ਦਾਲਚੀਨੀ ਵਾਲਾ ਦੁੱਧ ਵੀ ਹੈ ਸਿਹਤ ਲਈ ਫਾਇਦੇਮੰਦ
ਦਾਲਚੀਨੀ ਵਿਚ ਪਾਇਆ ਜਾਣ ਵਾਲਾ ਐਮਿਨੋ ਐਸਿਡ ਮਨ ਨੂੰ ਸ਼ਾਂਤ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।
ਰਸੋਈ ਵਿਚ ਵਰਤੇ ਜਾਣ ਵਾਲੇ ਮਸਾਲੇ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੇ ਹਨ ਬਲਕਿ ਸਿਹਤ ਨੂੰ ਕਈ ਤਰੀਕਿਆਂ ਨਾਲ ਫਾਇਦਾ ਵੀ ਦਿੰਦੇ ਹਨ। ਦਾਲਚੀਨੀ ਵੀ ਇਨ੍ਹਾਂ ਮਸਾਲਿਆਂ ਵਿਚੋਂ ਇਕ ਹੈ। ਇਕ ਪਾਸੇ ਦਾਲਚੀਨੀ ਖਾਣੇ ਦੇ ਸੁਆਦਾਂ ਨੂੰ ਵਧਾਉਣ ਦਾ ਕੰਮ ਕਰਦੀ ਹੈ ਜਦਕਿ ਦੂਜੇ ਪਾਸੇ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।
ਕਈ ਚਿਕਿਤਸਕ ਗੁਣਾਂ ਨਾਲ ਭਰਪੂਰ ਦਾਲਚੀਨੀ ਸਿਹਤ ਦੇ ਨਾਲ ਨਾਲ ਸੁੰਦਰਤਾ ਨੂੰ ਵਧਾਉਣ ਵਿਚ ਲਾਭਕਾਰੀ ਹੈ। ਹਾਲਾਂਕਿ ਦਾਲਚੀਨੀ ਖੁਦ ਇਕ ਚੰਗੀ ਦਵਾਈ ਹੈ, ਪਰ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣਾ ਹੋਰ ਵੀ ਫਾਇਦੇਮੰਦ ਹੈ। ਦਾਲਚੀਨੀ ਦੇ ਦੁੱਧ ਦਾ ਸੇਵਨ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਤਾਂ ਆਓ ਜਾਣਦੇ ਹਾ
ਦਾਲਚੀਨੀ ਦੇ ਦੁੱਧ ਵਿਚ ਪਾਉਣ ਦੇ ਫਾਇਦੇ
ਚੰਗੀ ਨੀਂਦ: ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ। ਜੇ ਆਉਂਦੀ ਵੀ ਹੈ ਤਾਂ ਅੱਖ ਜਲਦੀ ਖੁੱਲ੍ਹ ਜਾਂਦੀ ਹੈ। ਦਾਲਚੀਨੀ ਦਾ ਦੁੱਧ ਅਜਿਹੇ ਲੋਕਾਂ ਲਈ ਬਹੁਤ ਫਾਇਦੇਮੰਦ ਹੋਵੇਗਾ। ਦਾਲਚੀਨੀ ਵਿਚ ਪਾਇਆ ਜਾਣ ਵਾਲਾ ਐਮਿਨੋ ਐਸਿਡ ਮਨ ਨੂੰ ਸ਼ਾਂਤ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਗਰਮ ਦੁੱਧ ਦਾ ਸੇਵਨ ਸਰੀਰ ਦੀ ਥਕਾਵਟ ਅਤੇ ਤਣਾਅ ਨੂੰ ਦੂਰ ਕਰਦਾ ਹੈ।
ਸ਼ੂਗਰ ਦੀ ਸਮੱਸਿਆ : ਇੰਸੁਲਿਨ ਵਧਾਉਣ ਲਈ ਦਾਲਚੀਨੀ ਸਭ ਤੋਂ ਸਸਤਾ ਉਤਪਾਦ ਹੈ। ਇਹ ਸਰੀਰ ਵਿਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਕੰਮ ਕਰਦਾ ਹੈ। ਸ਼ੂਗਰ ਤੋਂ ਪੀੜ੍ਹਤ ਲੋਕਾਂ ਨੂੰ ਦਾਲਚੀਨੀ ਦੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਦਾਲਚੀਨੀ ਦੀਆਂ ਚਿਕਿਤਸਕ ਵਿਸ਼ੇਸ਼ਤਾਵਾਂ ਬਲੱਡ ਸ਼ੂਗਰ ਨੂੰ ਨਿਯੰਤਰਿਤ ਕਰਦੀਆਂ ਹਨ।
ਹੱਡੀਆਂ ਨੂੰ ਮਜ਼ਬੂਤ ਕਰਨਾ: ਦਾਲਚੀਨੀ ਵਿਚ ਪਾਇਆ ਜਾਣ ਵਾਲਾ ਕੈਲਸ਼ੀਅਮ, ਫਾਈਬਰ ਅਤੇ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਸਿਹਤ ਮਾਹਰਾਂ ਦੇ ਅਨੁਸਾਰ, ਲੋਕ ਕਾਫ਼ੀ ਸਮੇਂ ਤੋਂ ਹੱਡੀਆਂ ਲਈ ਦਾਲਚੀਨੀ ਦੇ ਦੁੱਧ ਦੀ ਵਰਤੋਂ ਕਰ ਰਹੇ ਹਨ। ਸਿਰਫ ਇਹੀ ਨਹੀਂ, ਦਾਲਚੀਨੀ ਦੇ ਦੁੱਧ ਦਾ ਨਿਯਮਤ ਸੇਵਨ ਕਰਨ ਨਾਲ ਗਠੀਏ ਦੀ ਸਮੱਸਿਆ ਵੀ ਨਹੀਂ ਹੁੰਦੀ।