ਪੇਸਟਲ ਨਹੁੰ ਪਾਲਸ਼ਾਂ ਦਾ ਕੁੜੀਆਂ 'ਚ ਵਧਿਆ ਰੁਝਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਫ਼ੈਸ਼ਨ ਸਿਰਫ਼ ਡਰੈਸ ਹੀ ਨਹੀਂ ਸਗੋਂ ਨਹੁੰ ਨੂੰ ਆਕਰਸ਼ਕ ਬਣਾਉਣਾ ਵੀ ਹੁੰਦਾ ਹੈ। ਗਰਮੀ 'ਚ ਨਹੁੰ ਪਾਲਸ਼ ਦੇ ਵੱਖ - ਵੱਖ ਰੰਗ ਅਤੇ ਭਿੰਨਤਾ ਹੱਥਾਂ ਦੀ ਸੁੰਦਰਤਾ ਵਧਾਉਣ ਲਈ...

Nails

ਫ਼ੈਸ਼ਨ ਸਿਰਫ਼ ਡਰੈਸ ਹੀ ਨਹੀਂ ਸਗੋਂ ਨਹੁੰ ਨੂੰ ਆਕਰਸ਼ਕ ਬਣਾਉਣਾ ਵੀ ਹੁੰਦਾ ਹੈ। ਗਰਮੀ 'ਚ ਨਹੁੰ ਪਾਲਸ਼ ਦੇ ਵੱਖ - ਵੱਖ ਰੰਗ ਅਤੇ ਭਿੰਨਤਾ ਹੱਥਾਂ ਦੀ ਸੁੰਦਰਤਾ ਵਧਾਉਣ ਲਈ ਕੁੜੀਆਂ ਲਈ ਮਦਦਗਾਰ ਸਾਬਤ ਹੋ ਰਹੀ ਹੈ। ਕਾਲਜ ਜਾਣ ਵਾਲੀਆਂ ਕੁੜੀਆਂ  ਅਤੇ ਦਫ਼ਤਰ ਜਾਣ ਵਾਲੀਆਂ ਮਹਿਲਾਵਾਂ ਨੂੰ ਇਸ ਪ੍ਰਕਾਰ ਦੇ ਰੰਗ ਭਾਅ ਰਹੇ ਹਨ। ਇਸ ਲਈ ਉਹ ਪੇਸਟਲ ਕਲਰ ਨੇਲਪੇਂਟ 'ਚ ਨਵੇਂ - ਨਵੇਂ ਪ੍ਰਯੋਗ ਕਰ ਰਹੀਆਂ ਹਨ।

ਫ਼ੈਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੁੜੀਆਂ ਹੱਥਾਂ ਦੀ ਖ਼ੂਬਸੂਰਤੀ ਵਧਾਉਣ ਲਈ ਨਹੁੰਆਂ ਨੂੰ ਪ੍ਰੋਪਰ ਸ਼ੇਪ ਦੇ ਕੇ ਨਹੁੰ ਪਾਲਸ਼ਾਂ ਦਾ ਇਸਤੇਮਾਲ ਕਰਦੀ ਹੈ। ਜੇਕਰ ਤੁਸੀਂ ਗਰਮੀ 'ਚ ਨਹੁੰ ਪਾਲਸ਼ਾਂ ਦੇ ਰੰਗਾਂ ਦੀ ਚੋਣ ਕਰਨ ਨੂੰ ਲੈ ਕੇ ਉਲਝਣ ਹੈ ਤਾਂ ਇਸ ਮੌਸਮ 'ਚ ਪੇਸਟਲ ਕਲਰ ਦੇ ਨਹੁੰ ਪਾਲਸ਼ਾਂ ਤੋਂ ਵਧੀਆ ਕੁਝ ਵੀ ਨਹੀਂ ਹੈ। ਅਸੀਂ ਤੁਹਾਨੂੰ ਅਜਿਹੇ ਪੇਸਟਲ ਕਲਰ  ਦੇ ਨਹੁੰ ਪਾਲਸ਼ਾਂ ਦਸ ਰਹੇ ਹੋ ਜੋ ਹੱਥਾਂ ਨੂੰ ਖ਼ੂਬਸੂਰਤ ਅਤੇ ਕਲਾਸੀ ਲੁਕ ਦੇਣਗੇ।

ਗਰਮੀ ਦੇ ਮੌਸਮ 'ਚ ਬਰਾਈਟ ਪੀਲੇ ਰੰਗ ਦੇ ਨਹੁੰ ਪਾਲਸ਼ਾਂ ਦੇਖਣ 'ਚ ਬਿਲਕੁੱਲ ਵੀ ਚੰਗੀ ਨਹੀਂ ਲਗਦੀ। ਜੇਕਰ ਤੁਸੀਂ ਪੀਲਾ ਰੰਗ ਲਗਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਪੇਸਟਲ ਸ਼ੇਡਜ਼ 'ਚ ਚੁਣੋ। ਜਾਮਣੀ ਆਊਟਫ਼ਿਟ ਨਾਲ ਨਹੁੰ ਲਈ ਪੇਸਟਲ ਪਰਪਲ ਨੇਲਪੇਂਟਸ ਲਗਾਉ। ਇਹ ਤੁਹਾਡੇ ਹੱਥਾਂ ਨੂੰ ਕਲਾਸੀ ਲੁਕ ਦੇਵੇਗਾ।

ਜੇਕਰ ਤੁਹਾਨੂੰ ਗੁਲਾਬੀ ਰੰਗ ਦੀ ਨਹੁੰ ਪਾਲਸ਼ ਪਸੰਦ ਹੈ ਤਾਂ ਇਸ ਵਾਰ ਪੇਸਟਲ ਗੁਲਾਬੀ ਸ਼ੇਡ ਟ੍ਰਾਈ ਕਰ ਕੇ ਦੇਖੋ। ਇਸ ਕਲਰ ਅਟ੍ਰੈਕਸ਼ਨ ਨਾਲ ਖ਼ੂਬਸੂਰਤੀ ਨਿਖ਼ਰ ਕੇ ਆਵੇਗੀ ਅਤੇ ਅੱਜਕੱਲ ਫ਼ੈਸ਼ਨ ਟ੍ਰੈਂਡ ਦਾ ਇਕ ਪਾਰਟ ਵੀ ਹੈ। ਪੇਸਟਲ ਹਰਾ ਰੰਗ ਹੱਥਾਂ ਦੀ ਸੁੰਦਰਤਾ ਵਧਾਉਣ ਦੇ ਨਾਲ ਹੀ ਗਰਮੀ 'ਚ ਰਾਹਤ ਦੇਣ ਵਾਲਾ ਵੀ ਹੁੰਦਾ ਹੈ। ਇਸ ਤੋਂ ਹੱਥਾਂ ਨੂੰ ਕੂਲ ਲੁਕ ਮਿਲਦਾ ਹੈ।