ਨੱਕ ਵਿਚਲੀ ਰਸੌਲੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਰਦੀ ਆਉਂਦੇ ਹੀ ਨੱਕ, ਕੰਨ ਅਤੇ ਗਲੇ ਦੀਆਂ ਬੀਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।

Nose, Rasoli

ਸਰਦੀ ਆਉਂਦੇ ਹੀ ਨੱਕ, ਕੰਨ ਅਤੇ ਗਲੇ ਦੀਆਂ ਬੀਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਦਲਦਾ ਮੌਸਮ ਧੂੜ-ਮਿੱਟੀ ਅਤੇ ਹਵਾ ਵਿਚਲੇ ਕੀਟਾਣੂ ਅਤੇ ਵਿਸ਼ਾਣੂ ਇਨ੍ਹਾਂ ਰੋਗਾਂ ਦਾ ਕਾਰਨ ਬਣਦੇ ਹਨ। ਲਗਾਤਾਰ ਨਿੱਛਾਂ, ਜ਼ੁਕਾਮ ਅਤੇ ਸੌਣ ਲਗਿਆਂ ਬੰਦ ਨੱਕ ਸਿਰਦਰਦ ਜਾਂ ਸਿਰ ਦਾ ਭਾਰਾਪਨ ਵਰਗੇ ਲੱਛਣ ਨੱਕ ਦੇ ਵਧੇ ਮਾਸ ਜਾਂ ਨੱਕ ਦੀ ਰਸੌਲੀ ਦਾ ਕਾਰਨ ਹੋ ਸਕਦੇ ਹਨ।
ਕੀ ਹੁੰਦੀ ਹੈ ਨੱਕ ਦੀ ਰਸੌਲੀ? ਆਉ ਇਸ ਬਾਰੇ ਕੁੱਝ ਜਾਣਕਾਰੀ ਸਾਂਝੀ ਕਰਦੇ ਹਾਂ।
ਲਗਾਤਾਰ ਰਹਿੰਦੇ ਜ਼ੁਕਾਮ, ਨਜ਼ਲੇ, ਐਲਰਜੀ ਅਤੇ ਸਾਈਨੋਸਾਈਟਸ ਕਰ ਕੇ ਨੱਕ ਦੀ ਅੰਦਰਲੀ ਕੇਵਟੀ ਦੀਆਂ ਮਿਊਕਸ ਲਾਇਨਿੰਗ ਅੰਦਰ ਸੋਜ ਹੋ ਜਾਂਦੀ ਹੈ ਜਿਸ ਕਾਰਨ ਨੱਕ ਅੰਦਰਲੇ ਸੈੱਲਾਂ ਵਿਚ ਲਗਾਤਾਰ ਪਾਣੀ ਅਤੇ ਰੇਸ਼ਾ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਸਮਾਂ ਪਾ ਕੇ ਇਹ ਛੋਟੀ ਥੈਲੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਵਿਚ ਸੈੱਲ ਟਿਸ਼ੂ ਅਤੇ ਹੋਰ ਤਰਲ ਹੁੰਦੇ ਹਨ। ਫਿਰ ਨੱਕ ਅੰਦਰ ਹੇਠਾਂ ਵਲ ਨੂੰ ਲਮਕਣ ਲੱਗ ਪੈਂਦਾ ਹੈ ਜਿਸ ਨੂੰ ਨੱਕ ਦੀ ਰਸੌਲੀ ਜਾਂ ਨੇਜ਼ਲ ਪੋਲਿਪ ਕਹਿੰਦੇ ਹਨ। ਇਹ ਛੋਟੇ ਹੰਝੂ ਦੀ ਸ਼ਕਲ ਜਾਂ ਭੂਰੇ ਅੰਗੂਰ ਦੀ ਸ਼ਕਲ ਦੇ ਹੁੰਦੇ ਹਨ, ਇਹ ਇਕ ਜਾਂ ਇਕ ਤੋਂ ਜ਼ਿਆਦਾ ਗੁੱਛੇ ਦੀ ਸ਼ਕਲ ਵਿਚ ਹੁੰਦੇ ਹਨ।
ਲੱਛਣ : ਨੱਕ ਅੰਦਰ ਰਸੌਲੀ ਹੋਣ ਤੇ ਨੱਕ ਬੰਦ ਰਹਿੰਦਾ ਹੈ। ਨੱਕ ਰਾਹੀਂ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਇਸ ਲਈ ਰੋਗੀ ਨੂੰ ਮੂੰਹ ਰਾਹੀਂ ਸਾਹ ਲੈਣਾ ਪੈਂਦਾ ਹੈ। ਰਾਤ ਨੂੰ ਸੌਣ ਲਗਿਆਂ ਨੱਕ ਬੰਦ ਦੀ ਤਕਲੀਫ਼ ਹੋਣ ਕਾਰਨ ਘੁਰਾੜੇ ਵਜਦੇ ਹਨ। ਨੱਕ ਵਹਿੰਦਾ ਰਹਿੰਦਾ ਹੈ। ਨਿੱਛਾਂ ਆਉਂਦੀਆਂ ਰਹਿੰਦੀਆਂ ਹਨ, ਸਿਰ ਭਾਰਾ ਅਤੇ ਸਿਰ ਦਰਦ ਰਹਿੰਦਾ ਹੈ। ਆਵਾਜ਼ ਵਿਚ ਤਬਦੀਲੀ ਆ ਜਾਂਦੀ ਹੈ। ਗਲੇ ਅੰਦਰ ਰੇਸ਼ਾ ਡਿੱਗਦਾ ਰਹਿੰਦਾ ਹੈ। ਸਮੇਂ ਸਿਰ ਉਚਿਤ ਇਲਾਜ ਨਾ ਕੀਤਾ ਜਾਵੇ ਤਾਂ ਰਸੌਲੀ ਵਿਚ ਖ਼ੂਨ ਆਉਣ ਲੱਗ ਪੈਂਦਾ ਹੈ ਤੇ ਇਨਫ਼ੈਕਸ਼ਨ ਹੋਰ ਨਾਲ ਲਗਦੇ ਅੰਗਾਂ ਨੂੰ ਵੀ ਹੋ ਜਾਂਦੀ ਹੈ। ਵਧੀ ਹੋਈ ਹਾਲਤ ਵਿਚ ਨੱਕ ਅੰਦਰਲੇ ਨਰਵ ਪ੍ਰਭਾਵਿਤ ਹੁੰਦੇ ਹਨ ਤੇ ਸੁੰਘਣ ਦੀ ਸੰਕਤੀ ਖ਼ਤਮ ਹੋ ਜਾਂਦੀ ਹੈ।
ਹੋਮਿਉਪੈਥਿਕ ਇਲਾਜ : ਆਧੁਨਕ ਦਵਾਈਆਂ ਵਿਚ ਇਸ ਰੋਗ ਵਿਚ ਆਪ੍ਰੇਸ਼ਨ ਕਰਾਉਣ ਦੀ ਸਲਾਹ ਦਿਤੀ ਜਾਂਦੀ ਹੈ। ਆਪ੍ਰੇਸ਼ਨ ਕਰਾਉਣ ਨਾਲ ਤਕਲੀਫ਼ ਤੋਂ ਕੁੱਝ ਦੇਰ ਲਈ ਰਾਹਤ ਮਿਲ ਸਕਦੀ ਹੈ ਪਰ ਨੱਕ ਦੀ ਰਸੌਲੀ ਦੁਬਾਰਾ ਬਣਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜਿਵੇਂ ਕਿ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਨਿੱਛਾਂ ਆਉਣੀਆਂ, ਨੱਕ ਵਗਣਾ, ਨੱਕ ਦਾ ਬੰਦ ਹੋਣਾ ਵਰਗੇ ਲੱਛਣ ਦਾ ਸ਼ੁਰੂ ਹੁੰਦਿਆਂ ਹੀ ਹੋਮਿਉਪੈਥਿਕ ਮਾਹਰ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਛੋਟੀਆਂ-ਛੋਟੀਆਂ ਰਸੌਲੀਆਂ ਲੱਛਣਾਂ ਤੋਂ ਬਿਨਾਂ ਵੀ ਹੋ ਸਕਦੀਆਂ ਹਨ। ਹੋਮਿਉਪੈਥਿਕ ਇਲਾਜ ਲੈਣ ਨਾਲ ਆਪ੍ਰੇਸ਼ਨ ਤੋਂ ਹੀ ਬਚਿਆ ਨਹੀਂ ਜਾਂਦਾ ਬਲਕਿ ਨੱਕ ਵਿਚ ਰਸੌਲੀ ਬਣਨ ਦਾ ਕਾਰਨ ਵੀ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ। ਹੋਮਿਉਪੈਥਿਕ ਇਲਾਜ ਪ੍ਰਣਾਲੀ ਵਿਚ ਇਸ ਦਾ ਪੱਕਾ ਇਲਾਜ ਹੈ, ਜੋ ਇਸ ਐਲਰਜੀ ਕਾਰਨ ਲਗਾਤਾਰ ਆਉਂਦੀਆਂ ਨਿੱਛਾਂ ਜਾਂ ਜ਼ੁਕਾਮ, ਸਾਈਨੋਸਾਈਟਸ ਤੇ ਨੱਕ ਦਾ ਬੰਦ ਰਹਿਣਾ ਪੱਕੇ ਤੌਰ 'ਤੇ ਠੀਕ ਹੋ ਜਾਂਦਾ ਹੈ।
ਡਾ. ਕੇ. ਕੇ ਕੱਕੜ,
ਸ੍ਰੀ ਮੁਕਤਸਰ ਸਾਹਿਬ।