Beauty Tips: ਹੁਣ ਇਕ ਚਮਚ ਦੁੱਧ ਨਾਲ ਲਿਆਉ ਚਿਹਰੇ ’ਤੇ ਨਿਖਾਰ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਦੁੱਧ ਵਿਚ ਲੈਕਟਿਕ ਐਸਿਡ ਮਿਲ ਜਾਂਦਾ ਹੈ ਜੋ ਚਮੜੀ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ।

Now add a spoonful of milk to the face

Beauty Tips: ਗਰਮੀਆਂ ਆਉਂਦੇ ਹੀ ਚਿਹਰੇ ਨੂੰ ਤੇਜ਼ ਧੁੱਪ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਚਿਹਰੇ ਦਾ ਨਿਖਾਰ ਚਲਾ ਜਾਂਦਾ ਹੈ। ਬਿਊਟੀ ਪ੍ਰਾਡੈਕਟਸ ਚਿਹਰੇ ਦਾ ਨਿਖਾਰ ਗਵਾ ਦਿੰਦੀਆਂ ਹਨ। ਘਰੇਲੂ ਫ਼ੇਸਪੈਕ ਚਮੜੀ ਨੂੰ ਬਿਹਤਰੀਨ ਨਿਖਾਰ ਦੇ ਸਕਦੇ ਹਨ। ਦੁੱਧ ਵਿਚ ਲੈਕਟਿਕ ਐਸਿਡ ਮਿਲ ਜਾਂਦਾ ਹੈ ਜੋ ਚਮੜੀ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਆਉ ਤੁਹਾਨੂੰ ਦਸਦੇ ਹਾਂ ਚਿਹਰੇ ’ਤੇ ਦੁੱਧ ਲਗਾਉਣ ਦੇ ਫ਼ਾਇਦਿਆਂ ਬਾਰੇ :

- ਦੁੱਧ ਲਗਾਉਣ ਨਾਲ ਚਿਹਰੇ ’ਚ ਹੋ ਰਹੀ ਡਰਾਈਨੈੱਸ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਿਹਰਾ ਇਕਦਮ ਨਿਖਰ ਕੇ ਸਾਹਮਣੇ ਆਉਂਦਾ ਹੈ। ਗਰਮੀਆਂ ਵਿਚ ਕਦੇ-ਕਦੇ ਚਮੜੀ ਸੁੱਕੀ ਅਤੇ ਬੇਜਾਨ ਹੋ ਜਾਂਦੀ ਹੈ। ਇਸ ਲਈ ਕੱਚਾ ਦੁੱਧ ਚਿਹਰੇ ’ਤੇ ਲਗਾਉ। ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਵੇਗਾ। 15 ਮਿੰਟ ਲਈ ਚਿਹਰੇ ’ਤੇ ਦੁੱਧ ਲਗਾ ਕੇ ਛੱਡ ਦਿਉ। ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਉ। 

- ਦੁੱਧ ਵਿਚ ਪੋਸ਼ਣ ਬਹੁਤ ਹੀ ਜ਼ਿਆਦਾ ਮਾਤਰਾ ਵਿਚ ਮਿਲ ਜਾਂਦਾ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਚਮੜੀ ਹੈਲਦੀ ਹੋਵੇਗੀ। ਦੁੱਧ ਦੀ ਵਰਤੋਂ ਨਾਲ ਤੁਹਾਡਾ ਚਿਹਰਾ ਸਾਫ਼ ਹੁੰਦਾ ਹੈ। ਕਿੱਲ-ਮੁਹਾਂਸਿਆਂ ਤੋਂ ਨਿਜਾਤ ਪਾਉਣ ਲਈ ਤੁਸੀਂ ਚਿਹਰੇ ’ਤੇ ਦੁੱਧ ਦੀ ਵਰਤੋਂ ਕਰ ਸਕਦੇ ਹੋ। 

- ਦੁੱਧ ਤੁਹਾਡੇ ਚਿਹਰੇ ’ਤੇ ਮਾਇਸਚੁਰਾਈਜ਼ਰ ਦਾ ਕੰਮ ਕਰਦਾ ਹੈ। ਤੁਹਾਨੂੰ ਬਾਹਰੀ ਪ੍ਰਡੈਕਟਸ ਦੀ ਵਰਤੋਂ ਕਰਨ ਤੋਂ ਬਿਹਤਰ ਹੈ ਕਿ ਤੁਸੀਂ ਦੁੱਧ ਦੀ ਵਰਤੋਂ ਕਰੋ। ਇਸ ਵਿਚ ਮੌਜੂਦ ਲੈਕਟਿਕ ਐਸਿਡ ਚਿਹਰੇ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ।

- ਗਰਮੀਆਂ ਵਿਚ ਬਾਹਰੀ ਧੂੜ ਮਿੱਟੀ ਜਮ੍ਹਾਂ ਹੋਣ ਕਾਰਨ ਚਮੜੀ ਵਿਚ ਮਰੇ ਸੈੱਲਜ਼ ਜਮ੍ਹਾਂ ਹੋ ਜਾਂਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਦੁੱਧ ਨਾਲ ਚਿਹਰਾ ਸਾਫ਼ ਕਰੋ। ਇਕ ਚਮਚ ਦੁੱਧ ਨਾਲ ਚਿਹਰੇ ਦੀ ਮਸਾਜ਼ ਕਰੋ। ਫਿਰ ਇਸ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰੇ ਨੂੰ ਧੋ ਲਉ।