ ਪੀਣਾ ਹਰ ਕਿਸੇ ਲਈ ਲਾਭਕਾਰੀ ਹੁੰਦਾ ਹੈ। ਨਿੰਬੂ ਪਾਣੀ ਨਾ ਸਿਰਫ਼ ਸਰੀਰ ਵਿਚੋਂ ਗੰਦਗੀ ਬਾਹਰ ਕਢਦਾ ਹੈ ਸਗੋਂ ਖ਼ੂਨ ਨੂੰ ਵੀ ਸਾਫ਼ ਕਰਦਾ ਹੈ। ਸਾਡੇ ਸਰੀਰ ਦਾ 60 ਫ਼ੀ ਸਦੀ ਹਿੱਸਾ ਪਾਣੀ ਦਾ ਬਣਿਆ ਹੋਇਆ ਹੈ। ਜੇਕਰ ਅਸੀ ਸਵੇਰੇ ਉੱਠ ਕੇ ਇਕ ਗਲਾਸ ਨਿੰਬੂ ਪਾਣੀ ਪੀ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰ ਕੇ ਸਾਰੇ ਦਿਨ ਲਈ ਐਨਰਜੀ ਦਿੰਦਾ ਹੈ।

ਨਿੰਬੂ ਪਾਣੀ ਇਕ ਤਰ੍ਹਾਂ ਨਾਲ ਕੁਦਰਤੀ ਮੂੰਹ ਤਾਜ਼ਾ ਕਰਨ ਦਾ ਕੰਮ ਕਰਦਾ ਹੈ। ਇਹ ਮੂੰਹ ਦੇ ਬੈਕਟੀਰੀਆ ਨੂੰ ਖ਼ਤਮ ਕਰਕੇ ਤਾਜ਼ਾ ਸਾਹ ਲੈਣ ਵਿਚ ਮਦਦ ਕਰਦਾ ਹੈ। ਅਮਰੀਕਾ ਹਾਰਟ ਐਸੋਸੀਏਸ਼ਨ ਨੇ ਇਹ ਦਾਅਵਾ ਕੀਤਾ ਹੈ ਕਿ ਨਿੰਬੂ ਪਾਣੀ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟ ਕਰ ਸਕਦਾ ਹੈ। ਨਿੰਬੂ ਪਾਣੀ ਨੂੰ ਪੋਟਾਸ਼ੀਅਮ ਦੇ ਮੁੱਖ ਸਰੋਤਾਂ ਵਿਚੋਂ ਇਕ ਕਿਹਾ ਜਾਂਦਾ ਹੈ। ਇਸ ਲਈ ਇਹ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ।

ਨਿੰਬੂ ਪਾਣੀ ਫੇਫੜਿਆਂ ਨੂੰ ਸਾਫ਼ ਰਖਦਾ ਹੈ। ਇਹ ਬਲਗਮ ਜਾਂ ਫਿਰ ਕੱਫ ਨੂੰ ਸਰੀਰ ਤੋਂ ਬਾਹਰ ਕਢਦਾ ਹੈ ਤਾਕਿ ਤੁਸੀਂ ਆਸਾਨੀ ਅਤੇ ਬਿਹਤਰ ਤਰੀਕੇ ਨਾਲ ਸਾਹ ਲੈ ਸਕੋ। ਜੇ ਤੁਸੀਂ ਸਵੇਰੇ ਉਠ ਕੇ ਇਕ ਗਲਾਸ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਕਿਰਿਆ ਵਿਚ ਬਹੁਤ ਸੁਧਾਰ ਆ ਜਾਂਦਾ ਹੈ। ਤੁਹਾਨੂੰ ਇਸ ਨਾਲ ਸਾਰੇ ਦਿਨ ਦੀ ਐਨਰਜੀ ਵੀ ਮਿਲ ਜਾਂਦੀ ਹੈ। ਇਹ ਕਬਜ਼ ਦੀ ਸਮੱਸਿਆ ਵੀ ਨਹੀਂ ਹੋਣ ਦਿੰਦਾ।

ਨਿੰਬੂ ਪਾਣੀ ਪੀਣ ਨਾਲ ਸਰੀਰ ਵਿਚ ਯੂਰਿਨ ਸਬੰਧੀ ਇੰਨਫ਼ੈਕਸ਼ਨ ਨਹੀਂ ਹੁੰਦੀ। ਇਸ ਦੀ ਨਿਯਮਤ ਵਰਤੋਂ ਨਾਲ ਕਿਡਨੀ ਵਿਚ ਪੱਥਰੀ ਹੋਣ ਦਾ ਖ਼ਤਰਾ ਨਹੀਂ ਰਹਿੰਦਾ। ਨਿੰਬੂ ਪਾਣੀ ਵਿਚ ਵਿਟਾਮਿਨ ਸੀ ਦੇ ਗੁਣ ਹੁੰਦੇ ਹਨ। ਨਾਲ ਹੀ ਇਸ ਵਿਚ ਐਂਟੀ-ਆਕਸੀਡੈਂਟ ਦੇ ਗੁਣ ਵੀ ਹੁੰਦੇ ਹਨ ਜਿਸ ਨਾਲ ਚਮੜੀ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ ਅਤੇ ਚਮੜੀ ’ਤੇ ਨਿਖਾਰ ਆਉਂਦਾ ਹੈ।

 

ਜੇ ਤੁਸੀਂ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਅਪਣੇ ਮੂੰਹ ’ਤੇ ਲਗਾਉ ਤਾਂ ਇਸ ਨਾਲ ਚਿਹਰੇ ’ਤੇ ਚਮਕ ਆ ਜਾਂਦੀ ਹੈ।
ਜੇ ਤੁਹਾਨੂੰ ਜੋੜਾਂ ਵਿਚ ਦਰਦ ਹੋ ਰਿਹਾ ਹੈ ਤਾਂ ਵੀ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਕਾਫ਼ੀ ਫ਼ਾਇਦੇਮੰਦ ਰਹੇਗਾ। ਇਥੋਂ ਤਕ ਕਿ ਪਾਣੀ ਪੀਣ ਨਾਲ ਬੁਖ਼ਾਰ ਤੋਂ ਵੀ ਆਰਾਮ ਮਿਲਦਾ ਹੈ।