ਰੰਗਦਾਰ ਫਰਨੀਚਰ ਦੀ ਚੋਣ ਕਰਕੇ ਇਸ ਤਰ੍ਹਾਂ ਦੇ ਸਕਦੇ ਹੋ ਘਰ ਨੂੰ ਨਵੀਂ ਲੁੱਕ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਜੇਕਰ ਇਨਸਾਨ ਦਾ ਆਲਾ ਦੁਆਲਾ ਸਾਫ਼ ਹੋਵੇਗਾ ਤਾਂ ਉਸਦਾ ਦਿਮਾਗ਼ ਸ਼ਾਂਤ ਤੇ ਮਨ ਖੁਸ਼ ਰਹੇਗਾ। ਇਸ ਲਈ ਸਾਫ - ਸਫਾਈ ਦੀ ਸ਼ੁਰੂਆਤ ਸਾਨੂੰ ਹਮੇਸ਼ਾ ਆਪਣੇ ਗਰ ਤੋਂ ਕਰਨੀ.....

New Look At the Home

ਜੇਕਰ ਇਨਸਾਨ ਦਾ ਆਲਾ ਦੁਆਲਾ ਸਾਫ਼ ਹੋਵੇਗਾ ਤਾਂ ਉਸਦਾ ਦਿਮਾਗ਼ ਸ਼ਾਂਤ ਤੇ ਮਨ ਖੁਸ਼ ਰਹੇਗਾ। ਇਸ ਲਈ ਸਾਫ - ਸਫਾਈ ਦੀ ਸ਼ੁਰੂਆਤ ਸਾਨੂੰ ਹਮੇਸ਼ਾ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ। ਘਰ ਦੀ ਸਫ਼ਾਈ ਤੇ ਸੁੰਦਰ ਲੁੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਵੀ ਵਧਾਉਂਦੀ ਹੈ।  ਅਸੀਂ ਆਪਣੇ ਘਰ 'ਚ ਕੰਧਾਂ ਦੇ ਪੇਂਟ ਤੋਂ ਲੈ ਕੇ ਘਰ ਦੀ ਇੰਟੀਰੀਅਰ ਡੈਕੋਰੇਸ਼ਨ, ਸਭ ਦਾ ਖਾਸ ਖਿਆਲ ਰੱਖਦੇ ਹਾਂ। ਜੇਕਰ ਸਜਾਵਟ ਦੀ ਗੱਲ ਕਰੀਏ ਤਾਂ ਫਰਨੀਚਰ ਅਸਲ ਵਿਚ ਘਰ ਦੀ ਸਜਾਵਟ ਇਸ ਨਾਲ ਚੌਗਣੀ ਹੁੰਦੀ ਹੈ।

ਪਹਿਲਾਂ-ਪਹਿਲ ਤਾਂ ਲੋਕ ਫਰਨੀਚਰ ਵਿਚ ਸਿੰਪਲ ਸੋਬਰ ਡਿਜ਼ਾਈਨ ਅਤੇ ਬ੍ਰਾਊਨ (ਭੂਰੇ) ਕਲਰ ਦੀ ਹੀ ਚੋਣ ਕਰਦੇ ਸਨ ਪਰ ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ, ਲੋਕਾਂ ਦੀ ਪਸੰਦ ;ਚ ਵੀ ਬਦਲਾਅ ਆ ਰਿਹਾ ਹੈ। ਅੱਜ ਦੇ ਸਮੇਂ 'ਚ  ਤਾਂ ਫਰਨੀਚਰ ਦੇ ਨਵੇਂ ਡਿਜ਼ਾਈਨ ਅਤੇ ਕਲਰ ਵਿਚ ਢੇਰਾਂ ਵੈਰਾਇਟੀਆਂ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਹੁਣ ਸਿਰਫ ਬ੍ਰਾਊਨ ਕਲਰ ਹੀ ਫਰਨੀਚਰ ਆਪਸ਼ਨ ਵਿਚ ਨਹੀਂ ਸਗੋਂ ਦੀਵਾਰਾਂ ਦੇ ਰੰਗ-ਬਿਰੰਗੇ ਪੇਂਟ ਵਾਂਗ ਫਰਨੀਚਰ ਵੀ ਕਈ ਰੰਗਾਂ ਵਿਚ ਮੁਹੱਈਆ ਹੈ। ਬਸ ਆਪਣਾ ਪਸੰਦੀ ਦਾ ਰੰਗ ਚੁਣੋ ਅਤੇ ਸਜਾ ਲਓ।

ਆਪਣੇ ਕਮਰੇ ਦਾ ਇੰਟੀਰੀਅਰ ਪਰ ਇਸ ਦੀ ਚੋਣ ਕਰਦੇ ਸਮੇਂ ਬਜਟ ਅਤੇ ਲੁੱਕ ਦਾ ਧਿਆਨ ਰੱਖੋ ਕਿ ਇਹ ਤੁਹਾਡੀਆਂ ਘਰ ਦੀਆਂ ਦੀਵਾਰਾਂ, ਪਰਦਿਆਂ ਨਾਲ ਮੈਚ ਕਰਦੀਆਂ ਹਨ ਜਾਂ ਨਹੀਂ। ਬਲੂ ਫਰਨੀਚਰ ਰੂਮ ਨੂੰ ਰਾਇਲ-ਕਲਾਸਿਕ ਜਿਹੀ ਲੁੱਕ ਦੇਵੇਗਾ। ਲਾਈਟ ਪਿੰਕ ਜਾਂ ਗ੍ਰੀਨ ਫਰਨੀਚਰ ਵੀ ਵਧੀਆ ਆਪਸ਼ਨ ਹੋ ਸਕਦੇ ਹਨ ਪਰ ਬੈੱਡਰੂਮ ਹੋਵੇ ਜਾਂ ਡ੍ਰਾਇੰਗ ਰੂਮ, ਤੁਸੀਂ ਦੋਹਾਂ ਵਿਚ ਬਲੂ ਫਰਨੀਚਰ ਯੂਜ਼ ਕਰ ਸਕਦੇ ਹੋ।

ਜੇ ਤੁਸੀਂ ਵ੍ਹਾਈਟ ਕਲਰ ਦੇ ਪੇਂਟ ਨੂੰ ਪਸੰਦ ਕਰਦੇ ਹੋ ਤਾਂ ਬਲੂ ਫਰਨੀਚਰ ਉਸ 'ਤੇ ਖੂਬ ਫਬੇਗਾ। ਜੇ ਤੁਸੀਂ ਪਲੇਨ ਬਲੂ ਕਲਰ ਨੂੰ ਪਸੰਦ ਨਹੀਂ ਕਰਦੇ ਤਾਂ ਪਲੇਨ ਵ੍ਹਾਈਟ 'ਤੇ ਬਲੂ ਪ੍ਰਿੰਟਿਡ ਫਰਨੀਚਰ ਦੀ ਚੋਣ ਕਰ ਸਕਦੇ ਹੋ। ਤੁਸੀਂ ਆਪਣੇ ਡ੍ਰਾਇੰਗ ਰੂਮ ਵਿਚ ਲਾਈਟ ਸਕਾਈ ਬਲੂ ਪੇਂਟ ਨਾਲ ਡਾਰਕ ਬਲੂ ਕਲਰ ਦਾ ਸੋਫਾ ਸੈੱਟ ਰੱਖ ਸਕਦੇ ਹੋ। ਜੇਕਰ ਚਾਹੋ ਤਾਂ ਇਕ ਦੀਵਾਰ ਨੂੰ ਡਾਰਕ ਬਲੂ ਕਲਰ ਵਿਚ ਵੀ ਪੇਂਟ ਕਰਵਾ ਸਕਦੇ ਹੋ। ਇਸ ਗੱਲ ਦਾ ਫੈਸਲਾ ਤੁਸੀਂ ਕਰਨਾ ਹੈ ਕਿ ਸੋਫਾ ਕਿੰਨੇ ਸੀਟਰ ਹੋਣਾ ਚਾਹੀਦਾ ਹੈ। ਕਮਰਾ ਛੋਟਾ ਹੈ ਤਾਂ ਫਰਨੀਚਰ ਘੱਟ ਹੀ ਰੱਖੋ।

ਉਂਝ ਛੋਟੇ ਕਮਰਿਆਂ ਵਿਚ ਛੋਟਾ ਸੋਫਾ ਵੀ ਚੰਗਾ ਲਗਦਾ ਹੈ। ਤੁਸੀਂ ਕਮਰੇ ਵਿਚ ਕਪਬੋਰਡ ਵੀ ਬਲੂ ਕਲਰ ਦੇ ਰੱਖ ਸਕਦੇ ਹੋ। ਫੋਟੋਫ੍ਰੇਮ ਦਾ ਕਵਰ ਥੀਮ ਵੀ ਬਲੂ ਰੱਖ ਸਕਦੇ ਹੋ। ਬੈੱਡਰੂਮ ਨੂੰ ਵੀ ਤੁਸੀਂ ਬਲੂ ਕਲਰ ਦੇ ਹੀ ਫਰਨੀਚਰ ਨਾਲ ਸਜਾ ਸਕਦੇ ਹੋ। ਬੈੱਡ ਹੋਵੇ ਜਾਂ ਲੈਂਪ ਇਸ ਨੂੰ ਵੀ ਖਾਸ ਬਲੂ ਕਲਰ ਦਾ ਹੀ ਬਣਵਾ ਸਕਦੇ ਹੋ। ਉਥੇ ਹੀ ਬਲੂ ਫਲਾਵਰ ਪਾਟ ਵਿਚ ਵ੍ਹਾਈਟ ਫਲਾਵਰ ਵੀ ਬਹੁਤ ਹੀ ਸੋਹਣੇ ਲੱਗਣਗੇ। ਘਰ ਵਿਚ ਕੋਈ ਸਟੱਡੀ ਰੂਮ ਹੈ ਤਾਂ ਸਟੱਡੀ ਟੇਬਲ ਬਲੂ ਕਲਰ ਵਿਚ ਚੂਜ਼ ਕਰ ਸਕਦੇ ਹੋ।

ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਫਰਨੀਚਰ ਖਰੀਦਦੇ ਸਮੇਂ ਸਿਰਫ ਉਸ ਦੀ ਖੂਬਸੂਰਤੀ 'ਤੇ ਹੀ ਫਿਦਾ ਨਾ ਹੋ ਜਾਓ ਸਗੋਂ ਉਸ ਦੀ ਕਾਰੀਗਰੀ ਅਤੇ ਲਕੜੀ 'ਤੇ ਵੀ ਧਿਆਨ ਦਿਓ ਤਾਂ ਕਿ ਇਹ ਛੇਤੀ ਟੁੱਟ ਨਾ ਜਾਵੇ।
ਫਰਨੀਚਰ ਕਿੰਨਾ ਵੀ ਖੂਬਸੂਰਤ ਅਤੇ ਮਹਿੰਗਾ ਕਿਉਂ ਨਾ ਹੋਵੇ ਪਰ ਜੇ ਇਹ ਸਹੀ ਥਾਂ ਸੈੱਟ ਨਾ ਕੀਤਾ ਤਾਂ ਵੀ ਕਮਰਾ ਖੂਬਸੂਰਤ ਨਹੀਂ ਲੱਗੇਗਾ।

 

ਫਰਨੀਚਰ ਨੂੰ ਅਜਿਹੀ ਥਾਂ 'ਤੇ ਨਾ ਰੱਖੋ, ਜਿਥੇ ਧੁੱਪ ਪੈਂਦੀ ਹੋਵੇ, ਇਸ ਨਾਲ ਫਰਨੀਚਰ ਦੇ ਫੈਬ੍ਰਿਕ ਦਾ ਰੰਗ ਫਿੱਕਾ ਪੈ ਸਕਦਾ ਹੈ। ਭਾਰੀ ਫਰਨੀਚਰ ਦੀ ਥਾਂ ਹਲਕਾ ਫਰਨੀਚਰ ਲਓ। ਇਸ ਤਰ੍ਹਾਂ ਦੀਆਂ ਚੀਜ਼ਾਂ ਸਦਾ ਫੈਸ਼ਨ ਵਿਚ ਨਹੀਂ ਰਹਿੰਦੀਆਂ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਆਪਣੇ ਘਰ 'ਚ ਆਪਣੇ ਘਰ ਨੂੰ ਨਵੀਂ ਤੇ ਲੁੱਕ ਦੇ ਸਕਦੇ ਹੋ।