ਦਿਮਾਗ਼ ਦੀ ਯਾਦ ਸ਼ਕਤੀ ਵਧਾਉਣ ਲਈ ਘਰੇਲੂ ਨੁਸਖ਼ੇ
ਦਿਮਾਗ਼ ਤੇਜ਼ ਕਰਨ ਲਈ ਅਪਣੇ ਖਾਣੇ ਵਿਚ ਬੈਂਗਣ ਦਾ ਪ੍ਰਯੋਗ ਜ਼ਰੂਰ ਕਰੋ
File Photo
ਦਿਮਾਗ਼ ਤੇਜ਼ ਕਰਨ ਲਈ ਅਪਣੇ ਖਾਣੇ ਵਿਚ ਬੈਂਗਣ ਦਾ ਪ੍ਰਯੋਗ ਜ਼ਰੂਰ ਕਰੋ। ਇਸ ਵਿਚ ਮਿਲਣ ਵਾਲੇ ਪੋਸ਼ਕ ਤੱਤ ਦਿਮਾਗ਼ ਦੇ ਟਿਸ਼ੂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ। ਚੁਕੰਦਰ ਅਤੇ ਪਿਆਜ਼ ਵੀ ਦਿਮਾਗ਼ ਵਧਾਉਣ ਵਿਚ ਲਾਭਦਾਇਕ ਹਨ। ਅਪਣੇ ਖਾਣੇ ਵਿਚ ਮੌਸਮੀ ਫੱਲ ਅਤੇ ਸਬਜ਼ੀਆਂ ਜ਼ਰੂਰ ਸ਼ਾਮਲ ਕਰੋ।
ਬਦਾਮ ਵਿਚ ਮੌਜੂਦ ਪੋਸ਼ਕ ਤੱਤਾਂ ਜਿਵੇਂ ਪ੍ਰੋਟੀਨ, ਮੈਗਨੀਜ਼ ਅਤੇ ਰੀਬੋਫ਼ਲੇਵਿਨ ਆਦਿ ਅਲਜ਼ਾਈਮਰ ਅਤੇ ਹੋਰ ਦਿਮਾਗ਼ ਸਬੰਧੀ ਰੋਗਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਰਾਤ ਨੂੰ 5 ਬਦਾਮ ਭਿਉਂ ਕੇ ਰੱਖ ਦਿਉ। ਸਵੇਰੇ ਉਠ ਕੇ ਇਨ੍ਹਾਂ ਦਾ ਸੇਵਨ ਕਰਨ ਨਾਲ ਦਿਮਾਗ਼ ਤੇਜ਼ ਹੁੰਦਾ ਹੈ।