ਵਾਲਾਂ ਲਈ ਵਰਦਾਨ ਕਪੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜੂਆਂ ਦੀ ਸਮੱਸਿਆ ਤੋਂ ਰਾਹਤ ਪ੍ਰਾਪਤ ਕਰੋ

kapoor

ਚੰਡੀਗੜ੍ਹ: ਕਪੂਰ ਦਾ ਨਾਮ ਲੋਕ ਪੂਜਾ ਕਰਨ ਲਈ ਅਕਸਰ ਸੁਣਦੇ ਹਨ ਪਰ ਪੂਜਾ ਦੇ ਨਾਲ ਇਹ ਬਹੁਤ ਸਾਰੀਆਂ ਹੋਰ ਚੀਜ਼ਾਂ ਵਿੱਚ ਵਰਤੀ ਜਾਂਦੀ ਹੈ ।ਇਸ ਨੂੰ ਵਾਲਾਂ 'ਤੇ ਲਗਾਉਣ ਨਾਲ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਕਪੂਰ ਵਿਚ ਐਂਟੀ-ਫੰਗਲ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਗੁਣ ਹਨ ਅਤੇ ਵਾਲਾਂ ਨੂੰ ਸੰਘਣੇ, ਸੁੰਦਰ ਅਤੇ ਸਿਹਤਮੰਦ ਬਣਾਉਣ ਵਿਚ ਲਾਭਕਾਰੀ ਹੈ।

ਇਸ ਵਿਚ ਕੋਈ ਰਸਾਇਣਕ ਨਾ ਹੋਣ ਕਰਕੇ   ਇਸ ਦੀ  ਵਰਤੋਂ ਕਰਨ ਨਾਲ ਕਿਸੇ ਵੀ ਮਾੜੇ ਪ੍ਰਭਾਵ ਦਾ ਜੋਖਮ ਨਹੀਂ ਹੁੰਦਾ ਤਾਂ ਆਓ ਜਾਣਦੇ ਹਾਂ ਕਪੂਰ ਸਾਡੇ ਵਾਲਾਂ ਲਈ ਸਭ ਤੋਂ ਵਧੀਆ ਕਿਵੇਂ ਹੈ, ਪਰ ਇਸ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇ ..

ਕਿਵੇਂ ਕਰੀਏ ਇਸਤੇਮਾਲ 
ਪਹਿਲਾਂ, 2-3 ਕਪੂਰ ਨੂੰ ਪੀਸ ਕੇ ਪਾਊਡਰ ਬਣਾ ਲਓ ਇਸ ਤੋਂ ਬਾਅਦ ਆਪਣੇ ਮਨਪਸੰਦ ਤੇਲ ਨੂੰ ਹਲਕਾ ਜਿਹਾ ਗਰਮ ਕਰ ਲਉ ਅਤੇ ਇਸ ਵਿਚ ਕਪੂਰ ਮਿਲਾਓ। ਤਿਆਰ ਮਿਕਸਰ ਨੂੰ ਹਲਕੇ ਹੱਥਾਂ ਨਾਲ ਆਪਣੇ ਵਾਲਾਂ 'ਤੇ ਲਗਾਓ। 5-10 ਮਿੰਟ ਲਈ ਮਸਾਜ ਕਰੋ। ਤਕਰੀਬਨ 1 ਘੰਟਾ ਜਾਂ ਸਾਰੀ ਰਾਤ ਆਪਣੇ ਵਾਲਾਂ ਤੇ ਤੇਲ ਰਹਿਣ ਦਿਓ। ਸਵੇਰੇ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋਵੋ।

ਸਿੱਕਰੀ ਤੋਂ ਪਾਓ ਛੁਟਕਾਰਾ 
ਵੱਧ ਰਹੇ ਪ੍ਰਦੂਸ਼ਣ ਅਤੇ ਵਾਲਾਂ ਦੀ ਚੰਗੀ ਦੇਖਭਾਲ ਨਾ ਕਰਨ ਦੇ ਕਾਰਨ ਜ਼ਿਆਦਾਤਰ ਸਿੱਕਰੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰੀਕੇ ਨਾਲ ਇਸ ਤੋਂ ਛੁਟਕਾਰਾ ਪਾਉਣ ਲਈ ਕਪੂਰ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਵਿਕਲਪ ਹੈ।ਇਸ ਵਿਚ ਐਂਟੀ-ਫੰਗਲ, ਐਂਟੀ-ਇਨਫਲੇਮੇਟਰੀ ਗੁਣ ਹਨ। ਅਜਿਹੇ 'ਚ ਇਸ ਨੂੰ ਵਾਲਾਂ' ਤੇ ਲਗਾਉਣ ਨਾਲ  ਸਿੱਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਜੂਆਂ ਦੀ ਸਮੱਸਿਆ ਤੋਂ ਰਾਹਤ ਪ੍ਰਾਪਤ ਕਰੋ
ਅਕਸਰ ਬੱਚਿਆਂ ਦੁਆਰਾ ਕਈ ਦਿਨਾਂ ਤੋਂ ਆਪਣੇ ਸਿਰ ਨਾ ਧੋਣ ਦੇ ਕਾਰਨ  ਜੂੰਆਂ  ਪੈ ਜਾਂਦੀਆਂ ਹਨ ਇਸ ਸਥਿਤੀ ਵਿਚ, ਕਪੂਰ ਨੂੰ ਪਿਘਲਾ ਕੇ ਅਤੇ ਇਸ ਵਿਚ ਨਾਰੀਅ

ਵਾਲਾਂ ਨੂੰ ਝੜਨ ਨੂੰ ਰੋਕਦਾ 
ਕਿਸੇ ਵੀ ਤੇਲ ਵਿਚ ਕਪੂਰ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਇਸ ਨੂੰ ਲਗਾਉਂਦੇ ਸਮੇਂ ਹਲਕੇ ਹੱਥਾਂ ਨਾਲ ਕਰਨਾ ਮਾਲਸ਼ ਕਰਨੀ ਚਾਹੀਦਾ ਹੈ। ਇਸ ਸਥਿਤੀ ਵਿਚ ਹਫ਼ਤੇ ਵਿਚ 2 ਵਾਰ ਜਾਂ ਵਾਲ ਧੋਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ, ਵਾਲ ਸੰਘਣੇ, ਸੁੰਦਰ, ਲੰਬੇ  ਬਣ ਜਾਂਦੇ ਹਨ।