Health News: ਗਰਭ ਅਵਸਥਾ ਦੌਰਾਨ ਔਰਤਾਂ ਲਈ ਬਹੁਤ ਜ਼ਰੂਰੀ ਹੈ ਆਇਰਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Health News: ਇਸ ਦੀ ਕਮੀ ਨਾਲ ਭਰੂਣ ਦੇ ਦਿਮਾਗ਼ੀ ਵਿਕਾਸ ਵਿਚ ਰੁਕਾਵਟ ਆ ਸਕਦੀ ਹੈ ਅਤੇ ਉਸ ਦਾ ਭਾਰ ਆਮ ਨਾਲੋਂ ਘੱਟ ਹੋ ਸਕਦਾ ਹੈ

Iron is very important for women during pregnancy News in punjabi

 Iron is very important for women during pregnancy News in punjabi :ਅਕਸਰ ਦੇਖਿਆ ਜਾਂਦਾ ਹੈ ਕਿ ਗਰਭ ਅਵਸਥਾ ਦੌਰਾਨ ਔਰਤਾਂ ਦੇ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਔਰਤਾਂ ਨੂੰ ਸਿਰਦਰਦ, ਚੱਕਰ ਆਉਣੇ, ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਸਹੀ ਨਹੀਂ ਹੈ। ਇਹੀ ਕਾਰਨ ਹੈ ਕਿ ਡਾਕਟਰ ਇਸ ਸਮੇਂ ਦੌਰਾਨ ਆਇਰਨ ਸਪਲੀਮੈਂਟਸ ਲੈਣ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਗਰਭ ਅਵਸਥਾ ਦੌਰਾਨ ਕਿਉਂ ਅਤੇ ਕਿੰਨੀ ਮਾਤਰਾ ਵਿਚ ਜ਼ਰੂਰੀ ਹੈ ਆਇਰਨ। ਗਰਭ ਅਵਸਥਾ ਵਿਚ ਔਰਤਾਂ ਨੂੰ 50 ਫ਼ੀ ਸਦੀ ਤੋਂ ਵੱਧ ਖ਼ੂਨ ਦੀ ਜ਼ਰੂਰਤ ਹੁੰਦੀ ਹੈ ਪਰ ਆਇਰਨ ਦੀ ਕਮੀ ਅਨੀਮੀਆ ਦਾ ਕਾਰਨ ਬਣ ਸਕਦੀ ਹੈ। ਸਰਵੇਖਣ ਅਨੁਸਾਰ 10 ਵਿਚੋਂ 6 ਗਰਭਵਤੀ ਔਰਤਾਂ ਅਨੀਮੀਆ ਨਾਲ ਪੀੜਤ ਹਨ।

ਇਸ ਦੀ ਕਮੀ ਨਾਲ ਭਰੂਣ ਦੇ ਦਿਮਾਗ਼ੀ ਵਿਕਾਸ ਵਿਚ ਰੁਕਾਵਟ ਆ ਸਕਦੀ ਹੈ ਅਤੇ ਉਸ ਦਾ ਭਾਰ ਆਮ ਨਾਲੋਂ ਘੱਟ ਹੋ ਸਕਦਾ ਹੈ। ਇਸ ਕਾਰਨ ਸਾਹ ਲੈਣ ਵਿਚ ਮੁਸ਼ਕਲ ਅਤੇ ਥਕਾਵਟ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਇਸ ਨਾਲ ਬੱਚੇ ਅਤੇ ਮਾਂ ਨੂੰ ਕਮਜ਼ੋਰੀ ਹੋ ਸਕਦੀ ਹੈ। ਉਥੇ ਇਸ ਨਾਲ ਡਿਲੀਵਰੀ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਗਰਭਵਤੀ ਔਰਤ ਨੂੰ ਰੋਜ਼ਾਨਾ 30 ਮਿਲੀਗ੍ਰਾਮ ਆਇਰਨ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਅਨੀਮੀਆ ਤੋਂ ਪੀੜਤ ਗਰਭਵਤੀ ਔਰਤਾਂ ਨੂੰ ਰੋਜ਼ਾਨਾ 120 ਮਿਲੀਗ੍ਰਾਮ ਆਇਰਨ ਸਪਲੀਮੈਂਟਸ ਲੈਣੇ ਚਾਹੀਦੇ ਹਨ, ਪਰ ਡਾਕਟਰ ਦੀ ਸਲਾਹ ਨਾਲ।

 ਸਰੀਰ ਵਿਚ ਆਇਰਨ ਦੀ ਕਮੀ ਤੋਂ ਛੁਟਕਾਰਾ ਪਾਉਣ ਲਈ ਬੀਨਜ਼, ਬ੍ਰਾਊਨ ਚੌਲ, ਪਾਲਕ, ਚੁਕੰਦਰ ਦਾ ਜੂਸ, ਬਥੂਆ, ਪੁਦੀਨਾ, ਸੰਤਰੇ ਦਾ ਜੂਸ, ਮੁੰਗਫਲੀ, ਨਾਰੀਅਲ, ਦਾਲਾਂ, ਮੂਲੀ ਦੇ ਪੱਤੇ, ਹਰਾ ਪਿਆਜ਼, ਅਨਾਰ, ਜਾਮਣ, ਅੰਗੂਰ, ਆਲੂਬੁਖ਼ਾਰਾ, ਮੀਟ-ਮੱਛੀ ਖਾਉ। ਖਾਣਾ ਬਣਾਉਣ ਲਈ ਲੋਹੇ ਦੀ ਕੜਾਹੀ ਜਾਂ ਭਾਂਡਿਆਂ ਦੀ ਵਰਤੋਂ ਕਰੋ ਕਿਉਂਕਿ ਇਸ ਨਾਲ ਵੀ ਭੋਜਨ ਵਿਚ ਆਇਰਨ ਦੀ ਕੱੁਝ ਮਾਤਰਾ ਮਿਕਸ ਹੋ ਜਾਂਦੀ ਹੈ।