Beauty Tips: ਬਾਰਸ਼ ਦੇ ਮੌਸਮ ਵਿਚ ਔਰਤਾਂ ਇਸ ਤਰ੍ਹਾਂ ਕਰਨ ਅਪਣੇ ਪੈਰਾਂ ਦੀ ਦੇਖਭਾਲ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਇਸ ਮੌਸਮ ਵਿਚ ਥੋੜ੍ਹਾ ਜਿਹਾ ਸਮਾਂ ਅਪਣੇ ਪੈਰਾਂ ਨੂੰ ਦੇਵੋ, ਤਾਂ ਤੁਹਾਡੇ ਪੈਰ ਖ਼ੂਬਸੂਰਤ ਬਣੇ ਰਹਿਣਗੇ। 

Beauty Tips

Beauty Tips: ਬਾਰਸ਼ ਜਿਥੇ ਤਪਦੀ ਗਰਮੀ ਤੋਂ ਰਾਹਤ ਦਿੰਦੀ ਹੈ, ਉਥੇ ਹੀ ਇਹ ਮੌਸਮ ਅਪਣੇ ਨਾਲ ਕਈ ਪ੍ਰੇਸ਼ਾਨੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ਵਿਚ ਚਮੜੀ ਸਬੰਧੀ ਕਈ ਛੋਟੀ - ਮੋਟੀ ਤਕਲੀਫ਼ਾਂ ਹੋ ਸਕਦੀਆਂ ਹਨ। ਇਨ੍ਹਾਂ ਵਿਚੋਂ ਇਕ ਆਮ ਸਮੱਸਿਆ ਹੈ ਪੈਰਾਂ ਦਾ ਖ਼ਰਾਬ ਹੋਣਾ। ਬਾਰਿਸ਼ ਦੇ ਮੌਸਮ ਵਿਚ ਅਪਣੇ ਪੈਰਾਂ ਨੂੰ ਠੀਕ ਰੱਖਣ ਲਈ ਕੁੱਝ ਸਾਵਧਾਨੀ ਵਰਤਣੀ ਜ਼ਰੂਰੀ ਹੈ। ਇਸ ਮੌਸਮ ਵਿਚ ਥੋੜ੍ਹਾ ਜਿਹਾ ਸਮਾਂ ਅਪਣੇ ਪੈਰਾਂ ਨੂੰ ਦੇਵੋ, ਤਾਂ ਤੁਹਾਡੇ ਪੈਰ ਖ਼ੂਬਸੂਰਤ ਬਣੇ ਰਹਿਣਗੇ। 

ਪੈਰਾਂ ਨਾਲ ਜੁੜੀ ਸਮੱਸਿਆਵਾਂ: ਬਾਰਿਸ਼ ਵਿਚ ਭਿੱਜਣ ਕਾਰਨ ਤੁਹਾਡੇ ਪੈਰਾਂ ਦੀਆਂ ਉਂਗਲੀਆਂ ਵਿਚ ਫ਼ੰਗਸ ਇੰਨਫ਼ੈਕਸ਼ਨ ਵੀ ਹੋ ਸਕਦੀ ਹੈ। ਬਾਰਿਸ਼ ਵਿਚ ਥਾਂ ਥਾਂ ਪਾਣੀ ਜਮ੍ਹਾਂ ਹੋ ਜਾਂਦਾ ਹੈ ਅਤੇ ਕਈ ਵਾਰ ਚਾਹੇ-ਅਣਚਾਹੇ ਤੁਹਾਨੂੰ ਉਸ ਵਿਚ ਪੈਦਲ ਚਲਣਾ ਪੈਂਦਾ ਹੈ। ਅਜਿਹੇ ਵਿਚ ਤੁਹਾਡੇ ਪੈਰਾਂ ਵਿਚ ਪੱਥਰ ਜਾਂ ਹੋਰ ਕਿਸੇ ਨੁਕੀਲੀ ਚੀਜ਼ ਨਾਲ ਸੱਟ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਬਾਰਿਸ਼ ਦੇ ਦਿਨਾਂ ਵਿਚ ਕੀੜੇ ਵੀ ਬਾਹਰ ਨਿਕਲ ਆਉਂਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਤੁਹਾਡੇ ਪੈਰ ਖ਼ਰਾਬ ਹੋ ਸਕਦੇ ਹਨ। 

ਪੈਰਾਂ ਦਾ ਬਚਾਅ : ਬਾਰਿਸ਼ ਵਿਚ ਅਪਣੇ ਪੈਰਾਂ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖੋ। ਪੈਰਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋਵੋ ਅਤੇ ਪਾਣੀ ਵਿਚ ਡੇਟੋਲ ਜਾਂ ਸੇਵਲਾਨ ਜ਼ਰੂਰ ਮਿਲਾਉ। ਪੈਰਾਂ ਨੂੰ ਧੋਣ ਤੋਂ ਬਾਅਦ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਕੇ ਉਨ੍ਹਾਂ ’ਤੇ ਪਾਊਡਰ ਛਿੜਕੋ ਅਤੇ ਉਸ ਤੋਂ ਬਾਅਦ ਹੀ ਜੁੱਤੇ ਜਾਂ ਚੱਪਲ ਪਾਉ। 

ਪੈਰਾਂ ਨੂੰ ਹਮੇਸ਼ਾ ਸੁਕਾ ਕੇ ਰੱਖੋ: ਬਾਰਿਸ਼ ਦੇ ਸਮੇਂ ਨੰਗੇ ਪੈਰ ਬਿਲਕੁਲ ਵੀ ਨਾ ਚਲੋ। ਇਸ ਨਾਲ ਪੈਰਾਂ ਵਿਚ ਕਿਸੇ ਵੀ ਤਰ੍ਹਾਂ ਦਾ ਜ਼ਖ਼ਮ ਨਹੀਂ ਹੋਵੇਗਾ। ਨਾਲ ਹੀ ਵਾਇਰਸ ਅਤੇ ਬੈਕਟੀਰੀਆ ਤੋਂ ਵੀ ਬਚਾਅ ਹੋਵੇਗਾ। ਬਾਰਿਸ਼ ਵਿਚ ਅਪਣੀਆਂ ਜੁਰਾਬਾਂ ਨੂੰ ਰੋਜ਼ਾਨਾ ਬਦਲੋ। ਜਿਥੇ ਤਕ ਹੋ ਸਕੇ, ਸੂਤੀ ਜੁਰਾਬਾਂ ਹੀ ਪਾਉ। ਗਿੱਲੀਆਂ ਜੁਰਾਬਾਂ ਨੂੰ ਬਦਲਣ ਵਿਚ ਦੇਰੀ ਨਾ ਕਰੋ। ਬਾਰਿਸ਼ ਦੇ ਮੌਸਮ ਵਿਚ ਜੇਕਰ ਪੈਰ ਵਿਚ ਸੱਟ ਲੱਗ ਜਾਵੇ, ਤਾਂ ਡਾਕਟਰੀ ਸਲਾਹ ਜ਼ਰੂਰ ਲਉ। ਜੇਕਰ ਤੁਹਾਡੇ ਪੈਰ ਵਿਚ ਪਹਿਲਾਂ ਤੋਂ ਕੋਈ ਜ਼ਖ਼ਮ ਹੈ ਤਾਂ ਡਾਕਟਰ ਨੂੰ ਜ਼ਰੂਰ ਦਿਖਾਉ। ਅਜਿਹੇ ਮੌਸਮ ਵਿਚ ਖੁਲ੍ਹੇ ਜੁੱਤੇ ਪਾਉ ਜਾਂ ਅਜਿਹੀਆ ਚੱਪਲਾਂ ਪਾਉ ਜੋ ਆਸਾਨੀ ਨਾਲ ਸੁਕ ਜਾਣ।