Health News: ਜੇਕਰ ਤੁਸੀਂ ਚਿੱਟੇ ਵਾਲਾਂ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਕਰੋ ਫਟਕੜੀ ਦੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Health News: ਵਾਲਾਂ ਦੀ ਗੰਦਗੀ ਹਟਾਉਣ ਤੋਂ ਲੈ ਕੇ ਵਾਲਾਂ ਦੇ ਝੜਨ ਤਕ ਦੀ ਸਮੱਸਿਆ ਤਕ ਨੂੰ ਇਸ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ।

Phatkari For Health News in punjabi

Phatkari For Health News in punjabi ਹੁਣ ਨੌਜਵਾਨਾਂ ਵਿਚ ਵੀ ਚਿੱਟੇ ਵਾਲ ਹੋਣਾ ਆਮ ਹੋ ਗਿਆ ਹੈ। ਵਾਲਾਂ ਨੂੰ ਕਾਲੇ ਬਣਾਉਣ ਲਈ ਲੋਕ ਕਈ ਤਰ੍ਹਾਂ ਦੇ ਰਸਾਇਣਾਂ ਅਤੇ ਵਾਲ ਉਤਪਾਦਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਵਿਚ ਮੌਜੂਦ ਕੈਮੀਕਲਜ਼ ਦੇ ਕਾਰਨ ਵਾਲ ਕਮਜ਼ੋਰ ਹੋਣ ਦੇ ਨਾਲ-ਨਾਲ ਵਾਲਾਂ ਦਾ ਨੁਕਸਾਨ ਵੀ ਹੁੰਦਾ ਹੈ। ਇਸ ਨਾਲ ਹੀ ਵਾਲਾਂ ਨੂੰ ਕਾਲੇ ਅਤੇ ਮਜ਼ਬੂਤ ਰੱਖਣ ਲਈ ਕਈ ਘਰੇਲੂ ਉਪਚਾਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Supreme Court News: ਸੁਪਰੀਮ ਕੋਰਟ ਨੇ VVPAT ਨਾਲ ਵੋਟਾਂ ਦੀ ਗਿਣਤੀ ਮੰਗਣ ਵਾਲੀ ਪਟੀਸ਼ਨ 'ਤੇ ਫੈਸਲਾ ਰੱਖਿਆ ਸੁਰੱਖਿਅਤ

ਇਨ੍ਹਾਂ ਵਿਚੋਂ ਇਕ ਫ਼ਟਕੜੀ ਹੈ ਜੋ ਵਾਲਾਂ ਨੂੰ ਕਾਲੇ ਰੱਖਣ ਵਿਚ ਮਦਦ ਕਰਦਾ ਹੈ। ਅਕਸਰ ਫਟਕੜੀ ਦੀ ਵਰਤੋਂ ਲੋਕ ਸ਼ੇਵ ਕਰਨ ਤੋਂ ਬਾਅਦ ਕਰਦੇ ਹਨ। ਹਾਲਾਂਕਿ, ਇਸ ਦੀਆਂ ਕਈ ਹੋਰ ਵਿਸ਼ੇਸ਼ਤਾਵਾਂ ਵੀ ਹਨ, ਜਿਨ੍ਹਾਂ ਵਿਚੋਂ ਇਕ ਵਾਲਾਂ ਨੂੰ ਮਜ਼ਬੂਤ ਕਰਨਾ ਹੈ। ਵਾਲਾਂ ਦੀ ਗੰਦਗੀ ਹਟਾਉਣ ਤੋਂ ਲੈ ਕੇ ਵਾਲਾਂ ਦੇ ਝੜਨ ਤਕ ਦੀ ਸਮੱਸਿਆ ਤਕ ਨੂੰ ਇਸ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਇਹ ਵਾਲਾਂ ਨੂੰ ਕਾਲੇ ਰੱਖਣ ਵਿਚ ਵੀ ਕਾਰਗਰ ਹੈ। ਫਟਕੜੀ ਵਿਚ ਮੌਜੂਦ ਮੈਗਨੀਸ਼ੀਅਮ ਸਲਫੇਟ ਸਰੀਰ ਵਿਚ 300 ਮਹੱਤਵਪੂਰਣ ਪਾਚਕਾਂ ਨੂੰ ਨਿਯਮਤ ਕਰਦਾ ਹੈ ਜਿਸ ਨਾਲ ਵਾਲ ਕਾਲੇ ਅਤੇ ਚਮਕਦਾਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ: arnTaran Accident News: ਭਰੀ ਜਵਾਨੀ ਵਿਚ ਨੌਜਵਾਨ ਪੁੱਤ ਦੀ ਹੋਈ ਮੌਤ, ਭੁੱਬਾਂ ਮਾਰਦਾ ਪਿਓ ਮਾਰ ਰਿਹਾ ਆਵਾਜ਼ਾਂ, ਵੀਡੀਓ 

ਫਟਕੜੀ ਦੇ ਇਕ ਛੋਟੇ ਟੁਕੜੇ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਸ ਵਿਚ ਇਕ ਚਮਚ ਗੁਲਾਬ ਜਲ ਮਿਲਾਉ। ਇਸ ਪੇਸਟ ਨੂੰ 5 ਮਿੰਟ ਲਈ ਵਾਲਾਂ ’ਤੇ ਮਾਲਸ਼ ਕਰੋ ਅਤੇ ਇਸ ਨੂੰ 1 ਘੰਟੇ ਲਈ ਰਹਿਣ ਦਿਉ, ਫਿਰ ਵਾਲਾਂ ਨੂੰ ਗਰਮ ਪਾਣੀ ਨਾਲ ਧੋ ਲਉ। ਇਸ ਮਿਸ਼ਰਣ ਨੂੰ ਨਿਯਮਤ ਰੂਪ ਨਾਲ ਇਸਤੇਮਾਲ ਕਰਨ ਨਾਲ ਤੁਹਾਡੇ ਚਿੱਟੇ ਵਾਲ 15 ਦਿਨਾਂ ਦੇ ਅੰਦਰ ਫਿਰ ਕਾਲੇ ਹੋ ਜਾਣਗੇ। ਫਟਕੜੀ ਦੀ ਵਰਤੋਂ ਨਾਲ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

1 ਗਲਾਸ ਗਰਮ ਪਾਣੀ ਵਿਚ 1 ਗ੍ਰਾਮ ਫਟਕੜੀ ਅਤੇ ਚੁਟਕੀ ਭਰ ਸੇਂਧਾ ਨਮਕ ਮਿਲਾ ਕੇ ਕੁਰਲੀ ਕਰਨ ਨਾਲ ਬਦਬੂ ਤੋਂ ਮੁਕਤ ਹੋ ਸਕਦੇ ਹੋ। ਹਾਲਾਂਕਿ, ਇਸ ਨੂੰ ਪੀਤਾ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਤੁਹਾਡੇ ਸਿਰ ਨੂੰ ਚਕਰਾ ਸਕਦਾ ਹੈ। ਇਸ ਤੋਂ ਇਲਾਵਾ, ਫਟਕੜੀ ਇਕ ਐਂਟੀ-ਏਜਿੰਗ ਉਤਪਾਦ ਵੀ ਹੈ। ਇਸ ਨਾਲ ਚਿਹਰੇ ’ਤੇ ਝੁਰੜੀਆਂ ਜਲਦੀ ਨਹੀਂ ਹੋਣਗੀਆਂ ਅਤੇ ਨਾਲ ਹੀ ਇਹ ਮੁਹਾਸੇ ਰੋਕਣ ਦੇ ਯੋਗ ਵੀ ਹੈ।

(For more Punjabi news apart from Phatkari For Health News in punjabi , stay tuned to Rozana Spokesman)