ਸਿਕਰੀ ਦੀ ਸਮੱਸਿਆ ਲਈ ਵਾਲਾਂ ਨੂੰ ਜ਼ਰੂਰ ਦਿਉ ਭਾਫ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਘਰ ’ਚ ਭਾਫ਼ ਲੈਣ ਨਾਲ ਤੁਹਾਡੇ ਪੈਸੇ ਵੀ ਬਚਣਗੇ ਅਤੇ ਤੁਹਾਡੇ ਵਾਲ ਮਜ਼ਬੂਤ ਅਤੇ ਚਮਕਦਾਰ ਹੋਣਗੇ।

Dandruff

ਮੁਹਾਲੀ: ਸਰਦੀਆਂ ਆਉਂਦੇ ਹੀ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ। ਸਰਦੀਆਂ ’ਚ ਵਾਲ ਰੁੱਖੇ ਹੋਣ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ।

ਅੱਜਕਲ ਕੁੜੀਆਂ ਇੰਨੀਆਂ ਰੁਝ ਗਈਆਂ ਹਨ ਕਿ ਕਿਸੇ ਕੋਲ ਵਾਲਾਂ ’ਚ ਤੇਲ ਲਗਾਉਣ ਦਾ ਵੀ ਸਮਾਂ ਨਹੀਂ ਹੁੰਦਾ ਜਿਸ ਕਾਰਨ ਵਾਲਾਂ ’ਚ ਸਿਕਰੀ ਹੋ ਜਾਂਦੀ ਹੈ। ਬਹੁਤ ਸਾਰੀਆਂ ਕੁੜੀਆਂ ਘਰ ’ਚ ਵਾਲਾਂ ਨੂੰ ਭਾਫ਼ ਦਿੰਦੀਆਂ ਹੋਣਗੀਆਂ ਪਰ ਉਨ੍ਹਾਂ ਨੂੰ ਸਹੀ ਤਰੀਕਾ ਨਹੀਂ ਪਤਾ ਹੋਣਾ। ਆਉ ਤੁਹਾਨੂੰ ਅਸੀ ਦਸਦੇ ਹਾਂ ਕਿ ਤੁਸੀਂ ਘਰ ਵਿਚ ਵੀ ਕਿਸ ਤਰ੍ਹਾਂ ਵਾਲਾਂ ਨੂੰ ਭਾਫ਼ ਦੇਣੀ ਹੈ:

 ਸੱਭ ਤੋਂ ਪਹਿਲਾਂ ਤੁਸੀਂ ਵਾਲਾਂ ’ਚ ਤੇਲ ਲਗਾਉ। ਤੇਲ ਵਾਲਾਂ ਲਈ ਬਹੁਤ ਜ਼ਰੂਰੀ ਹੈ। ਤੁਸੀਂ ਕੋਈ ਵੀ ਤੇਲ ਲਗਾ ਸਕਦੇ ਹੋ। ਫਿਰ ਵਾਲਾਂ ’ਚ ਤੇਲ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਾਲਿਸ਼ ਕਰੋ। ਇਸ ਤੋਂ ਬਾਅਦ ਤੁਸੀਂ ਇਕ ਤੌਲੀਆ ਲੈਣਾ ਹੈ ਅਤੇ ਉਸ ਨੂੰ ਗਰਮ ਪਾਣੀ ’ਚ ਭਿਉਂ ਕੇ ਰੱਖ ਦਿਉ। ਥੋੜ੍ਹੀ ਦੇਰ ਤੌਲੀਏ ਨੂੰ ਗਰਮ ਪਾਣੀ ’ਚ ਰਹਿਣ ਦਿਉ। ਹੁਣ ਤੁਸੀਂ ਤੌਲੀਆ ਲਉ ਅਤੇ ਉਸ ’ਚੋਂ ਸਾਰਾ ਪਾਣੀ ਕੱਢ ਕੇ ਲਪੇਟ ਲਉ। ਯਾਦ ਰੱਖੋ ਕਿ ਤੁਹਾਨੂੰ ਘੱਟੋ ਘੱਟ 30-45 ਮਿੰਟ ਤਕ ਤੌਲੀਏ ਨੂੰ ਅਪਣੇ ਵਾਲਾਂ ’ਚ ਲਪੇਟ ਕੇ ਰਖਣਾ ਹੈ। ਇਸ ਦੇ ਬਾਅਦ ਤੁਸੀਂ ਥੋੜੀ ਦੇਰ ਰੁਕ ਕੇ ਸ਼ੈਂਪੂ ਕਰ ਲਉ।

ਭਾਫ਼ ਲੈਣ ਦੇ ਫ਼ਾਇਦੇ: ਵਾਲਾਂ ਦਾ ਰੁੱਖਾਪਨ ਘੱਟ ਹੋਵੇਗਾ, ਸਕੈਲਪ ਹੋਵੇਗੀ ਮਜ਼ਬੂਤ, ਵਾਲ ਚਮਕਦਾਰ ਹੋਣਗੇ, ਵਾਲਾਂ ਦੀ ਸਾਰੀ ਗੰਦਗੀ ਸਾਫ਼ ਹੋਵੇਗੀ, ਵਾਲਾਂ ਦੀ ਲੰਬਾਈ ਵਧੇਗੀ। ਘਰ ’ਚ ਭਾਫ਼ ਲੈਣ ਨਾਲ ਤੁਹਾਡੇ ਪੈਸੇ ਵੀ ਬਚਣਗੇ ਅਤੇ ਤੁਹਾਡੇ ਵਾਲ ਮਜ਼ਬੂਤ ਅਤੇ ਚਮਕਦਾਰ ਹੋਣਗੇ।