ਭਾਰ ਘੱਟ ਅਤੇ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ ਕੱਚੇ ਹਰੇ ਮਟਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਬਜ਼ੀ ਦਾ ਸਵਾਦ ਵਧਾਉਣ ਦੇ ਨਾਲ-ਨਾਲ ਹਰੇ ਮਟਰ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ।

Health Tips

ਸਰਦੀ ਦੇ ਮੌਸਮ ਵਿਚ ਹਰੇ ਮਟਰ ਬੜੇ ਸੌਖੇ ਤਰੀਕੇ ਨਾਲ ਅਤੇ ਸਸਤੇ ਮਿਲ ਜਾਂਦੇ ਹਨ। ਸਬਜ਼ੀ ਦਾ ਸਵਾਦ ਵਧਾਉਣ ਦੇ ਨਾਲ-ਨਾਲ ਹਰੇ ਮਟਰ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਹਰੀਆਂ ਸਬਜ਼ੀਆਂ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਉਨ੍ਹਾਂ ਵਿਚੋਂ ਇਕ ਹੈ ‘ਮਟਰ’। ਆਉ ਜਾਣਦੇ ਹਾਂ ਮਟਰ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

-ਜੇਕਰ ਤਹਾਡੇ ਚਿਹਰੇ ’ਤੇ ਛਾਈਆਂ ਹਨ, ਤਾਂ ਤੁਸੀਂ ਕੱਚੇ ਮਟਰਾਂ ਦੀ ਵਰਤੋਂ ਕਰੋ। ਕੁੱਝ ਦਿਨਾਂ ਤਕ ਚਿਹਰੇ ’ਤੇ ਹਰੇ ਮਟਰਾਂ ਦੇ ਆਟੇ ਦੇ ਉਬਟਨ ਲਾਉਣ ਨਾਲ ਛਾਈਆਂ ਅਤੇ ਧੱਬੇ ਦੂਰ ਹੋ ਜਾਂਦੇ ਹਨ।

-ਹਰੇ ਮਟਰਾਂ ਵਿਚ ਵਿਟਾਮਿਨ ਏ, ਅਲਫ਼ਾ-ਕੈਰੋਟੀਨ ਅਤੇ ਬੀਟ-ਕੈਰੋਟੀਨ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਕਿ ਅੱਖਾਂ ਲਈ ਫ਼ਾਇਦੇਮੰਦ ਹੁੰਦੀ ਹੈ। ਰੋਜ਼ਾਨਾ ਕੱਚੇ ਮਟਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਰਹਿੰਦੀ ਹੈ।

-ਹਰੇ ਮਟਰਾਂ ਵਿਚ ਮੌਜੂਦ ਗੁਣ ਭਾਰ ਨੂੰ ਕਾਬੂ ਕਰਨ ਵਿਚ ਮਦਦ ਕਰਦੇ ਹਨ। ਮਟਰ ਵਿਚ ਘੱਟ ਕੈਲੋਰੀ ਹੁੰਦੀ ਹੈ ਅਤੇ ਘੱਟ ਫ਼ੈਟ ਹੁੰਦਾ ਹੈ। ਹਰੇ ਮਟਰਾਂ ਵਿਚ ਫ਼ਾਈਬਰ ਦੀ ਮਾਤਰਾ ਵੱਧ ਹੁੰਦੀ ਹੈ, ਜੋ ਭਾਰ ਨੂੰ ਵਧਣ ਤੋਂ ਰੋਕਦਾ ਹੈ।

-ਕੱਚੇ ਹਰੇ ਮਟਰ ਖਾਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਦਿਮਾਗ਼ ਸਬੰਧੀ ਕਈ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਹਰੇ ਮਟਰਾਂ ਦੀ ਵਰਤੋਂ ਕਰਨ ਨਾਲ ਦਿਲ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।

-ਇਸ ਦੀ ਵਰਤੋਂ ਨਾਲ ਦਿਲ ਹਮੇਸ਼ਾ ਸਿਹਤਮੰਦ ਰਹਿੰਦਾ ਹੈ ਜਿਸ ਕਾਰਨ ਬੀਮਾਰੀਆਂ ਘੱਟ ਲਗਦੀਆਂ ਹਨ। ਢਿੱਡ ਦੇ ਕੈਂਸਰ ਲਈ ਹਰੇ ਮਟਰ ਇਕ ਕਾਰਗਾਰ ਔਸ਼ਧੀ ਹੈ।