Lifestyle News: ਸੁੰਦਰ ਅਤੇ ਮਜ਼ਬੂਤ ਨਹੁੰਆਂ ਲਈ ਵਰਤੋ ਇਹ ਨੁਸਖ਼ੇ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਘਰ ਦੇ ਕੰਮ ਕਰਦੇ ਸਮੇਂ ਅਕਸਰ ਨਹੁੰ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਵੀ ਖ਼ਰਾਬ ਹੋ ਜਾਂਦੀ ਹੈ।

Remedies for beautiful nails

Lifestyle News: ਔਰਤਾਂ ਨੂੰ ਸੁੰਦਰ ਅਤੇ ਮਜ਼ਬੂਤ ਨਹੁੰ ਪਸੰਦ ਹੁੰਦੇ ਹਨ। ਉਂਜ ਵੀ ਅੱਜਕਲ ਨਹੁੰਆਂ ਦੀ ਸਜਾਵਟ ਕਰਨ ਦਾ ਬਹੁਤ ਰਿਵਾਜ ਹੈ ਅਤੇ ਇਸ ਲਈ ਨਹੁੰਆਂ ਦਾ ਲੰਮਾ ਹੋਣਾ ਜ਼ਰੂਰੀ ਹੁੰਦਾ ਹੈ ਪਰ ਘਰ ਦੇ ਕੰਮ ਕਰਦੇ ਸਮੇਂ ਅਕਸਰ ਨਹੁੰ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਵੀ ਖ਼ਰਾਬ ਹੋ ਜਾਂਦੀ ਹੈ। ਅਜਿਹੇ ਵਿਚ ਨਹੁੰਆਂ ਨੂੰ ਮਜ਼ਬੂਤ ਬਣਾਉਣ ਲਈ ਕੁੱਝ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ।

ਆਉ ਜਾਣਦੇ ਹਾਂ ਅਜਿਹੇ ਕੁੱਝ ਘਰੇਲੂ ਨੁਸਖਿਆਂ ਬਾਰੇ

ਜੈਤੂਨ ਦਾ ਤੇਲ: ਨਹੁੰਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਉਨ੍ਹਾਂ ਦੀ ਮਾਲਿਸ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ 1 ਚਮਚ ਜੈਤੂਨ ਦੇ ਤੇਲ ਵਿਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾ ਕੇ ਚੰਗੀ ਤਰ੍ਹਾਂ ਰਲਾ ਲਉ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨਾਲ ਨਹੁੰਆਂ ਦੀ ਮਾਲਿਸ਼ ਕਰੋ।

ਸੇਬ ਦਾ ਸਿਰਕਾ: ਇਸ ਲਈ 1 ਚੋਥਾਈ ਕੱਪ ਸੇਬ ਦੇ ਸਿਰਕੇ ਵਿਚ ਬਰਾਬਰ ਮਾਤਰਾ ਵਿਚ ਜੈਤੂਨ ਦਾ ਤੇਲ ਅਤੇ ਅੱਧਾ ਕੱਪ ਬੀਅਰ ਰਲਾਉ। ਇਸ ਮਿਸ਼ਰਣ ਵਿਚ 10 ਮਿੰਟ ਲਈ ਹੱਥਾਂ ਨੂੰ ਡੁਬੋ ਕੇ ਰੱਖੋ ਅਤੇ ਫਿਰ 5 ਮਿੰਟ ਤਕ ਨਹੁੰਆਂ ਦੀ ਮਾਲਿਸ਼ ਕਰੋ। ਹਫ਼ਤੇ ਵਿਚ 2 ਵਾਰ ਅਜਿਹਾ ਕਰੋ। ਹਫ਼ਤੇ ਵਿਚ 2 ਵਾਰ ਅਜਿਹਾ ਕਰਨ ਨਾਲ ਫ਼ਾਇਦਾ ਹੋਵੇਗਾ।

ਅੰਡਾ ਅਤੇ ਦੁੱਧ:  ਅੰਡੇ ਦੇ ਪੀਲੇ ਹਿੱਸੇ ਵਿਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਮਾਲਿਸ਼ ਕਰਨ ਨਾਲ ਵੀ ਫ਼ਾਇਦਾ ਹੋਵੇਗਾ।

ਵੈਸਲੀਨ: ਨਹੁੰਆਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਦਿਨ ਵਿਚ 2 ਵਾਰ ਵੈਸਲੀਨ ਨਾਲ ਮਾਲਿਸ਼ ਕਰੋ।

ਨਾਰੀਅਲ ਤੇਲ: ਲੰਮੇ ਅਤੇ ਮਜ਼ਬੂਤ ਨਹੁੰਆਂ ਲਈ ਨਾਰੀਅਲ ਦਾ ਤੇਲ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਨਹੁੰਆਂ ’ਤੇ ਮਾਲਿਸ਼ ਕਰੋ।

(For more Punjabi news apart from Remedies for beautiful nails lifestyle news, stay tuned to Rozana Spokesman)