ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਅਪਣਾਉ ਇਹ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦੰਦਾਂ ਨੂੰ ਚਮਕਾਉਣ ਲਈ ਇਕ ਚਮਚ ਬੇਕਿੰਗ ਸੋਡਾ ਵਿਚ ਚੁਟਕੀ ਭਰ ਨਮਕ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਲਉ। ਫਿਰ ਇਸ ਪੇਸਟ ਨੂੰ ਦੋ ਮਿੰਟ ਲਈ ਅਪਣੇ ਦੰਦਾਂ ’ਤੇ ਰਗੜੋ।

Follow these home remedies to get rid of yellow teeth

ਦੰਦ ਸਿਰਫ਼ ਖਾਣ ਲਈ ਹੀ ਨਹੀਂ ਹੁੰਦੇ ਸਗੋਂ ਸਾਡੀ ਸੁੰਦਰਤਾ ਨੂੰ ਵੀ ਚਾਰ ਚੰਨ ਲਾਉਂਦੇ ਹਨ। ਇਸ ਲਈ ਦੰਦਾਂ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਵੀ ਅਪਣੇ ਦੰਦਾਂ ਨੂੰ ਸਾਫ਼-ਸੁਥਰਾ ਤੇ ਸਫ਼ੇਦ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰੋਡੈਕਟਸ ਦੀ ਵਰਤੋਂ ਕਰਦੇ ਹੋਵੋਗੇ ਪਰ ਕਈ ਵਾਰ ਕੈਮੀਕਲਸ ਦੰਦਾਂ ਅਤੇ ਮਸੂੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। 

ਕੁੱਝ ਲੋਕਾਂ ਨੂੰ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਸ ਦਾ ਮੁੱਖ ਕਾਰਨ ਸਿਗਰੇਟ ਅਤੇ ਤਮਾਕੂ ਹੈ, ਜਿਸ ਕਾਰਨ ਦੰਦ ਪੀਲੇ ਪੈ ਜਾਂਦੇ ਹਨ। ਇਸ ਲਈ ਦੰਦਾਂ ਨੂੰ ਪੀਲੇਪਣ ਤੋਂ ਛੁਟਕਾਰਾ ਦਿਵਾਉਣ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖ਼ੇ ਦਸਾਂਗੇ ਜੋ ਕਿ ਦੰਦਾਂ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਣਗੇ।

ਦੰਦਾਂ ਨੂੰ ਚਮਕਾਉਣ ਲਈ ਇਕ ਚਮਚ ਬੇਕਿੰਗ ਸੋਡਾ ਵਿਚ ਚੁਟਕੀ ਭਰ ਨਮਕ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਲਉ। ਫਿਰ ਇਸ ਪੇਸਟ ਨੂੰ ਦੋ ਮਿੰਟ ਲਈ ਅਪਣੇ ਦੰਦਾਂ ’ਤੇ ਰਗੜੋ। ਅਜਿਹਾ ਹਫ਼ਤੇ ਵਿਚ ਦੋ-ਤਿੰਨ ਵਾਰ ਕਰੋ ਤੁਹਾਡੇ ਦੰਦ ਸਾਫ਼ ਹੋ ਜਾਣਗੇ। ਹਰ ਸਵੇਰੇ ਉਠ ਕੇ ਤਕਰੀਬਨ 20 ਮਿੰਟ ਨਾਰੀਅਲ ਤੇਲ, ਤਿਲ ਜਾਂ ਜੈਤੂਨ ਦੇ ਤੇਲ ਨਾਲ ਦੰਦ ਸਾਫ਼ ਕਰੋ। ਤੁਸੀਂ ਅਪਣੇ ਬਰੱਸ਼ ਵਿਚ ਕੁੱਝ ਬੂੰਦਾਂ ਤੇਲ ਦੀਆਂ ਪਾ ਕੇ ਵੀ ਕਰ ਸਕਦੇ ਹੋ।

ਸਰਗਰਮ ਚਾਰਕੋਲ, ਦੰਦਾਂ ਦਾ ਪੀਲਾਪਣ ਖ਼ਤਮ ਕਰ ਕੇ ਉਸ ਨੂੰ ਮੋਤੀਆ ਵਾਂਗ ਸਫ਼ੇਦ ਬਣਾਉਂਦਾ ਹੈ। ਇਕ ਕੱਪ ਵਿਚ ਸਰਗਰਮ ਚਾਰਕੋਲ ਦੇ ਦੋ ਕੈਪਸੂਲ ਲਉ ਅਤੇ ਇਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਉ। ਇਸ ਪੇਸਟ ਨੂੰ ਉਂਗਲੀ ਜਾਂ ਟੂਥਬਰਸ਼ ਦੀ ਮਦਦ ਨਾਲ ਦੰਦਾਂ ’ਤੇ ਲਗਾਉ। ਧਿਆਨ ਰਹੇ ਕਿ ਇਸ ਨੂੰ ਦੰਦਾਂ ’ਤੇ ਜ਼ੋਰ-ਜ਼ੋਰ ਨਾਲ ਨਾ ਰਗੜੋ। 3 ਤੋਂ 5 ਮਿੰਟ ਅਜਿਹਾ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਕੁਰਲੀ ਕਰ ਲਉ।