ਕੀ ਤੁਸੀਂ ਜਾਣਦੇ ਹੋ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜਦੋਂ ਬਰਫ਼ ਬਣਾਉਣ ਵਾਲੇ ਯੰਤਰ ਨਹੀਂ ਬਣੇ ਸਨ ਜਾਂ ਬਹੁਤ ਘੱਟ ਉਪਲੱਬਧ ਸਨ ਤਾਂ ਗਰਮ ਮੈਦਾਨੀ ਖੇਤਰਾਂ ਵਿਚ ਪਹਾੜਾਂ ਦੀ ਬਰਫ਼ ਵਰਤੋਂ ਵਿਚ ਲਿਆਈ ਜਾਂਦੀ ਸੀ।

Ice

ਜਦੋਂ ਬਰਫ਼ ਬਣਾਉਣ ਵਾਲੇ ਯੰਤਰ ਨਹੀਂ ਬਣੇ ਸਨ ਜਾਂ ਬਹੁਤ ਘੱਟ ਉਪਲੱਬਧ ਸਨ ਤਾਂ ਗਰਮ ਮੈਦਾਨੀ ਖੇਤਰਾਂ ਵਿਚ ਪਹਾੜਾਂ ਦੀ ਬਰਫ਼ ਵਰਤੋਂ ਵਿਚ ਲਿਆਈ ਜਾਂਦੀ ਸੀ। ਤੁਹਾਨੂੰ ਪਤਾ ਹੈ ਕਿ ਜੇ ਬਰਫ਼ ਬੋਰੀ, ਕੰਬਲ ਜਾਂ ਤੂੜੀ ਆਦਿ ਵਿਚ ਰੱਖੀ ਜਾਵੇ ਤਾਂ ਲੰਮਾ ਸਮਾਂ ਪਿਘਲੇ ਤੋਂ ਬਗ਼ੈਰ ਰਹਿ ਜਾਂਦੀ ਹੈ। ਮੈਦਾਨੀ ਇਲਾਕਿਆਂ ਵਿਚ ਜ਼ਮੀਨ ਵਿਚ ਟੋਆ ਪੁੱਟ ਕੇ ਉਸ ਵਿਚ ਤੂੜੀ ਜਾਂ ਫਟੇ ਪੁਰਾਣੇ ਕੰਬਲ ਆਦਿ ਵਿਛਾ ਲਏ ਜਾਂਦੇ ਹਨ।

ਜਦੋਂ ਸਰਦੀ ਦੀ ਰੁੱਤ ਸਿਖਰ ਤੇ ਹੋਵੇ ਤਾਂ ਰਾਤ ਨੂੰ ਪਹਾੜ ਤੋਂ ਬਰਫ਼ ਕਿਸੇ ਗੱਡੀ ਵਿਚ ਲੱਦ ਕੇ, ਪ੍ਰੈੱਸ ਕਰ ਕੇ ਜਾਂ ਦੁਸ਼ਮਣ ਨਾਲ ਟੁੱਟ ਕੇ ਮੈਦਾਨਾਂ ਵਿਚ ਕੱਢੇ ਟੋਏ ਵਿਚ ਰੱਥ ਤੇ ਬਰਫ਼ ਨੂੰ ਸਾਰੇ ਪਾਸਿਆਂ ਤੋਂ ਢੱਕ ਦਿਤਾ ਜਾਂਦਾ ਸੀ। ਇਹ ਬਰਫ਼ ਪਿਘਲਦੀ ਨਹੀਂ ਸੀ ਅਤੇ ਇਸ ਨੂੰ ਗਰਮੀ ਦੀ ਰੁੱਤ ਵਿਚ ਲੋੜ ਪੈਣ ਤੇ ਵਰਤ ਲਿਆ ਜਾਂਦਾ ਸੀ।
ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਰਾਤ ਨੂੰ ਸਫ਼ਾਈ ਕਰਨ ਲਈ ਝਾੜੂ ਨਹੀਂ ਲਗਾਈਦਾ। ਅਸਲ ਵਿਚ ਪਿਛਲੇ ਸਮਿਆਂ ਵਿਚ ਬਿਜਲੀ ਨਹੀਂ ਸੀ ਅਤੇ ਦੀਵੇ ਦੀ ਲੋਅ ਬੜੀ ਘੱਟ ਹੁੰਦੀ ਸੀ। ਲੋਕਾਂ ਦਾ ਇਹ ਵਿਚਾਰ ਸੀ ਕਿ ਰਾਤ ਵਿਚ ਘੱਟ ਰੌਸ਼ਨੀ ਵਿਚ ਕੋਈ ਛੋਟੀ ਅਤੇ ਕੀਮਤੀ ਵਸਤੂ ਝਾੜੂ ਨਾਲ ਬਾਹਰ ਨਾ ਚਲੀ ਜਾਵੇ।

-ਮਾਸਟਰ ਜੋਗਾ ਸਿੰਘ, ਸੰਪਰਕ : 98727-99376