ਬਲੈਕ ਹੈੱਡਜ਼ ਦਾ ਕਾਰਨ: ਜ਼ਿਆਦਾ ਤੇਲੀ ਹੋਣ ਕਾਰਨ ਧੂੜ-ਮਿੱਟੀ ਦੀ ਪਰਤ, ਇਸ ’ਤੇ ਜੰਮ ਜਾਂਦੀ ਹੈ। ਇਸ ਨਾਲ ਚਿਹਰੇ ’ਤੇ ਕਾਲੇ ਦਾਗ਼ ਉਭਰ ਜਾਂਦੇ ਹਨ ਜਿਨ੍ਹਾਂ ਨੂੰ ਅਸੀ ਬਲੈਕ ਹੈੱਡਜ਼ ਕਹਿੰਦੇ ਹਾਂ।
ਬਲੈਕ ਹੈੱਡਜ਼ ਨੂੰ ਖ਼ਤਮ ਕਰਨ ਦੇ ਉਪਾਅ :
ਪਹਿਲਾਂ ਪਾਣੀ ਨਾਲ ਮੂੰਹ ਧੋ ਲਉ, ਫਿਰ ਹਲਕੇ ਸਕਰੱਬ ਦਾ ਪ੍ਰਯੋਗ ਕਰੋ। ਇਸ ਨਾਲ ਵਾਧੂ ਤੇਲ ਅਤੇ ਚਮੜੀ ਦੀ ਸੁੱਕੀ ਪਾਪੜੀ ਉਤਰ ਜਾਵੇਗੀ। ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਚਿਹਰੇ ’ਤੇ ਮਾਈਸਚਰਾਈਜ਼ਰ ਜ਼ਰੂਰ ਲਗਾਉ।
ਚਿਹਰੇ ਨੂੰ ਕੁੱਝ ਦੇਰ ਲਈ ਭਾਫ਼ ਦਿਉ। ਇਸ ਨਾਲ ਬਲੈਕ ਹੈੱਡਜ਼ ਬਹੁਤ ਆਸਾਨੀ ਨਾਲ ਨਿਕਲ ਜਾਂਦੇ ਹਨ। ਬਲੈਕ ਹੈੱਡਜ਼ ਸਟਰੀਮ ਨਾਲ ਇਹ ਆਸਾਨੀ ਨਾਲ ਸਾਫ਼ ਹੋ ਜਾਂਦੇ ਹਨ। ਹੱਥਾਂ ਨਾਲ ਬਲੈਕ ਹੈੱਡਜ਼ ਨਾ ਕੱਢੋ। ਇਸ ਨਾਲ ਇਹ ਹੋਰ ਵਧਣਗੇ ਅਤੇ ਇਸ ਨਾਲ ਬੀਮਾਰੀ ਵੀ ਹੋ ਸਕਦੀ ਹੈ।
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਉ। ਇਸ ਨਾਲ ਪੇਟ ਸਾਫ਼ ਰਹੇਗਾ ਅਤੇ ਚਿਹਰੇ ’ਤੇ ਬਲੈਕ ਹੈੱਡਜ਼ ਨਹੀਂ ਹੋਣਗੇ। ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਨਾ ਖਾਉ। ਖਾਣੇ ਵਿਚ ਤੇਲ ਅਤੇ ਮਸਾਲੇ ਘੱਟ ਪਾਉ। ਰੋਜ਼ ਕਸਰਤ ਕਰਨ ਨਾਲ ਅਤੇ ਸੰਤੁਲਿਤ ਭੋਜਨ ਕਰਨ ਨਾਲ ਚਮੜੀ ਚਮਕ ਉਠਦੀ ਹੈ ਅਤੇ ਬਲੈਕ ਹੈੱਡਜ਼ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਸੰਦੀਪ ਕੌਰ