Diwali Special Article 2025 : ਦੀਵਾਲੀ ’ਤੇ ਬੱਚਿਆਂ ਨੂੰ ਰੱਖੋ ਪਟਾਕਿਆਂ ਤੋਂ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਬੱਚਿਆਂ ਦਾ ਧਿਆਨ ਘਰ ਦੇ ਕੰਮਾਂ ਵਿਚ ਲਗਾ ਕੇ ਰੱਖੋ ਤਾਂ ਜੋ ਉਹ ਪਟਾਕਿਆਂ ਬਾਰੇ ਨਾ ਸੋਚਣ

Keep children away from firecrackers on Diwali Special Article 2025 in punjabi

 Diwali Special Article 2025 in punjabi : ਦੀਵਾਲੀ ਦਾ ਤਿਉਹਾਰ ਸਭ ਤੋਂ ਵੱਡੇ ਤਿਉਹਾਰਾਂ ਵਿਚੋਂ ਇੱਕ ਹੈ। ਰੌਸ਼ਨੀ, ਦੀਵਾ ਅਤੇ ਲਕਸ਼ਮੀ-ਗਣੇਸ਼ ਪੂਜਾ ਦੇ ਨਾਲ ਉਝ ਤਾਂ ਅਸੀਂ ਸਾਰੇ ਦੀਵਾਲੀ ਨੂੰ ਧੂਮ-ਧਾਮ ਨਾਲ ਮਨਾਉਂਦੇ ਹਾਂ। ਪਟਾਕੇ ਦੀਵਾਲੀ ਮਨਾਉਣ ਦੇ ਪ੍ਰੰਪਰਾਗਤ ਤਰੀਕੇ ਦਾ ਹਿੱਸਾ ਨਹੀਂ ਸਨ, ਪਰ ਪਿਛਲੇ ਕੁੱਝ ਸਮੇਂ ਤੋਂ ਦੀਵਾਲੀ ਦੀ ਰਾਤ ਪਟਾਕੇ ਚਲਾਉਣਾ ਹੁਣ ਇੱਕ ਰਿਵਾਜ਼ ਬਣ ਗਿਆ ਹੈ। ਬਿਨਾਂ ਪਟਾਕਿਆਂ ਤੋਂ ਦੀਵਾਲੀ ਬਾਰੇ ਸੋਚ ਕੇ ਥੋੜਾ ਅਜੀਬ ਵੀ ਲੱਗਦਾ ਹੈ ਪਰ ਇੱਕ ਲਿਮਟ ਤੋਂ ਜ਼ਿਆਦਾ ਪਟਾਕੇ ਚਲਾਉਣ ਦਾ ਖਿਆਲ ਵੀ ਕਿਸੇ ਖੌਫ਼ ਤੋਂ ਘੱਟ ਨਹੀਂ।

ਵੱਡੇ ਲੋਕ ਫਿਰ ਵੀ ਪਟਾਕਿਆਂ ਤੋਂ ਦੂਰੀ ਬਣਾ ਲੈਂਦੇ ਪਰ ਬੱਚੇ ਤਾਂ ਬੱਚੇ ਹੀ ਹਨ, ਉਨ੍ਹਾਂ ਨੂੰ ਸਮਝਾਉਣ ਲਈ ਕੁੱਝ ਨਾ ਕੁੱਝ ਕਰਨਾ ਚਾਹੀਦਾ ਹੈ। ਘਰ ਦੇ ਬੱਚਿਆਂ ਨੂੰ ਦੀਵੇ ਅਤੇ ਮੋਮਬੱਤੀਆਂ ਜਗਾਉਣ ਲਈ ਕਹੋ, ਹੋ ਸਕੇ ਤਾਂ ਘਰ 'ਚ ਉਨ੍ਹਾਂ ਦੇ ਦੋਸਤਾਂ ਨੂੰ ਵੀ ਬੁਲਾ ਲਓ। ਖੇਡ-ਖੇਡ 'ਚ ਉਹ ਕ੍ਰਿਏਟਿਵ ਵੀ ਹੋ ਜਾਣਗੇ ਤੇ ਪਟਾਕੇ ਖਰੀਦਣ ਦਾ ਖਿਆਲ ਵੀ ਉਨ੍ਹਾਂ ਦੇ ਮਨ ਵਿਚ ਵੀ ਨਹੀਂ ਆਵੇਗਾ। ਬੱਚਿਆਂ ਨੂੰ ਕਹਾਣੀਆਂ ਪਸੰਦ ਹਨ, ਇਸੇ ਬਹਾਨੇ ਦੀਵਾਲੀ ਨਾਲ ਜੁੜੀਆਂ ਕਹਾਣੀਆਂ ਸੁਣਾਓ।

ਨਾਲ ਹੀ ਕਹਾਣੀਆਂ ਨਾਲ ਉਨ੍ਹਾਂ ਦੇ ਗਿਆਨ 'ਚ ਵੀ ਵਾਧਾ ਹੋਵੇਗਾ ਤੇ ਆਪਣੇ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਲ ਕਰਨਗੇ। ਅਕਸਰ ਅਜਿਹਾ ਹੁੰਦਾ ਹੈ ਕਿ ਰੰਗੋਲੀ ਬਣਾਉਣਾ ਸਿਰਫ਼ ਲੜਕੀਆਂ ਦਾ ਸ਼ੌਕ ਹੁੰਦਾ ਹੈ ਪਰ ਜੇਕਰ ਤੁਹਾਨੂੰ ਆਪਣੇ ਬੇਟੇ ਨੂੰ ਅਜਿਹੀ ਵਿਚਾਰਧਾਰਾ ਨਾਲ ਜੋੜਨਾ ਹੈ ਤਾਂ ਦੀਵਾਲੀ ਇਸ ਕੰਮ ਲਈ ਸਹੀ ਸਮਾਂ ਹੈ। ਇਸ ਦੀਵਾਲੀ ਸਿਰਫ ਬੇਟੀ ਨਾਲ ਨਹੀਂ ਸਗੋਂ ਬੇਟੇ ਨਾਲ ਵੀ ਮਿਲ ਕੇ ਰੰਗੋਲੀ ਬਣਾਓ। ਫਿਰ ਦੇਖਣਾ ਸਜਾਵਟ ਦੇਖ ਕੇ ਸਾਰਿਆਂ ਦੇ ਚਿਹਰੇ 'ਤੇ ਮੁਸਕਾਨ ਜ਼ਰੂਰ ਆਵੇਗੀ।

ਬੱਚਿਆਂ ਦੇ ਨਾਲ ਮਿਲ ਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਖਾਣ ਵਾਲੀ ਸਵਾਦਿਸ਼ਟ ਡਿਸ਼ ਬਣਾਓ। ਇਸ ਨਾਲ ਘਰ ਦੇ ਕੰਮ ਵਿੱਚ ਵੀ ਮਦਦ ਹੋ ਜਾਵੇਗੀ ਅਤੇ ਬੱਚਿਆਂ ਨਾਲ ਤੁਹਾਡੇ ਸਬੰਧ ਵੀ ਮਜ਼ਬੂਤ ਹੋਣਗੇ। ਸ਼ਾਮ ਹੁੰਦੇ ਹੀ ਜਦੋਂ ਮਹਿਮਾਨ ਘਰ ਆਉਣ, ਤਾਂ ਬੱਚਿਆਂ ਨੂੰ ਇੱਕ ਜ਼ਿੰਮੇਦਾਰੀ ਸੌਂਪਣਾ। ਉਨ੍ਹਾਂ ਨੂੰ ਕਹੋ ਕਿ ਉਹ ਹਰ ਮਹਿਮਾਨ ਤੋਂ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਲਿਖਵਾਉਣ ਅਤੇ ਉਨ੍ਹਾਂ ਨੂੰ ਤੋਹਫ਼ੇ ਦੇਣ।

ਜੇਕਰ ਤੁਹਾਨੂੰ ਲੱਗੇ ਕਿ ਤੁਹਾਡਾ ਬੱਚਾ ਇਨ੍ਹਾਂ ਸਭ ਗੱਲਾਂ ਤੋਂ ਮੰਨਣ ਵਾਲਾ ਨਹੀਂ, ਤਾਂ ਉਨ੍ਹਾਂ ਨੂੰ ਕੋਲ ਦੇ ਕਿਸੇ ਪਟਾਕਾ ਫੈਕਟਰੀ ਵਿੱਚ ਲੈ ਜਾਓ ਅਤੇ ਦਿਖਾਓ ਕਿ ਇਸ ਨੂੰ ਬਣਾਉਣ ਲਈ ਲੋਕਾਂ ਨੂੰ ਕਿਸ ਤਰ੍ਹਾਂ ਆਪਣੀ ਜਾਨ ਜੋਖ਼ਮ ਵਿੱਚ ਪਾਉਣੀ ਪੈਂਦੀ ਹੈ।