Nail polish Uses: ਨਹੁੰਆਂ ਤੋਂ ਇਲਾਵਾ ਹੋਰ ਵੀ ਕਈ ਕੰਮ ਆਉਂਦੀ ਹੈ ਨੇਲ ਪਾਲਿਸ਼

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਧਾਗੇ ਦੇ ਸਿਰੇ ਨੂੰ ਨੇਲ ਪੇਂਟ ਵਿਚ ਮਾੜਾ ਜਿਹਾ ਡੁਬੋ ਦਿਉ, ਇਸ ਨਾਲ ਧਾਗਾ ਸਖ਼ਤ ਹੋ ਜਾਵੇਗਾ ਅਤੇ ਆਸਾਨੀ ਨਾਲ ਸੂਈ ਵਿਚ ਚਲਾ ਜਾਵੇਗਾ।

Nail polish has many other uses besides nails

Nail polish Uses: ਨੇਲ ਪਾਲਿਸ਼ ਦਾ ਇਸਤੇਮਾਲ ਕੁੜੀਆਂ ਨਹੁੰਆਂ ਦੀ ਖ਼ੂਬਸੂਰਤੀ ਵਧਾਉਣ ਲਈ ਕਰਦੀਆਂ ਹਨ। ਇਹ ਸਾਡੀਆਂ ਉਂਗਲੀਆਂ ਦੀ ਵੀ ਸ਼ੋਭਾ ਵਧਾਉਂਦੀ ਹੈ। ਨਹੁੰਆਂ ਦੀ ਖ਼ੂਬਸੂਰਤੀ ਵਧਾਉਣ ਤੋਂ ਇਲਾਵਾ ਨੇਲ ਪਾਲਿਸ਼ ਹੋਰ ਵੀ ਕਈ ਕੰਮਾਂ ਵਿਚ ਸਹਾਇਕ ਹੋ ਸਕਦੀ ਹੈ। ਜੇਕਰ ਤੁਹਾਡੇ ਘਰ ਦੀਆਂ, ਦਰਾਜ਼ ਜਾਂ ਅਲਮਾਰੀ ਦੀਆਂ ਸਾਰੀਆਂ ਚਾਬੀਆਂ ਵੇਖਣ ਵਿਚ ਇਕੋ ਜਿਹੀਆਂ ਲਗਦੀਆਂ ਹਨ ਤਾਂ ਹਰ ਚਾਬੀ ਦੀ ਵੱਖ-ਵੱਖ ਰੰਗ ਨੇਲ ਪੇਂਟ ਨਾਲ ਨਿਸ਼ਾਨਦੇਹੀ ਕਰਨ ਨਾਲ ਕੰਮ ਆਸਾਨ ਹੋ ਜਾਵੇਗਾ।

ਧਨੀਆ ਪਾਊਡਰ, ਜ਼ੀਰਾ ਪਾਊਡਰ ਅਤੇ ਪੀਸਿਆ ਗਰਮ ਮਸਾਲਾ ਵੀ ਵੇਖਣ ਵਿਚ ਇਕੋ ਜਹੇ ਲਗਦੇ ਹਨ। ਡੱਬੀ ਜਾਂ ਸ਼ੀਸ਼ੀ ’ਤੇ ਇਨ੍ਹਾਂ ਦੇ ਨਾਂ ਲਿਖਣ ਤੋਂ ਬਾਅਦ ਉਨ੍ਹਾਂ ’ਤੇ ਪਾਰਦਰਸ਼ੀ ਨੇਲ ਪੇਂਟ ਲਾ ਦਿਉ ਤਾਕਿ ਉਨ੍ਹਾਂ ਦੇ ਨਾਂ ਸੁਰੱਖਿਅਤ ਰਹਿਣ। ਜਦੋਂ ਤੁਹਾਨੂੰ ਲਿਫ਼ਾਫ਼ਾ ਚਿਪਕਾਉਣ ਦੀ ਜ਼ਰੂਰਤ ਪਵੇ ਅਤੇ ਗੂੰਦ ਨਾ ਮਿਲੇ ਤਾਂ ਲਿਫ਼ਾਫ਼ੇ ਦੇ ਕਿਨਾਰਿਆਂ ’ਤੇ ਨੇਲ ਪੇਂਟ ਲਾਉਣ ਨਾਲ ਕੰਮ ਹੋ ਜਾਵੇਗਾ।

ਸੂਈ ਵਿਚ ਧਾਗਾ ਪਾਉਣ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਧਾਗੇ ਦੇ ਸਿਰੇ ਨੂੰ ਨੇਲ ਪੇਂਟ ਵਿਚ ਮਾੜਾ ਜਿਹਾ ਡੁਬੋ ਦਿਉ, ਇਸ ਨਾਲ ਧਾਗਾ ਸਖ਼ਤ ਹੋ ਜਾਵੇਗਾ ਅਤੇ ਆਸਾਨੀ ਨਾਲ ਸੂਈ ਵਿਚ ਚਲਾ ਜਾਵੇਗਾ। ਜੇਕਰ ਤੁਹਾਡੀ ਕਿਸੇ ਪੋਸ਼ਾਕ ਵਿਚ ਛੋਟੀ ਜਹੀ ਮੋਰੀ ਹੋ ਜਾਵੇ ਤਾਂ ਪਾਰਦਰਸ਼ੀ ਨੇਲ ਪੇਂਟ ਨੂੰ ਪਾਟੇ ਹਿੱਸੇ ਦੇ ਕਿਨਾਰਿਆਂ ’ਤੇ ਲਾਉ।

ਇਸ ਨਾਲ ਉਹ ਮੋਰੀ ਹੋਰ ਵੱਡੀ ਨਹੀਂ ਹੋਵੇਗੀ। ਜੇਕਰ ਤੁਹਾਡੇ ਟੂਲ ਬਾਕਸ ਦੇ ਪੇਚ ਅਕਸਰ ਢਿੱਲੇ ਹੋ ਜਾਂਦੇ ਹਨ ਤਾਂ ਪੇਚ ਨੂੰ ਕੱਸਣ ਤੋਂ ਬਾਅਦ ਉਨ੍ਹਾਂ ’ਤੇ ਨੇਲ ਪੇਂਟ ਦੀ ਤਹਿ ਲਾਉ। ਉਹ ਕਦੇ ਨਹੀਂ ਡਿੱਗਣਗੇ। ਬੈਲਟ ਦੇ ਬਕਲ ’ਤੇ ਪਾਰਦਰਸ਼ੀ ਨੇਲ ਪੇਂਟ ਦੀ ਤਹਿ ਲਾਉਣ ਨਾਲ ਉਹ ਬਦਰੰਗ ਨਹੀਂ ਹੋਵੇਗਾ।