ਇਹਨਾਂ ਘਰੇਲੂ ਨੁਸਖਿਆਂ ਨਾਲ ਬਣਾਓ ਅਪਣੇ ਬੁੱਲ੍ਹਾਂ ਨੂੰ ਖੂਬਸੁਰਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਲਈ ਲਿਪ ਬਾਮ ਅਤੇ ਮਾਸਚਰਾਇਜ਼ਰ ਤੋਂ ਲੈ ਕੇ ਕਈ ਤਰ੍ਹਾਂ ਦੇ ਉਪਾਅ ਵੀ ਕੀਤੇ ਜਾਂਦੇ ਹਨ।

Make your lips beautiful

ਹਰ ਲੜਕੀ ਚਾਹੁੰਦੀ ਹੈ ਕਿ ਉਸ ਦੇ ਬੁੱਲ੍ਹ ਖੂਬਸੁਰਤ ਹੋਣ। ਅਪਣੀ ਇਸ ਇੱਛਾ ਨੂੰ ਪੂਰੀ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰੋਡਕਟ ਵੀ ਟਰਾਈ ਕਰਦੀਆਂ ਹਨ। ਜ਼ਿਆਦਾ ਲੜਕੀਆਂ ਨੂੰ ਬੁੱਲ੍ਹਾਂ ਦੇ ਕਾਲੇਪਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਲਈ ਲਿਪ ਬਾਮ ਅਤੇ ਮਾਸਚਰਾਇਜ਼ਰ ਤੋਂ ਲੈ ਕੇ ਕਈ ਤਰ੍ਹਾਂ ਦੇ ਉਪਾਅ ਵੀ ਕੀਤੇ ਜਾਂਦੇ ਹਨ। ਪਰ ਇਸ ਸਭ ਦਾ ਨਤੀਜਾ ਕੁੱਝ ਵੀ ਨਹੀਂ ਨਿਕਲਦਾ ਹੈ। ਜੇਕਰ ਤੁਸੀਂ ਵੀ ਆਪਣੇ ਬੁੱਲ੍ਹਾਂ ਦਾ ਕਾਲਾਪਨ ਦੂਰ ਕਰਕੇ ਸੁੰਦਰ ਗੁਲਾਬੀ ਬੁੱਲ੍ਹ ਪਾਉਣ ਦੀ ਚਾਹ ਰੱਖਦੇ ਹੋ ਤਾਂ ਫਿਰ ਤੁਸੀਂ ਇਹ ਤਰੀਕੇ ਅਜ਼ਮਾ ਕੇ ਵੇਖੋ:

ਦੁੱਧ ਅਤੇ ਕੇਸਰ
ਕੱਚੇ ਦੁੱਧ ਵਿਚ ਕੇਸਰ ਨੂੰ ਪੀਸ ਲਓ, ਫਿਰ ਉਸਨੂੰ ਆਪਣੇ ਬੁੱਲ੍ਹਾਂ ‘ਤੇ ਮਲੋ। ਰੋਜ਼ਾਨਾ ਇਸ ਨੂੰ ਦੁਹਰਾਉਣ ਨਾਲ ਬੁੱਲ੍ਹਾਂ ਦਾ ਕਾਲਾਪਨ ਦੂਰ ਹੋਵੇਗਾ। ਇਸ ਦੇ ਨਾਲ ਹੀ ਤੁਹਾਡੇ ਬੁਲ੍ਹ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਖੂਬਸੂਰਤ ਹੋ ਜਾਣਗੇ।

ਸ਼ਹਿਦ
ਥੋੜ੍ਹਾ ਜਿਹਾ ਸ਼ਹਿਦ ਆਪਣੀ ਉਂਗਲ ‘ਤੇ ਲੈ ਕੇ ਹੌਲੀ-ਹੌਲੀ ਬੁੱਲ੍ਹਾਂ ਉੱਤੇ ਮਲੋ। ਇਸ ਨੂੰ ਦਿਨ ਵਿਚ ਦੋ ਵਾਰ ਕਰੋ। ਸ਼ਹਿਦ ਦੀ ਵਰਤੋਂ ਤੋਂ ਕੁੱਝ ਹੀ ਦਿਨਾਂ ਵਿਚ ਤੁਹਾਡੇ ਬੁੱਲ੍ਹ ਚਮਕਦਾਰ ਅਤੇ ਕੋਮਲ ਹੋ ਜਾਣਗੇ।

ਨਿੰਬੂ
ਜਿਸ ਤਰ੍ਹਾਂ ਨਿੰਬੂ ਦਾ ਵਰਤੋਂ ਚਮੜੀ ਨੂੰ ਨਿਖਾਰਨ ਲਈ ਕੀਤੀ ਜਾਂਦਾ ਹੈ, ਠੀਕ ਉਸੀ ਤਰ੍ਹਾਂ ਨਿੰਬੂ ਬੁੱਲ੍ਹਾਂ ਦੀ ਖੂਬਸੂਰਤੀ ਨੂੰ ਵਧਾਉਣ ਵਿਚ ਵੀ ਮਦਦਗਾਰ ਹੋ ਸਕਦਾ ਹੈ। ਨਿਚੋੜੇ ਹੋਏ ਨਿੰਬੂ ਨੂੰ ਸਵੇਰੇ-ਸ਼ਾਮ ਬੁੱਲ੍ਹਾਂ ਉੱਤੇ ਰਗੜਨ ਨਾਲ ਉਸ ਦਾ ਕਾਲਾਪਨ ਦੂਰ ਹੋਣ ਲੱਗਦਾ ਹੈ।

ਗੁਲਾਬ ਦੀਆਂ ਪੱਤੀਆਂ ਅਤੇ ਗਲਿਸਰੀਨ
ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਵਿਚ ਥੋੜ੍ਹਾ ਜਿਹਾ ਗਲਿਸਰੀਨ ਮਿਲਾ ਲਓ, ਹੁਣ ਇਸ ਲੇਪ ਨੂੰ ਰਾਤ ਵਿਚ ਸੋਂਦੇ ਸਮੇਂ ਬੁੱਲ੍ਹਾਂ ਉੱਤੇ ਲਗਾ ਕੇ ਸੋ ਜਾਓ ਅਤੇ ਸਵੇਰੇ ਉੱਠ ਕੇ ਧੋ ਲਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਬੁੱਲ੍ਹਾਂ ਦਾ ਰੰਗ ਹਲਕਾ ਗੁਲਾਬੀ ਅਤੇ ਚਮਕਦਾਰ ਹੋ ਜਾਵੇਗਾ।

ਚੀਨੀ ਅਤੇ ਮੱਖਣ
ਚੀਨੀ ਇਕ ਐਕਸਫੋਲੀਐਂਟ ਦੇ ਰੂਪ ਵਿਚ ਕੰਮ ਕਰਦੀ ਹੈ। ਇਹ ਬੁੱਲ੍ਹਾਂ ‘ਤੇ ਡੈਡ ਸੈੱਲ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦੀ ਹੈ। ਮੱਖਣ ਰੰਗ ਵਧਾਉਣ ਅਤੇ ਬੁੱਲ੍ਹਾਂ ਉੱਤੇ ਚਮਕ ਵਧਾਉਣ ਵਿਚ ਮਦਦ ਕਰਦਾ ਹੈ। ਮੱਖਣ ਅਤੇ ਚੀਨੀ ਦਾ ਮਿਸ਼ਰਣ ਵੀ ਬੁੱਲ੍ਹਾਂ ਲਈ ਫਾਇਦੇਮੰਦ ਹੁੰਦਾ ਹੈ।