Health News: ਤਰਬੂਜ਼ ਅਤੇ ਸ਼ਹਿਦ ਦਾ ਫ਼ੇਸਪੈਕ ਚਮੜੀ ਲਈ ਹੈ ਬਹੁਤ ਫ਼ਾਇਦੇਮੰਦ
Health News: ਅਸੀਂ ਸਾਰੇ ਜਾਣਦੇ ਹਾਂ ਕਿ ਤਰਬੂਜ਼ ਖਾਣਾ ਸਾਡੀ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੈ
Health News: ਅੱਜ ਦੀ ਤੇਜ਼ ਰਫ਼ਤਾਰ ਦੁਨੀਆਂ ’ਚ ਔਰਤਾਂ ਲਈ ਅਪਣੀ ਚਮੜੀ ਵਲ ਜ਼ਿਆਦਾ ਧਿਆਨ ਦੇਣਾ ਸੰਭਵ ਨਹੀਂ ਹੈ। ਇਸ ਨਾਲ ਚਮੜੀ ਨੂੰ ਨੁਕਸਾਨ ਹੁੰਦਾ ਹੈ, ਚਮਕਦਾਰ ਚਮੜੀ ਪ੍ਰਾਪਤ ਕਰਨ ਲਈ, ਤੁਸੀਂ ਕੁੱਝ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ। ਜੋ ਤੁਹਾਡੀ ਚਮੜੀ ਨੂੰ ਸੁੰਦਰ ਬਣਾਉਣ ਵਿਚ ਮਦਦ ਕਰਦਾ ਹੈ।
ਪੜ੍ਹੋ ਇਹ ਖ਼ਬਰ : Sidhu Moosewala Murder Case: ਸਬ ਇੰਸਪੈਕਟਰ ਨੇ ਗੈਂਗਸਟਰ ਨੂੰ ਭਜਾਉਣ 'ਚ ਕੀਤੀ ਸੀ ਮਦਦ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ
ਅਸੀਂ ਸਾਰੇ ਜਾਣਦੇ ਹਾਂ ਕਿ ਤਰਬੂਜ਼ ਖਾਣਾ ਸਾਡੀ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੈ। ਤਰਬੂਜ਼ ਖਾਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਪਰ ਤੁਹਾਨੂੰ ਪਤਾ ਹੈ ਕਿ ਇਹ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੈ। ਟੈਨ ਨੂੰ ਦੂਰ ਕਰਨ ਲਈ ਇਕ ਵਧੀਆ ਕੁਦਰਤੀ ਇਲਾਜ ਹੈ। ਇਸ ਪੈਕ ਨੂੰ ਘਰ ’ਚ ਬਣਾਉਣ ਲਈ ਇਕ ਕਟੋਰੀ ’ਚ 2 ਚਮਚ ਤਰਬੂਜ਼ ਦਾ ਗੁੱਦਾ ਲਵੋ ਅਤੇ ਉਸ ’ਚ 2 ਚਮਚ ਕੱਚਾ ਸ਼ਹਿਦ ਮਿਲਾ ਲਵੋ।
ਪੜ੍ਹੋ ਇਹ ਖ਼ਬਰ : Punjab News: ਆਸਟ੍ਰੇਲੀਆ ਵਿਚ ਪੰਜਾਬੀ ਗੁਰਸਿੱਖ ਬੱਚੇ ਦੀ ਸੜਕ ਹਾਦਸੇ ’ਚ ਹੋਈ ਮੌ.ਤ
ਇਸ ਨੂੰ ਪੂਰੇ ਚਿਹਰੇ ਦੇ ਨਾਲ-ਨਾਲ ਗਰਦਨ ’ਤੇ ਵੀ ਲਗਾਉ। ਇਸ ਨੂੰ 15-20 ਮਿੰਟ ਲਈ ਛੱਡ ਦਿਉ। ਫਿਰ ਤਾਜ਼ੇ ਪਾਣੀ ਨਾਲ ਧੋ ਲਵੋ। ਚਮੜੀ ਦੀ ਦੇਖਭਾਲ ਲਈ, ਤੁਸੀਂ ਇਸ ਸ਼ਹਿਦ ਅਤੇ ਤਰਬੂਜ਼ ਦੇ ਫ਼ੇਸ ਮਾਸਕ ਦੀ ਵਰਤੋਂ ਹਫ਼ਤੇ ਵਿਚ ਦੋ ਵਾਰ ਕਰ ਸਕਦੇ ਹੋ ਜਿਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਪੜ੍ਹੋ ਇਹ ਖ਼ਬਰ : Punjab News: ਨਸ਼ੇ ਦੋ ਹੋਰ ਘਰਾਂ ’ਚ ਪਵਾਏ ਵੈਣ, ਓਵਰਡੋਜ਼ ਨਾਲ ਦੋ ਨਾਲ ਨੌਜਵਾਨਾਂ ਦੀ ਮੌ.ਤ
ਤਰਬੂਜ਼ ਐਂਟੀਆਕਸੀਡੈਂਟਸ, ਵਿਟਾਮਿਨ ਬੀ, ਸੀ ਅਤੇ ਡੀ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਡਾਕਟਰ ਗਰਮੀਆਂ ਵਿਚ ਤਰਬੂਜ਼ ਖਾਣ ਦੀ ਸਲਾਹ ਦਿੰਦੇ ਹਨ। ਤਰਬੂਜ਼ ਵਿਚ ਆਇਰਨ, ਜ਼ਿੰਕ, ਫ਼ਾਈਬਰ ਅਤੇ ਪ੍ਰੋਟੀਨ ਦੇ ਨਾਲ ਸੂਖਮ ਪੌਸ਼ਟਿਕ ਤੱਤ ਹੁੰਦੇ ਹਨ। 4 ਗ੍ਰਾਮ ਤਰਬੂਜ਼ ’ਚ ਸਿਰਫ਼ 23 ਕੈਲੋਰੀ ਹੁੰਦੀ ਹੈ। ਤਰਬੂਜ਼ ਖਾਣ ਤੋਂ ਬਾਅਦ ਤਰਬੂਜ਼ ਦੇ ਛਿਲਕੇ ਨੂੰ ਚਿਹਰੇ ’ਤੇ ਰਗੜਨ ਦੀ ਸਲਾਹ ਦਿਤੀ ਜਾਂਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Face pack of watermelon and honey is very beneficial for the skin, stay tuned to Rozana Spokesman)