ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਹੈ ਇਕ ਚਮਤਕਾਰੀ ਇਲਾਜ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਿਰ ਦੀ ਮਾਲਿਸ਼ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਖ਼ੂਨ ਦਾ ਸੰਚਾਰ ਵਧਦਾ ਹੈ ਅਤੇ ਸਿਰਦਰਦ ਜਾਂ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।

Representational Image

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿਚ ਸਿਰ ਦੀ ਮਸਾਜ ਤਣਾਅ ਨੂੰ ਦੂਰ ਕਰਨ ਅਤੇ ਆਰਾਮ ਕਰਨ ਦਾ ਇਕ ਬਹੁਤ ਹੀ ਆਸਾਨ ਤਰੀਕਾ ਹੈ। ਪਹਿਲੇ ਸਮਿਆਂ ਵਿਚ ਔਰਤਾਂ ਨਿੱਘੀ ਧੁੱਪ ਵਿਚ ਬੈਠ ਕੇ ਇਕ ਦੂਜੇ ਦੇ ਸਿਰ ਉਤੇ ਤੇਲ ਨਾਲ ਉਸੇ ਤਰ੍ਹਾਂ ਹਲਕੇ ਹੱਥਾਂ ਨਾਲ ਮਾਲਿਸ਼ ਕਰਦੀਆਂ ਸੀ। ਸਿਰ ਦੀ ਮਾਲਿਸ਼ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਖ਼ੂਨ ਦਾ ਸੰਚਾਰ ਵਧਦਾ ਹੈ ਅਤੇ ਸਿਰਦਰਦ ਜਾਂ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਇਥੇ ਅਸੀਂ ਤੁਹਾਨੂੰ ਘਰ ’ਤੇ ਸਿਰ ਦੀ ਮਾਲਿਸ਼ ਕਰਨ ਦੇ ਫ਼ਾਇਦੇ ਦਸਾਂਗੇ:

ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਨ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਇਕ ਚਮਤਕਾਰੀ ਇਲਾਜ ਹੈ। ਹਰ ਰੋਜ਼ ਨਿਯਮਤ ਰੂਪ ਨਾਲ ਸਿਰਫ਼ 10-12 ਮਿੰਟ ਮਾਲਿਸ਼ ਕਰੋ ਅਤੇ ਸੁਖੀ ਹੋ ਜਾਉ। ਮਾਲਸ਼ ਨਾਲ ਸਰੀਰ ਵਿਚ ਇਕ ਵੀ. ਆਈ. ਪੀ. (ਵੈਸੋਐਕਟਿਵ ਇੰਟੈਸਟਾਈਨ ਪੋਲੀਪੇਪਟਾਈਡ) ਨਾਮੀ ਰਸਾਇਣ ਪੈਦਾ ਹੁੰਦਾ ਹੈ ਜਿਸ ਨਾਲ ਕਰੋਨਰੀ ਧਮਨੀ ਵਿਚ ਖ਼ੂਨ ਸੰਚਾਰ 15 ਫ਼ੀ ਸਦੀ ਤੋਂ ਵਧੇਰੇ ਵਧ ਜਾਂਦਾ ਹੈ। ਕਦੇ ਪ੍ਰਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਸ਼ ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸੱਭ ਅਲੋਪ ਹੋ ਰਿਹਾ ਹੈ। 

ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ਵਿਚ ਲਿਆਉਣ ’ਤੇ ਜ਼ੋਰ ਦਿਤਾ ਹੈ। ਨਿਯਮਤ ਮਾਲਸ਼ ਨਾਲ ਸਰੀਰ ਵਿਚੋਂ ਗੰਦਾ ਕੈਲੇਸਟਰੋਲ ਘਟਦਾ ਹੈ ਅਤੇ ਚੰਗਾ ਕੈਲੇਸਟਰੋਲ ਵਧਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘਟਦਾ ਹੈ। ਡਾਕਟਰਾਂ ਅਨੁਸਾਰ ਸਰੀਰ ਵਿਚ ਇਸ ਸ਼ਾਖਾ ਦੇ ਵਧਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਮਾਲਸ਼ ਲਈ ਤੇਲ ਦੀ ਚੋਣ ਖ਼ੁਦ ਕਰੋ। ਇਹ ਵਿਅਕਤੀ ਦੇ ਅਪਣੇ ਸਰੀਰ ਅਤੇ ਭਾਰ ’ਤੇ ਨਿਰਭਰ ਕਰਦਾ ਹੈ। ਇਸ ਲਈ ਸਰ੍ਹੋਂ, ਤਿਲ ਜਾਂ ਨਾਰੀਅਲ ਦਾ ਤੇਲ ਲਾਭਦਾਇਕ ਹੈ। ਮਾਲਸ਼ ਦਾ ਪੂਰਾ ਲਾਭ ਉਠਾਉਣ ਲਈ ਮਾਲਸ਼ ਸਿਰ ਤੋਂ ਪੈਰਾਂ ਤਕ ਪੂਰੇ ਸਰੀਰ ’ਤੇ ਕੀਤੀ ਜਾਣੀ ਚਾਹੀਦੀ ਹੈ।