ਚਮੜੀ ਦੇ ਰੋਗਾਂ ਅਤੇ ਕਬਜ਼ ਸਣੇ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਬਾਥੂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਪੱਥਰੀ ਦੀ ਸਮੱਸਿਆ ਹੋਣ ’ਤੇ ਬਾਥੂ ਖਾਣਾ ਬਹੁਤ ਲਾਹੇਵੰਦ ਹੈ।

Bathu cures many diseases including skin diseases and constipation

ਬਾਥੂ ਦਾ ਸਾਗ ਖਾਣਾ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਿਹਤ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਬਾਥੂ ਦਾ ਸਾਗ ਖਾਣ ਨਾਲ ਢਿੱਡ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਉ ਜਾਣਦੇ ਹਾਂ ਬਾਥੂ ਦੇ ਸੇਵਨ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ:
- ਪੱਥਰੀ ਦੀ ਸਮੱਸਿਆ ਹੋਣ ’ਤੇ ਬਾਥੂ ਖਾਣਾ ਬਹੁਤ ਲਾਹੇਵੰਦ ਹੈ। ਇਹੀ ਨਹੀਂ ਕਿਡਨੀ ਵਿਚ ਇਨਫ਼ੈਕਸ਼ਨ ਤੇ ਕਿਡਨੀ ਵਿਚ ਸਟੋਨ ਦੀ ਸਮੱਸਿਆ ’ਚ ਵੀ ਬਾਥੂ ਫ਼ਾਇਦੇਮੰਦ ਹੈ।
- ਬਾਥੂ ਪਾਚਨ ਤੰਤਰ ਨੂੰ ਤਾਕਤ ਦਿੰਦਾ ਹੈ, ਕਬਜ਼ ਦੂਰ ਕਰਦਾ ਹੈ, ਬਾਥੂ ਦੀ ਸਬਜ਼ੀ ਦਸਤਾਵਰ ਹੁੰਦੀ ਹੈ, ਕਬਜ਼ ਵਾਲਿਆਂ ਨੂੰ ਬਾਥੂ ਦੀ ਸਬਜ਼ ਰੋਜ਼ ਖਾਣੀ ਚਾਹੀਦੀ ਹੈ।
- ਬਾਥੂ ਦੇ ਸਾਗ ਦਾ ਸੇਵਨ ਪੀਲੀਏ ਦੇ ਮਰਜ਼ ਵਿਚ ਲਾਹੇਵੰਦ ਹੈ। ਬਾਥੂ ਪੀਲੀਏ ਤੋਂ ਬਚਾਅ ’ਚ ਵੀ ਲਾਹੇਵੰਦ ਹੈ। ਪੇਟ ਲਈ ਲਾਹੇਵੰਦ ਬਾਥੂ ਦੇ ਨਿਯਮਤ ਸੇਵਨ ਨਾਲ ਹਾਜ਼ਮਾ ਦਰੁਸਤ ਰਹਿੰਦਾ ਹੈ। ਇਹ ਪੇਟ ਦਰਦ ਵਿਚ ਵੀ ਫ਼ਾਇਦੇਮੰਦ ਹਨ।
- ਇਮਿਊਨਿਟੀ ਸਿਸਟਮ ਕਮਜ਼ੋਰ ਹੋਣ ਨਾਲ ਕਈ ਤਰ੍ਹਾਂ ਦੇ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਹਾਲਤ ’ਚ ਬਾਥੂ ਦੀ ਸਬਜ਼ੀ ’ਚ ਸੇਂਧਾ ਨਮਕ ਮਿਲਾ ਕੇ ਲੱਸੀ ਨਾਲ ਖਾਣ ਨਾਲ ਫ਼ਾਇਦਾ ਹੋਵੇਗਾ। ਇਸ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।
- ਬਾਥੂ ਸਰੀਰ ਦੇ ਵੱਖ-ਵੱਖ ਜੋੜਾਂ ਦੇ ਦਰਦ ਵਿਚ ਲਾਹੇਵੰਦ ਹੈ। ਇਸ ਲਈ ਜਿਹੜੇ ਲੋਕ ਜੋੜਾਂ ਦੇ ਦਰਦ ਨਾਲ ਪੀੜਤ ਹਨ, ਉਨ੍ਹਾਂ ਨੂੰ ਬਾਥੂ ਦੇ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।
- ਗੁਰਦੇ ਤੇ ਪਿਸ਼ਾਬ ਸਬੰਧੀ ਰੋਗ ਹੋਣ ਤਾਂ ਬਾਥੂ ਦਾ ਸਾਗ ਲਾਹੇਵੰਦ ਹੈ। ਪਿਸ਼ਾਬ ਰੁਕ-ਰੁਕ ਕੇ ਆਉਂਦਾ ਹੋਵੇ ਤਾਂ ਇਸ ਦਾ ਰਸ ਪੀਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ।    
- ਬਾਥੂ ਚਮੜੀ ਰੋਗ ਦੂਰ ਕਰਨ ਵਿਚ ਕਾਫ਼ੀ ਮਦਦਗਾਰ ਹੁੰਦਾ ਹੈ। ਸਫ਼ੈਦ ਸਾਗ, ਖੁਜਲੀ, ਦਾਦ, ਫੋੜੇ ਆਦਿ ਚਮੜੀ ਰੋਗ ਹੋਣ ’ਤੇ ਨਿੱਤ ਬਾਥੂ ਉਬਾਲ ਕੇ ਇਸ ਦਾ ਰਸ ਪੀਣ ਤੇ ਸਬਜ਼ੀ ਖਾਣ ਨਾਲ ਲਾਭ ਹੁੰਦਾ ਹੈ। 
- ਬਾਥੂ ਪੋਸ਼ਕ ਤੱਤਾਂ ਦੀ ਖਾਨ ਹੈ। ਬਾਥੂ ਵਿਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਬਹੁਤ ਸਾਰੇ ਤੱਤ ਮਿਲ ਜਾਂਦੇ ਹਨ। ਇਸ ਲਈ ਬਾਥੂ ਦੀ ਨਿਯਮਤ ਵਰਤੋਂ ਸਰੀਰ ਨੂੰ ਚੁਸਤੀ-ਫੁਰਤੀ ਅਤੇ ਤਾਕਤ ਪ੍ਰਦਾਨ ਕਰਦੀ ਹੈ।