ਮੂੰਗੀ ਦੀ ਦਾਲ ਦਿਲ ਦੀ ਬੀਮਾਰੀ ਤੋਂ ਰਖਦੀ ਹੈ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦਾਲ ਵਿਚ ਮੌਜੂਦ ਫ਼ਾਈਬਰ ਪੇਟ ਨੂੰ ਸਿਹਤਮੰਦ ਰਖਦਾ ਹੈ।

Pulses (Dal)

 

ਚੰਡੀਗੜ੍ਹ : ਮੂੰਗੀ ਦੀ ਵਰਤੋਂ ਭਾਰਤੀ ਭੋਜਨ ਵਿਚ ਵਿਆਪਕ ਤੌਰ ’ਤੇ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਲਾਦ ਅਤੇ ਸੂਪ ਦਾਲ ਦੋਹਾਂ ਵਿਚ ਕੀਤੀ ਜਾਂਦੀ ਹੈ। ਇਸ ਦਾਲ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਇਸ ਦਾਲ ਵਿਚ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਜ਼ਿੰਕ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਮੂੰਗੀ ਦੀ ਦਾਲ ਨੂੰ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਮੂੰਗੀ ਦੀ ਦਾਲ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਮੂੰਗੀ ਦੀ ਦਾਲ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ :
ਇਹ ਸਰੀਰ ਵਿਚ ਮਾੜੇ ਕੈਲੇਸਟਰੋਲ ਨੂੰ ਕੰਟਰੋਲ ਕਰਨ ’ਚ ਵੀ ਸਮਰੱਥ ਹੈ ਜੋ ਦਿਲ ਦੀਆਂ ਸਮੱਸਿਆਵਾਂ ਨੂੰ ਰੋਕ ਸਕਦਾ ਹੈ।

 

ਮੂੰਗੀ ਦੀ ਦਾਲ ਵਿਚ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫ਼ਾਈਬਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਬਹੁਤ ਲਾਭਦਾਇਕ ਹੈ। ਇਸ ਵਿਚ ਮੌਜੂਦ ਫ਼ਾਈਬਰ ਪੇਟ ਨੂੰ ਸਿਹਤਮੰਦ ਰਖਦਾ ਹੈ। ਇਸ ਵਿਚ ਮੌਜੂਦ ਕਾਰਬਸ ਹੋਰ ਚੀਜ਼ਾਂ ਨਾਲੋਂ ਵੀ ਵਧੇਰੇ ਸਿਹਤਮੰਦ ਹਨ ਜੋ ਪੇਟ ਨੂੰ ਸਾਫ਼ ਕਰਨ ਵਿਚ ਮਦਦ ਕਰਦੇ ਹਨ।

 

 

ਮੂੰਗੀ ਦੀ ਦਾਲ ਸਰੀਰ ਵਿਚ ਇੰਸੁਲਿਨ ਦੀ ਮਾਤਰਾ ਨੂੰ ਵਧਾਉਣ ਵਿਚ ਮਦਦ ਕਰਦੀ ਹੈ। ਮੁੰਗੀ ਦੀ ਦਾਲ ਦੀ ਵਰਤੋਂ ਨਾਲ ਡਾਇਬਿਟੀਜ਼ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਮੁੰਗੀ ਦੀ ਦਾਲ ਨਾਲ ਕੈਲੇਸਟਰੋਲ ਘੱਟ ਹੁੰਦਾ ਹੈ। ਮੂੰਗੀ ਦੀ ਦਾਲ ਖਾਣ ਨਾਲ ਲਿਵਰ ਖ਼ਰਾਬ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਮੁੰਗੀ ਦੀ ਦਾਲ ਵਿਚ ਮੌਜੂਦ ਤੱਤ ਲਿਵਰ ਨੂੰ ਠੀਕ ਤਰ੍ਹਾਂ ਨਾਲ ਕੰਮ ਕਰਨ ਵਿਚ ਮਦਦ ਕਰਦੇ ਹਨ।