ਗੇਂਦੇ ਦੇ ਫੁੱਲ ਵੀ ਹਨ ਤੁਹਾਡੇ ਲਈ ਲਾਹੇਵੰਦ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਸਿਰ ਦੀ ਖੁਰਕ ਤੋਂ ਬਚਣ ਲਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਨ ਨਾਲੋਂ ਚੰਗਾ ਹੈ ਕਿ ਤੁਸੀਂ ਗੇਂਦੇ ਦੇ ਫੁੱਲ ਦੀ ਵਰਤੋਂ ਕਰੋ

Marigolds Flower useful For Health

ਕਈ ਵਾਰ ਖੁਸ਼ਕੀ, ਸਿੱਕਰੀ ਜਾਂ ਗਲਤ ਸ਼ੈਂਪੂ ਲਗਾਉਣ ਨਾਲ ਸਿਰ 'ਚ ਖੁਰਕ ਹੋਣ ਲਗ ਜਾਂਦੀ ਹੈ। ਖਾਜ ਸ਼ੁਰੂ ਹੋ ਜਾਣ 'ਤੇ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ? ਜੇਕਰ ਤੁਸੀਂ ਘਰ ਤੋਂ ਬਾਹਰ ਹੋਵੋ ਤਾਂ ਕਿਸੇ ਦੇ ਸਾਹਮਣੇ ਸਿਰ 'ਚ ਖੁਰਕ ਕਰਨ 'ਚ ਵੀ ਸ਼ਰਮ ਆਉਂਦੀ ਹੈ। ਸਿਰ ਦੀ ਖੁਰਕ ਤੋਂ ਬਚਣ ਲਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਨ ਨਾਲੋਂ ਚੰਗਾ ਹੈ ਕਿ ਤੁਸੀਂ ਗੇਂਦੇ ਦੇ ਫੁੱਲ ਦੀ ਵਰਤੋਂ ਕਰੋ। ਇਸ 'ਚ ਖੁਰਕ ਪੈਦਾ ਕਰਨ ਵਾਲੇ ਤੱਤਾਂ ਨੂੰ ਖਤਮ ਕਰਨ ਦੀ ਤਾਕਤ ਹੁੰਦੀ ਹੈ। ਗੇਂਦੇ ਦੇ ਫੁੱਲ ਵਿਚ ਜਲਨ ਅਤੇ ਬੈਕਟੀਰੀਆ ਰੋਕਣ ਵਾਲੇ ਤੱਤ ਹੁੰਦੇ ਹਨ।

ਖੁਰਕ ਅਤੇ ਸਿੱਕਰੀ ਤੋਂ ਛੁਟਕਾਰਾ
ਗੇਂਦੇ ਦੇ 4 ਫੁੱਲ ਲਓ। 500 ਮਿਲੀ ਲੀਟਰ ਪਾਣੀ 'ਚ ਅੱਧੇ ਨਿੰਬੂ ਦਾ ਰਸ ਪਾ ਕੇ ਉਸ ਨੂੰ ਉਬਾਲ ਲਓ। ਠੰਡਾ ਹੋਣ ਮਗਰੋਂ ਸ਼ੈਂਪੂ ਲਗਾਉਣ ਤੋਂ ਪਹਿਲਾਂ ਸਿਰ 'ਤੇ ਇਸ ਨੂੰ ਚੰਗੀ ਤਰ੍ਹਾਂ ਮਲ ਲਓ। ਇਸ ਤੋਂ ਬਾਅਦ ਸ਼ੈਂਪੂ ਲਗਾ ਕੇ ਸਿਰ ਸਾਫ ਕਰ ਲਓ। ਵਾਲਾਂ ਨੂੰ ਕੁਦਰਤੀ ਰੂਪ 'ਚ ਸੁੱਕਣ ਦਿਓ। ਜੇਕਰ ਤੁਸੀਂ ਡਰਾਇਰ ਨਾਲ ਵਾਲਾਂ ਨੂੰ ਸੁਕਾਓਗੇ ਤਾਂ ਇਸ ਨਾਲ ਫਿਰ ਤੋਂ ਖੁਰਕ ਹੋ ਸਕਦੀ ਹੈ। ਕੁਝ ਦਿਨ ਇਸੇ ਤਰ੍ਹਾਂ ਸਿਰ ਨਹਾਉਣ ਨਾਲ ਖੁਰਕ ਅਤੇ ਸਿੱਕਰੀ ਤੋਂ ਛੁਟਕਾਰਾ ਮਿਲੇਗਾ।

ਕੰਨ ਦਾ ਦਰਦ
ਗੇਂਦੇ ਦੇ ਪੱਤਿਆਂ ਦਾ ਰਸ ਕੰਨਾਂ 'ਚ ਪਾਉਣ ਨਾਲ ਕੰਨ ਦਾ ਪੁਰਾਣੇ ਤੋਂ ਪੁਰਾਣਾ ਦਰਦ ਠੀਕ ਹੋ ਜਾਂਦਾ ਹੈ। ਰਸ ਬਣਾਉਣ ਲਈ ਗੇਂਦੇ ਦੇ ਪੱਤੇ ਪਾਣੀ ਵਿਚ ਉਬਾਲੋ ਅਤੇ ਦੋ ਤਿੰਨ ਬੂੰਦਾਂ ਇਸਦੀਆਂ ਕੰਨ 'ਚ ਪਾਓ।
 

ਸਰੀਰ ਦਾ ਸਟੈਮਿਨਾ ਵਧਾਏ
ਇਕ ਚਮਚ ਗੇਂਦੇ ਦੇ ਬੀਜ ਏਨੀ ਹੀ ਮਾਤਰਾ ਮਿਸ਼ਰੀ ਦੀ ਲੈ ਕੇ ਇਕ ਕੱਪ ਦੁੱਧ ਨਾਲ ਰੋਜ਼ਾਨਾ ਸਵੇਰੇ ਸ਼ਾਮ ਪੀਣ ਨਾਲ ਸਟੈਮਿਨਾ ਵੱਧਦਾ ਹੈ ਅਤੇ ਸਰੀਰ ਦੀ ਤਾਕਤ ਵੀ ਵਧਦੀ ਹੈ ।
 

ਹੱਥ ਪੈਰ ਫਟ ਜਾਣੇ
ਗੇਂਦੇ ਦੇ ਪੱਤਿਆਂ ਦਾ ਰਸ ਵੈਸਲੀਨ ਵਿਚ ਮਿਲਾ ਕੇ ਹੱਥਾਂ ਪੈਰਾਂ ਤੇ ਦਿਨ ਵਿਚ 2 ਵਾਰ ਲਗਾਉਣ ਨਾਲ ਹੱਥਾਂ ਪੈਰਾਂ ਦਾ ਫੱਟਣਾ ਠੀਕ ਹੁੰਦਾ ਹੈ ।

ਪੱਥਰੀ ਲਈ ਫਾਇਦੇਮੰਦ
20-30 ਗ੍ਰਾਮ ਗੇਂਦੇ ਦੇ ਫੁਲ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲ ਕੇ ਪੀਣ ਨਾਲ ਕੁਝ ਹੀ ਦਿਨਾਂ 'ਚ ਪੱਥਰੀ ਪਿਘਲ ਕੇ ਬਾਹਰ ਨਿਕਲ ਜਾਂਦੀ ਹੈ। ਅਜਿਹਾ ਕਰਨ 'ਤੇ ਪੱਥਰੀ ਨਾਲ ਹੋਣ ਵਾਲੀ ਦਰਦ ਵੀ ਘੱਟ ਜਾਂਦੀ ਹੈ।
 

ਬੁਖਾਰ ਲਈ ਫਾਇਦੇਮੰਦ
ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣਾਂ ਕਾਰਨ ਗੇਂਦੇ ਦਾ ਫੁੱਲ ਬੁਖਾਰ ਲਈ ਬਹੁਤ ਲਾਭਦਾਇਕ ਹੁੰਦਾ ਹੈ। ਕਈ ਵਾਰ ਇਨਸਾਨ ਦਾ ਬੁਖਾਰ ਘੱਟ ਨਹੀਂ ਹੁੰਦਾ ਅਜਿਹੇ 'ਚ ਗੇਂਦੇ ਦੇ ਫੁੱਲ ਦੀ ਚਾਹ ਪੀਣ ਨਾਲ ਬੁਖਾਰ ਨੂੰ ਬਹੁਤ ਲਾਭ ਹੁੰਦਾ ਹੈ।