ਭਾਰ ਘਟਿਆ ਜਾਂ ਵਧਿਆ ਤਾਂ ਘੱਟ ਹੋਵੇਗੀ ਤਨਖ਼ਾਹ : ਏਅਰ ਇੰਡੀਆ ਦੀ ਮੁਲਾਜ਼ਮਾਂ ਨੂੰ ਸਖ਼ਤ ਹਦਾਇਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਇਹ ਨੀਤੀ ਇਕ ਮਈ ਤੋਂ ਲਾਗੂ ਹੋਵੇਗੀ

Air India issues strict instructions to employees

ਮੁੰਬਈ : ਏਅਰ ਇੰਡੀਆ ਨੇ ਅਪਣੇ ਕੈਬਿਨ ਕਰੂ ਲਈ ਸਖ਼ਤ ਸਿਹਤ ਅਤੇ ਫਿਟਨੈੱਸ ਨੀਤੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਨਵੀਂ ਨੀਤੀ ਅਨੁਸਾਰ, ਜਿਹੜੇ ਕਰਮਚਾਰੀ ਘੱਟ ਭਾਰ, ਵੱਧ ਭਾਰ ਜਾਂ ਮੋਟਾਪੇ ਦਾ ਸ਼ਿਕਾਰ ਹੋਣਗੇ, ਉਨ੍ਹਾਂ ਨੂੰ ਡਿਊਟੀ ਤੋਂ ਹਟਾਇਆ ਜਾ ਸਕਦਾ ਹੈ ਅਤੇ ਤਨਖ਼ਾਹ ਵੀ ਰੋਕੀ ਜਾ ਸਕਦੀ ਹੈ।

ਏਅਰਲਾਈਨ ਦੇ ਅਧਿਕਾਰੀਆਂ ਨੇ ਕਿਹਾ, ‘‘ਬਾਡੀ ਮਾਸ ਇੰਡੈਕਸ (ਬੀ.ਐਮ.ਆਈ.) 18 ਤੋਂ 24.9 ਦੇ ਵਿਚਕਾਰ ਹੋਣਾ ‘ਨਾਰਮਲ’ ਮੰਨਿਆ ਜਾਵੇਗਾ। 25 ਤੋਂ 29.9 ਵਾਲੇ ਕਰਮਚਾਰੀ ਨੂੰ ਫੰਕਸ਼ਨਲ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। 30 ਤੋਂ ਵੱਧ ਬੀ.ਐਮ.ਆਈ. ਵਾਲੇ ਕਰਮਚਾਰੀ ‘ਓਬੀਜ਼’ ਮੰਨੇ ਜਾਣਗੇ ਅਤੇ ਉਨ੍ਹਾਂ ਨੂੰ ਤੁਰਤ ਡਿਊਟੀ ਤੋਂ ਹਟਾ ਦਿਤਾ ਜਾਵੇਗਾ।’’ ਇਹ ਨੀਤੀ ਇਕ ਮਈ ਤੋਂ ਲਾਗੂ ਹੋਵੇਗੀ। ਏਅਰ ਇੰਡੀਆ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਕਰਮਚਾਰੀਆਂ ਵਿਚ ਸਿਹਤਮੰਦ ਜੀਵਨਸ਼ੈਲੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।  

ਏਅਰਲਾਈਨ ਨੇ ਦਸਿਆ , ‘‘ਇਹ ਨੀਤੀ ਇਕ ਤਿਆਰੀ ਕਦਮ ਹੈ, ਜਿਸ ਤੋਂ ਬਾਅਦ ਹੋਰ ਸਖ਼ਤ ਮਾਪਦੰਡ ਲਾਗੂ ਕੀਤੇ ਜਾਣਗੇ।’’ ਏਅਰ ਇੰਡੀਆ, ਜੋ ਕਿ 2022 ਵਿਚ ਟਾਟਾ ਗਰੁੱਪ ਵਲੋਂ ਖਰੀਦੀ ਗਈ ਸੀ, ਨੇ ਪਿਛਲੇ ਚਾਰ ਸਾਲਾਂ ਵਿਚ ਅਪਣੇ ਬਹੁਤ ਸਾਰੇ ਪੁਰਾਣੇ ਕਰਮਚਾਰੀ ਰਿਟਾਇਰ ਕਰ ਦਿਤੇ ਹਨ।     (ਪੀ.ਟੀ.ਆਈ.)